ਬਾਲੀਵੁੱਡ ਦੇ ਗਾਇਕਾਂ ਨੂੰ ਵੀ ਮਾਤ ਦਿੰਦੀ ਹੈ ਕੌਰ ਬੀ,ਦੇਖੋ ਕਿਸ ਤਰ੍ਹਾਂ ਗਾਇਆ ਕੌਰ ਬੀ ਨੇ "ਹਮ ਤੁਮਾਰ੍ਹੇ ਹੈਂ ਤੁਮਾਰ੍ਹੇ ਸਨਮ" ਗੀਤ 

Written by  Shaminder   |  March 01st 2019 11:27 AM  |  Updated: March 01st 2019 11:27 AM

ਬਾਲੀਵੁੱਡ ਦੇ ਗਾਇਕਾਂ ਨੂੰ ਵੀ ਮਾਤ ਦਿੰਦੀ ਹੈ ਕੌਰ ਬੀ,ਦੇਖੋ ਕਿਸ ਤਰ੍ਹਾਂ ਗਾਇਆ ਕੌਰ ਬੀ ਨੇ "ਹਮ ਤੁਮਾਰ੍ਹੇ ਹੈਂ ਤੁਮਾਰ੍ਹੇ ਸਨਮ" ਗੀਤ 

ਕੌਰ ਬੀ ਨੇ ਆਪਣੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ ਅਤੇ ਉਨ੍ਹਾਂ ਵੱਲੋਂ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਦਿੱਤੇ ਨੇ ।ਉਨ੍ਹਾਂ ਦੀ ਅਵਾਜ਼ 'ਚ ਉਹ ਕਸ਼ਿਸ਼ ਹੈ ਕਿ ਹਰ ਕੋਈ ਖਿੱਚਿਆ ਚਲਿਆ ਆਉਂਦਾ ਹੈ । ਉਹ ਹੁਣ ਹਿੰਦੀ ਗੀਤ ਵੀ ਜਲਦ ਹੀ ਕੱਢਣ ਜਾ ਰਹੇ ਨੇ । ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਕਈ ਵੀਡੀਓ ਵਾਇਰਲ ਹੋ ਰਹੇ ਨੇ ।

ਹੋਰ ਵੇਖੋ: ਵਿੰਗ ਕਮਾਂਡਰ ਦੀ ਰਿਹਾਈ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਤੇ ਪਾਲੀਵੁੱਡ ‘ਚ ਜਸ਼ਨ ਵਰਗਾ ਮਾਹੌਲ, ਦੇਖੋ ਕਿਸ ਤਰ੍ਹਾਂ ਮਨਾਈ ਗਈ ਖੁਸ਼ੀ

ਜਿਸ 'ਚ ਉਹ ਹਿੰਦੀ ਗੀਤ ਗਾਉਂਦੇ ਨਜ਼ਰ ਆ ਰਹੇ ਨੇ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ 'ਚ ਉਹ ਇੱਕ ਹਿੰਦੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਕੌਰ ਬੀ ਦੀ ਅਵਾਜ਼ 'ਚ ਗਾਏ ਗਏ ਇਸ ਹਿੰਦੀ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਉਨ੍ਹਾਂ ਦੇ ਇਸ ਪੁਰਾਣੇ ਵੀਡੀਓ ਨੂੰ ਲੋਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:ਸਲਮਾਨ ਖ਼ਾਨ ਦਾ ਪੰਜਾਬੀ ਗੀਤਾਂ ‘ਤੇ ਡਾਂਸ ਦਾ ਵੀਡੀਓ ਹੋਇਆ ਵਾਇਰਲ,ਵੇਖੋ ਵੀਡੀਓ ਪੰਜਾਬੀ ਸਟਾਰਸ ਨਾਲ ਸਲਮਾਨ ਖ਼ਾਨ ਦੀ ਮਸਤੀ ਦਾ ਵੀਡੀਓ

kaur b kaur b

ਇਸ ਵੀਡੀਓ 'ਚ ਕੌਰ ਬੀ ਸਾੜ੍ਹੀ ਵਿੱਚ ਨਜ਼ਰ ਆ ਰਹੇ ਨੇ।ਕੌਰ ਬੀ ਦੀ ਡਰੈਸਿੰਗ ਸੈਂਸ ਬਹੁਤ ਹੀ ਵਧੀਆ ਹੈ ਅਤੇ ਉਹ ਜ਼ਿਆਦਾਤਰ ਸੂਟਾਂ 'ਚ ਹੀ ਨਜ਼ਰ ਆਉਂਦੇ ਨੇ । ਪਰ ਵੈਸਟਰਨ ਪਹਿਰਾਵੇ 'ਚ ਵੀ ਕੌਰ ਬੀ ਦੀ ਲੁਕ ਵੇਖਣ ਲਾਇਕ ਹੁੰਦੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network