ਖੁਦਾ ਬਖਸ਼ ਨੇ ਸੰਗੀਤ ਦੇ ਖੇਤਰ ‘ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

Written by  Lajwinder kaur   |  January 26th 2022 09:12 AM  |  Updated: January 26th 2022 08:09 AM

ਖੁਦਾ ਬਖਸ਼ ਨੇ ਸੰਗੀਤ ਦੇ ਖੇਤਰ ‘ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਪੰਜਾਬੀ ਗਾਇਕਾ ਅਫਸਾਨਾ ਖ਼ਾਨ Afsana Khan ਦੇ ਛੋਟੇ ਭਰਾ ਅਤੇ ਖੁਦਾ ਬਖਸ਼  Khuda Baksh ਨੇ ਇੱਕ ਹੋਰ ਉਪਲੱਬਧੀ ਹਾਸਿਲ ਕਰ ਲਈ ਹੈ। ਜੀ ਹਾਂ ਖੁਦਾ ਬਖਸ਼ ਨੇ ਸੰਗੀਤ ਦੇ ਖੇਤਰ ‘ਚ ਡਾਕਟਰੇਟ ਦੀ ਡਿਗਰੀ ਹਾਸਿਲ ਕਰ ਲਈ ਹੈ। ਇਹ ਖੁਸ਼ਖਬਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕੀਤਾ ਕੋਰਟ ਮੈਰਿਜ ਦਾ ਖੁਲਾਸਾ, ਯੁਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਕੋਰਟ ਮੈਰਿਜ ਦਾ ਅਣਦੇਖਿਆ ਵੀਡੀਓ

Singer Afsana Khan Wishes Happy Birthday To Her Brother Khuda Baksh

ਗਾਇਕ ਖੁਦਾ ਬਖਸ਼ Khuda Baksh ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ  ਡਿਗਰੀ ਹਾਸਿਲ ਕਰਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਹੁਣ ਮੈਂ DR.KHUDA BAKSH ਹੂੰ... ਸੰਗੀਤ ਵਿੱਚ..ਧੰਨਵਾਦ international internship university ਜਿਨ੍ਹਾਂ ਨੇ honorary ( DOCTORATE IN CLASSICAL MUSIC. )....ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਖ਼ਾਸ ਸਖਸ਼ਾਂ ਦਾ ਵੀ ਧੰਨਵਾਦ ਕੀਤਾ ਹੈ’। ਉਨ੍ਹਾਂ ਨੇ ਕਲਾਸਿਕ ਮਿਊਜ਼ਿਕ ‘ਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਹੈ।

ਹੋਰ ਪੜ੍ਹੋ : ‘Diamond Koka’ ਗੀਤ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਗੁਰਨਾਮ ਭੁੱਲਰ ਅਤੇ ਦਿਲਜੋਤ ਦੀ ਕਿਊਟ ਜਿਹੀ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

inside image of khuda baksh

ਜੇ ਗੱਲ ਕਰੀਏ ਖੁਦਾ ਬਖਸ਼ ਦੇ ਮਿਊਜ਼ਿਕ ਸਫ਼ਰ ਬਾਰੇ ਤਾਂ ਉਨ੍ਹਾਂ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ । ਉਨ੍ਹਾਂ ਦੇ ਘਰ ‘ਚ ਮਿਊਜ਼ਿਕ ਦਾ ਮਾਹੌਲ ਸੀ । ਖੁਦਾ ਬਖਸ਼ ਨੇ ਸਾਲ 2017 ‘ਚ ਇੰਡੀਅਨ ਆਈਡਲ-9 ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । ਦੱਸ ਦਈਏ ਖੁਦਾ ਬਖਸ਼ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਬਾਦਲ ਪਿੰਡ ਤੋਂ ਹੈ । ਅਫਸਾਨਾ ਤੇ ਖੁਦਾ ਨੇ ਆਪਣੀ ਮਿਹਨਤ ਸਦਕਾ ਅੱਜ ਸੰਗੀਤਕ ਜਗਤ ‘ਚ ਚੰਗਾ ਨਾਂਅ ਬਣਾ ਲਿਆ ਹੈ । ਖੁਦਾ ਬਖਸ਼ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 

View this post on Instagram

 

A post shared by Khuda Baksh (@khudaabaksh)

 

 

View this post on Instagram

 

A post shared by Khuda Baksh (@khudaabaksh)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network