ਖਾਲਸਾ ਏਡ ਨਾਲ ਰਲ ਕੇ ਇਸ ਪਾਲੀਵੁੱਡ ਅਦਾਕਾਰਾ ਨੇ ਕੀਤੀ ਸੀ ਇਰਾਕ 'ਚ ਸ਼ਰਨਾਰਥੀਆਂ ਦੀ ਸੇਵਾ,ਖਾਲਸਾ ਏਡ ਨੇ ਇੰਝ ਕੀਤਾ ਸ਼ੁਕਰੀਆ

written by Shaminder | February 03, 2020

ਖਾਲਸਾ ਏਡ ਦੇ ਨਾਲ ਮਿਲ ਕੇ ਹੁਣ ਤੱਕ ਕਈ ਸੈਲੀਬ੍ਰੇਟੀਜ਼ ਨੇ ਸੇਵਾ ਕੀਤੀ ਹੈ। ਹੁਣ ਪਾਲੀਵੁੱਡ ਅਦਾਕਾਰਾ ਮੈਂਡੀ ਤੱਖਰ ਵੀ ਖਾਲਸਾ ਏਡ ਨਾਲ ਰਲ ਕੇ ਇਨਸਾਨੀਅਤ ਦੀ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਸ ਦਾ ਇੱਕ ਵੀਡੀਓ ਖਾਲਸਾ ਏਡ ਸੰਸਥਾ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਸਾਂਝਾ ਕੀਤਾ ਹੈ,ਜੋ ਕਿ ਦੋ ਸਾਲ ਪਹਿਲਾਂ ਦਾ ਹੈ । ਇਰਾਕ 'ਚ ਅਦਾਕਾਰਾ ਸ਼ਰਨਾਰਥੀ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਬਿਖੇਰਦੀ ਨਜ਼ਰ ਆਈ 'ਤੇ ਇਨ੍ਹਾਂ ਬੱਚਿਆਂ ਦੇ ਨਾਲ ਕੁਝ ਸਮਾਂ ਬਿਤਾਇਆ । ਹੋਰ ਵੇਖੋ:ਬਜ਼ਾਰ ‘ਚ ਸਬਜ਼ੀਆਂ ਖਰੀਦਦੀ ਨਜ਼ਰ ਆਈ ਅਦਾਕਾਰਾ ਮੈਂਡੀ ਤੱਖਰ,ਵੀਡੀਓ ਵਾਇਰਲ https://www.instagram.com/p/B8EjgUxj-Ge/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਖਾਲਸਾ ਏਡ ਨੇ ਅਦਾਕਾਰਾ ਦਾ ਸ਼ੁਕਰੀਆ ਕੀਤਾ ਹੈ ਅਤੇ ਲਿਖਿਆ ਕਿ 'ਇਰਾਕ 'ਚ ਸ਼ਰਨਾਰਥੀ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਂਦੇ ਹੋਏ ਅਦਾਕਾਰਾ ਮੈਂਡੀ ਤੱਖਰ ।ਮੈਂਡੀ ਨੇ ਸ਼ਰਨਾਰਥੀਆਂ ਦੀ ਮਦਦ ਲਈ 2017 'ਚ ਖਾਲਸਾ ਏਡ ਦੇ ਨਾਲ ਇਰਾਕ ਦੀ ਯਾਤਰਾ ਕੀਤੀ ਸੀ,ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਅਜਿਹੀਆਂ ਦਲੇਰ ਅਤੇ ਮਸ਼ਹੂਰ ਹਸਤੀਆਂ ਵੱਲੋਂ ਸੇਵਾ ਲਈ ਪ੍ਰੇਰਿਤ ਕਰਨ ਬਹੁਤ ਵਧੀਆ ਉਪਰਾਲਾ ਹੈ ਧੰਨਵਾਦ ਮੈਂਡੀ'। https://www.instagram.com/p/B5b_DoiAaSS/ ਦੱਸ ਦਈਏ ਕਿ ਇਹ ਵੀਡੀਓ ਪੁਰਾਣਾ ਹੈ ਜਿਸ ਨੂੰ ਕਿ ਖਾਲਸਾ ਏਡ ਵੱਲੋਂ ਸ਼ੇਅਰ ਕੀਤਾ ਗਿਆ ਹੈ । https://www.instagram.com/p/B3GZB65gcUi/ ਮੈਂਡੀ ਤੱਖਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਜਿਹੇ ਉਨ੍ਹਾਂ ਦੀ ਇੱਕ ਫ਼ਿਲਮ ਆਈ ਸੀ 'ਸਾਕ' ਜਿਸ 'ਚ ਉਨ੍ਹਾਂ ਨੇ ਇੱਕ ਚੰਨ ਕੌਰ ਦੀ ਭੂਮਿਕਾ ਨਿਭਾਈ ਸੀ ।ਇਸ ਤੋਂ ਇਲਾਵਾ 'ਲੁਕਣਮੀਚੀ' ਨਾਲ ਵੀ ਉਨ੍ਹਾਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ ।

0 Comments
0

You may also like