ਸਾਊਥ ਸੁਪਰ ਸਟਾਰ ਧਨੁਸ਼ ਨੂੰ ਕੇਰਲ ਦੇ ਬਜ਼ੁਰਗ ਜੋੜੇ ਨੇ ਦੱਸਿਆ ਖ਼ੁਦ ਦਾ ਪੁੱਤਰ, ਕੋਰਟ ਨੇ ਧਨੁਸ਼ ਨੂੰ ਜਾਰੀ ਕੀਤਾ ਸੰਮਨ

written by Pushp Raj | May 04, 2022

ਧਨੁਸ਼ ਸਾਊਥ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ 'ਚੋਂ ਇੱਕ ਹਨ। ਉਹ ਅਕਸਰ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨਪਰ ਇਸ ਵਾਰ ਉਹ ਕੁਝ ਵੱਖਰੇ ਕਾਰਨਾਂ ਕਰਕੇ ਚਰਚਾ 'ਚ ਬਣੇ ਹੋਏ ਹਨ। ਦਰਅਸਲ, ਕੇਰਲ ਦੇ ਇੱਕ ਜੋੜੇ ਵੱਲੋਂ ਧਨੁਸ਼ ਬਾਰੇ ਕੀਤੇ ਗਏ ਦਾਅਵੇ ਤੋਂ ਹਰ ਕੋਈ ਹੈਰਾਨ ਹੈ। ਇਸ ਕਾਰਨ ਮਦਰਾਸ ਹਾਈ ਕੋਰਟ ਨੇ ਵੀ ਅਦਾਕਾਰ ਨੂੰ ਸੰਮਨ ਭੇਜੇ ਹਨ।

dhanush
ਦਰਅਸਲ ਕੇਰਲ ਦੇ ਜੋੜੇ ਕਥੀਰੇਸਨ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਦਾ ਦਾਅਵਾ ਹੈ ਕਿ ਅਭਿਨੇਤਾ ਧਨੁਸ਼ ਉਨ੍ਹਾਂ ਦਾ ਬੇਟਾ ਹੈ। ਇਸ ਜੋੜੇ ਨੇ ਮਦਰਾਸ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ, ਜੋ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ।

ਖਬਰਾਂ ਮੁਤਾਬਕ ਅਦਾਲਤ ਨੇ ਇਸ ਮਾਮਲੇ 'ਚ ਧਨੁਸ਼ ਨੂੰ ਸੰਮਨ ਜਾਰੀ ਕੀਤਾ ਹੈ। ਕਥੀਰੇਸਨ ਨੇ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਅਭਿਨੇਤਾ ਨੇ ਜਾਅਲੀ ਡੀਐਨਏ ਟੈਸਟ ਦਸਤਾਵੇਜ਼ ਪੇਸ਼ ਕੀਤੇ ਸਨ, ਜਿਸ ਲਈ ਉਨ੍ਹਾਂ ਨੇ ਪੁਲਿਸ ਜਾਂਚ ਦੀ ਮੰਗ ਵੀ ਕੀਤੀ ਸੀ।


ਕਥੀਰੇਸਨ ਨੇ ਇੱਕ ਅਪੀਲ ਦਾਇਰ ਕਰਕੇ ਅਦਾਲਤ ਨੂੰ 2020 ਵਿੱਚ ਦਿੱਤੇ ਆਦੇਸ਼ ਨੂੰ ਰੱਦ ਕਰਨ ਲਈ ਕਿਹਾ ਹੈ ਜਿਸ ਵਿੱਚ ਡੀਐਨਏ ਰਿਪੋਰਟ ਨੂੰ ਬਰਕਰਾਰ ਰੱਖਿਆ ਗਿਆ ਸੀ।

ਇਸ ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਧਨੁਸ਼ ਉਨ੍ਹਾਂ ਦਾ ਤੀਜਾ ਬੇਟਾ ਹੈ। ਉਸ ਨੇ ਫਿਲਮਾਂ ਵਿੱਚ ਕੰਮ ਕਰਨ ਲਈ ਘਰ ਛੱਡ ਦਿੱਤਾ। ਅਭਿਨੇਤਾ ਦੇ ਮਾਤਾ-ਪਿਤਾ ਹੋਣ ਦਾ ਦਾਅਵਾ ਕਰਦੇ ਹੋਏ ਕਥੀਰੇਸਨ ਨੇ ਹਰ ਮਹੀਨੇ 65,000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਉਥੇ ਹੀ ਇਸ ਮਾਮਲੇ ਨੂੰ ਲੈ ਕੇ ਧਨੁਸ਼ ਦਾ ਰਿਐਕਸ਼ਨ ਵੀ ਸਾਹਮਣੇ ਆਇਆ। ਧਨੁਸ਼ ਨੇ ਬਜ਼ੁਰਗ ਜੋੜੇ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਹੋਰ ਪੜ੍ਹੋ : ਵਰੁਨ ਧਵਨ ਮੁੜ ਬਣੇ ਚਾਚੂ! ਰੋਹਿਤ ਧਵਨ ਤੇ ਪਤਨੀ ਜਾਹਨਵੀਦੀ ਧੀ ਨੂੰ ਮਿਲਿਆ ਭਰਾ

ਕਥੀਰੇਸਨ ਦੀ ਪਟੀਸ਼ਨ ਮਦੁਰਾਈ ਹਾਈ ਕੋਰਟ ਵਿੱਚ ਖਾਰਜ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਵਿੱਚ ਮਦਰਾਸ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਅਦਾਲਤ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਅਭਿਨੇਤਾ ਧਨੁਸ਼ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ।ਹੁਣ ਵੇਖਣਾ ਹੋਵੇਗਾ ਕਿ ਪਤਨੀ ਨਾਲ ਤਲਾਕ ਤੋਂ ਬਾਅਦ ਨਵੀਂ ਮੁਸੀਬਤ ਵਿੱਚ ਫਸੇ ਧਨੁਸ਼ ਕੀ ਸੱਚਮੁਚ ਇਸ ਬਜ਼ੁਰਗ ਜੋੜੇ ਦੇ ਪੁੱਤਰ ਹਨ ਜਾਂ ਨਹੀਂ।

 

You may also like