
ਯਸ਼ ਸਟਾਰਰ ਫ਼ਿਲਮ 'ਕੇਜੀਐਫ ਚੈਪਟਰ 2' ਨੇ ਸਿਨੇਮਾਘਰਾਂ 'ਚ ਰਿਲੀਜ਼ ਹੁੰਦੇ ਹੀ ਕਈ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਨਿਰਦੇਸ਼ਕ ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਤ ਫ਼ਿਲਮ ਨੂੰ ਲੋਕ ਬਲਾਕਬਸਟਰ ਕਹਿ ਰਹੇ ਹਨ। ਇੰਨਾ ਹੀ ਨਹੀਂ ਇਸ ਫ਼ਿਲਮ ਨੂੰ ਦੇਖਣ ਦਾ ਲੋਕਾਂ 'ਚ ਇੰਨਾ ਕ੍ਰੇਜ਼ ਹੈ ਕਿ ਸਿਨੇਮਾਘਰ ਹਾਊਸਫੁੱਲ ਹੋ ਰਹੇ ਹਨ। ਇਸ ਦੌਰਾਨ, OTT ਪਲੇਟਫਾਰਮ 'ਤੇ KGF 2 ਨੂੰ ਰਿਲੀਜ਼ ਕਰਨ ਲਈ ਚਰਚਾ ਚੱਲ ਰਹੀ ਹੈ। ਪ੍ਰਸ਼ੰਸਕ ਇਹ ਜਾਨਣ ਲਈ ਉਤਸੁਕ ਨੇ ਇਹ ਫ਼ਿਲਮ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ ਤੇ ਕਦੋਂ ਹੋਵੇਗੀ? ਇਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਹੋਰ ਪੜ੍ਹੋ : ਇੱਕ ਹੋਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ ਤੇ ਬਿੰਨੂ ਢਿੱਲੋਂ
KGF ਦਾ ਪਹਿਲਾ ਭਾਗ OTT ਪਲੇਟਫਾਰਮ Amazon Prime Video 'ਤੇ ਰਿਲੀਜ਼ ਕੀਤਾ ਗਿਆ ਸੀ। ਹੁਣ KGF ਚੈਪਟਰ 2 ਵੀ ਇਸ OTT 'ਤੇ ਰਿਲੀਜ਼ ਕੀਤਾ ਜਾਵੇਗਾ। ਜੀ ਹਾਂ, ਫਿਲਮ ਓਟੀਟੀ ਰਿਲੀਜ਼ ਲਈ ਤਿਆਰ ਹੈ। ਰਿਪੋਰਟਾਂ ਦੇ ਅਨੁਸਾਰ, ਕੇਜੀਐਫ 2 ਥੀਏਟਰਿਕ ਰਿਲੀਜ਼ ਦੇ ਅੱਠ ਹਫ਼ਤਿਆਂ ਬਾਅਦ ਹੀ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ। ਹਾਲਾਂਕਿ ਮੇਕਰਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
OTT ਪਲੇਟਫਾਰਮ ਤੋਂ ਇਲਾਵਾ, ਫ਼ਿਲਮ ਦਾ ਵਿਸ਼ਵ ਟੈਲੀਵਿਜ਼ਨ ਪ੍ਰੀਮੀਅਰ ਵੀ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਟੀਵੀ 'ਤੇ ਵੀ ਰਿਲੀਜ਼ ਹੋਵੇਗੀ। ਫ਼ਿਲਮ ਦੇ ਸੈਟੇਲਾਈਟ ਰਾਈਟਸ 'ਜ਼ੀ' ਨੂੰ ਵੇਚ ਦਿੱਤੇ ਗਏ ਹਨ। ਫ਼ਿਲਮ ਦਾ ਟੀਵੀ ਪ੍ਰੀਮੀਅਰ ਜ਼ੀ ਤਾਮਿਲ, ਤੇਲਗੂ ਅਤੇ ਕੇਰਲਮ 'ਤੇ ਹੋਵੇਗਾ। ਇਸ ਦਾ ਹਿੰਦੀ ਵਰਜ਼ਨ ਸੋਨੀ ਮੈਕਸ 'ਤੇ ਰਿਲੀਜ਼ ਕੀਤਾ ਜਾਵੇਗਾ। ਇਸ਼ਤਿਹਾਰਾਂ ਲਈ ਸਲਾਟ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼
ਫ਼ਿਲਮ KGF ਚੈਪਟਰ 2 ਨੇ ਪਹਿਲੇ ਹੀ ਦਿਨ ਕਰੀਬ 61 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੂੰ ਲੈ ਕੇ ਲੋਕਾਂ 'ਚ ਕਾਫੀ ਚਰਚਾ ਹੈ। ਫਿਲਮ 'ਚ ਜ਼ਬਰਦਸਤ ਐਕਸ਼ਨ, ਥ੍ਰਿਲਰ ਅਤੇ ਸਸਪੈਂਸ ਹੈ। ਇਸ ਵਿੱਚ ਯਸ਼, ਸੰਜੇ ਦੱਤ, ਸ਼੍ਰੀਨਿਧੀ ਸ਼ੈੱਟੀ ਅਤੇ ਰਵੀਨਾ ਟੰਡਨ ਮੁੱਖ ਭੂਮਿਕਾਵਾਂ ਵਿੱਚ ਹਨ। ਦੱਸ ਦਈਏ ਕੇਜੀਐੱਫ ਦਾ ਤੀਜਾ ਭਾਗ ਵੀ ਆਵੇਗਾ।