
ਸਿੱਖ ਆਪਣੀਆਂ ਕੁਰਬਾਨੀਆਂ, ਮਿਹਨਤ ਅਤੇ ਸਿਦਕ ਦੇ ਲਈ ਜਾਣੇ ਜਾਂਦੇ ਹਨ ।ਸਿੱਖ ਗੁਰੂ ਸਾਹਿਬਾਨ ਨੇ ਵੀ ਧਰਮ ਦੀ ਖਾਤਿਰ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਅਤੇ ਇਨ੍ਹਾਂ ਕੁਰਬਾਨੀਆਂ ਨੂੰ ਸਮੇਂ ਸਮੇਂ ‘ਤੇ ਯਾਦ ਕੀਤਾ ਜਾਂਦਾ ਰਿਹਾ ਹੈ । ਸਿੱਖਾਂ ਦੀਆਂ ਕੁਰਬਾਨੀਆਂ, ਸੇਵਾ ਭਾਵ ਨੂੰ ਪੂਰੀ ਦੁਨੀਆ ‘ਚ ਜਾਣਿਆ ਜਾਂਦਾ ਹੈ । ਸਿੱਖ ਧਰਮ ‘ਚ ਸ਼ਸਤਰ ਵਿੱਦਿਆ ਦਾ ਖ਼ਾਸ ਮਹੱਤਵ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਕੋਲ ਖੰਡਾ ਸਾਹਿਬ (Khanda Sahib) ਰੱਖਦੇ ਸਨ ।

ਹੋਰ ਪੜ੍ਹੋ : ਸਵਾ ਮਣ ਦੇ ਖੰਡੇ ਨਾਲ ਲੜਨ ਵਾਲੇ ਸਿੱਖ ਸ਼ਹੀਦ ‘ਤੇ ਮਹਾਨ ਯੋਧੇ ਦਾ ਹੈ ਅੱਜ ਜਨਮ ਦਿਹਾੜਾ ,ਜਾਣੋ ਪੂਰੀ ਕਹਾਣੀ
ਉਨ੍ਹਾਂ ਨੇ ਮੀਰੀ ਪੀਰੀ ਨਾਂਅ ਦੀਆਂ ਦੋ ਤਲਵਾਰਾਂ ਵੀ ਧਾਰਨ ਕੀਤੀਆਂ ਸਨ । ਪਰ ਖੰਡਾ ਸਾਹਿਬ ਦਾ ਚਲਨ ਉਦੋਂ ਜ਼ਿਆਦਾ ਵਧ ਗਿਆ ਸੀ ਜਦੋਂ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਖੰਡੇ ਦਾ ਇਸਤੇਮਾਲ ਕੀਤਾ ਸੀ ।ਖੰਡਾ ਸਾਹਿਬ ਜੋ ਕਿ ਸਿੱਖ ਧਰਮ ਦਾ ਪ੍ਰਤੀਕ ਹੈ ।

ਹੋਰ ਪੜ੍ਹੋ : ਪਾਕਿਸਤਾਨ ‘ਚ ਤਰਨਜੀਤ ਸਿੰਘ ਨੇ ਐਂਕਰਿੰਗ ਦੇ ਖੇਤਰ ‘ਚ ਪਾਈ ਧੱਕ, ਹਰ ਸਿੱਖ ਨੂੰ ਤਰਨਜੀਤ ਸਿੰਘ ‘ਤੇ ਮਾਣ
ਰਿਪੋਰਟਾਂ ਮੁਤਾਬਕ ਇਸ ਖੰਡਾ ਸਾਹਿਬ ਨੂੰ ਹੁਣ ਐਪਲ ਅਤੇ ਐਂਡਰੌਇਡ ਡਿਵਾਈਸਾਂ ਲਈ ਅਗਲੇ ਇਮੋਜੀ ਅਪਡੇਟ -15.0 ਵਿੱਚ ਇੱਕ ਸਿੱਖ ਖੰਡੇ ਦਾ ਇਮੋਜੀ ਵੀ ਸ਼ਾਮਿਲ ਹੋਵੇਗਾ । ਇਮੋਜੀ ਪੀਡੀਆ ਦੇ ਇੰਸਟਾਗ੍ਰਾਮ ‘ਤੇ ਵੀ ਖੰਡਾ ਸਾਹਿਬ ਦੇ ਇਮੋਜੀ ਨੂੰ ਸ਼ੇਅਰ ਕੀਤਾ ਗਿਆ ਹੈ ।

ਇਸ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ । ਜਿਸ ‘ਚ ਇਮੋਜੀ ਪੀਡੀਆ ਵੱਲੋਂ ਇਸ ਨੂੰ ਇਸੇ ਸਾਲ ਸਤੰਬਰ 2022 ‘ਚ ਰਿਲੀਜ਼ ਕੀਤਾ ਜਾਵੇਗਾ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਵੀਡੀਓ ‘ਚ ਹੋਰ ਵੀ ਕਈ ਇਮੋਜੀ ਪੋਸਟ ਕੀਤੇ ਗਏ ਹਨ । ਜਿਨ੍ਹਾਂ ਨੂੰ ਸਤੰਬਰ 2022 ‘ਚ ਹੀ ਰਿਲੀਜ਼ ਕੀਤਾ ਜਾਣਾ ਹੈ ।
View this post on Instagram