ਦੇਖੋ ਵੀਡੀਓ : ਖ਼ਾਨ ਭੈਣੀ ਵਾਲਾ ਆਪਣੇ ਨਵੇਂ ਗੀਤ ‘All Good’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

Written by  Lajwinder kaur   |  October 26th 2020 04:40 PM  |  Updated: October 26th 2020 04:44 PM

ਦੇਖੋ ਵੀਡੀਓ : ਖ਼ਾਨ ਭੈਣੀ ਵਾਲਾ ਆਪਣੇ ਨਵੇਂ ਗੀਤ ‘All Good’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

ਪੰਜਾਬੀ ਗਾਇਕ ਤੇ ਗੀਤਕਾਰ ਖ਼ਾਨ ਭੈਣੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਆਲ ਗੁੱਡ (All Good) ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆਏ ਨੇ । ਯਾਰੀ ਦੋਸਤੀ ਤੇ ਚੰਗੀ ਨੀਅਤ ਨੂੰ ਬਿਆਨ ਕਰਦਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

all goood sung by khan bhaini

ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਕਰਨ ਔਜਲਾ ਦੇ ਗੀਤ ‘ਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

ਇਸ ਗੀਤ ਦੇ ਬੋਲ ਖ਼ਾਨ ਭੈਣੀ ਨੇ ਖੁਦ ਹੀ ਲਿਖੇ ਨੇ ਤੇ ਮਿਊਜ਼ਿਕ Ikky ਨੇ ਦਿੱਤਾ ਹੈ । ਟਰੂ ਮੇਕਰਸ ਵੱਲੋਂ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖ਼ਾਨ ਭੈਣੀ ਤੇ ਫੀਮੇਲ ਮਾਡਲ Samreen Kaur । ਗਾਣੇ ਨੂੰ Bang Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

inside pic of khan bhaini

ਜੇ ਗੱਲ ਕਰੀਏ ਖ਼ਾਨ ਭੈਣੀ ਦੇ ਵਰਕ ਫਰੰਟ ਦੀ ਤਾਂ ਉਹ ‘12pm to 12am’, ਗੱਡੀ ਪਿੱਛੇ, ਬਿੱਲੇ ਬਿੱਲੇ ਨੈਣ, ਨਾਗਮਣੀ, ਪਰਾਊਡ ਟੂ ਬੀ ਦੇਸੀ, ‘ਡੌਂਟ ਕੇਅਰ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

khan bhaini new song


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network