ਗਾਇਕ ਬਲਰਾਜ ਦਾ ਨਵਾਂ ਗੀਤ ‘ਤੇਰੇ ਬਿਨ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | September 01, 2020

ਗਾਇਕ ਬਲਰਾਜ ਦਾ ਨਵਾਂ ਗੀਤ ‘ਤੇਰੇ ਬਿਨ’ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ ‘ਚ ਇੱਕ ਮੁਟਿਆਰ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਦੀ ਹੈ । ਇੱਕ ਗੱਭਰੂ ਦੇ ਪਿਆਰ ‘ਚ ਪੈ ਜਾਂਦੀ ਹੈ ਅਤੇ ਉਸ ਦੇ ਪਿਆਰ ਲਈ ਕਿਸੇ ਵੀ ਹੱਦ ਤੱਕ ਗੁਜ਼ਰ ਜਾਂਦੀ ਹੈ । ਪਰ ਗੱਭਰੂ ਉਸ ਨੂੰ ਕਦੇ ਵੀ ਆਪਣੀ ਹੱਦ ਪਾਰ ਨਹੀਂ ਕਰਨ ਦਿੰਦਾ ਅਤੇ ਜਿਸ ਨੂੰ ਕੁੜੀ ਦਾ ਪਿਤਾ ਵੀ ਸਮਝ ਜਾਂਦਾ ਹੈ ਕਿ ਗੱਭਰੂ ਇੱਜ਼ਤਦਾਰ ਘਰਾਣੇ ਦਾ ਹੈ ਅਤੇ ਆਖਿਰਕਾਰ ਕੁੜੀ ਨਾਲ ਰਿਸ਼ਤੇ ਲਈ ਰਾਜ਼ੀ ਹੋ ਜਾਂਦਾ ਹੈ ।


ਇਸ ਗੀਤ ਦੇ ਬੋਲ ਸਿੰਘ ਜੀਤ ਵੱਲੋਂ ਲਿਖੇ ਗਏ ਹਨ ਅਤੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਬਲਰਾਜ ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ । ਵੀਡੀਓ ਸੰਦੀਪ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ ਜਦੋਂਕਿ ਗੀਤ ਨੂੰ ਆਪਣੇ ਸੰਗੀਤ ਨਾਲ ਸਜਾਇਆ ਹੈ ਜੀ. ਗੁਰੀ ਨੇ ।

https://www.instagram.com/p/CEi2ymplU26/

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਵੇਖ ਸਕਦੇ ਹੋ ।

You may also like