ਸਿਹਤ ਨੂੰ ਦਰੁਸਤ ਰੱਖਣ ਲਈ ਖਾਓ ਰਾਜਮਾ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

written by Rupinder Kaler | December 08, 2020

ਰਾਜਮਾ ਭਾਰਤ ‘ਚ ਬੜੇ ਹੀ ਚਾਅ ਨਾਲ ਖਾਧਾ ਜਾਂਦਾ ਹੈ। ਸਿਰਫ ਸੁਆਦ ਹੀ ਨਹੀਂ ਬਲਕਿ ਸਿਹਤ ਲਈ ਵੀ ਰਾਜਮਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। 100 ਗ੍ਰਾਮ ਰਾਜਮਾ ਵਿਚ 1 ਗ੍ਰਾਮ ਫੈਟ ਅਤੇ 24 ਗ੍ਰਾਮ ਪ੍ਰੋਟੀਨ ਹੁੰਦਾ ਹੈ ਜਿਸ ਨਾਲ ਭਾਰ ਨਹੀਂ ਵਧਦਾ। ਭਾਰ ਘਟਾਉਣ ਲਈ ਤੁਸੀਂ ਇਸਨੂੰ ਸੂਪ, ਸਲਾਦ ਦੇ ਰੂਪ ਵਿੱਚ ਵੀ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਪ੍ਰੋਟੀਨ ਤੋਂ ਇਲਾਵਾ ਇਸ ਵਿਚ ਆਇਰਨ, ਜ਼ਿੰਕ, ਫਾਈਬਰ, ਫੋਲਿਕ ਐਸਿਡ, ਕੈਲਸ਼ੀਅਮ ਅਤੇ ਕਾਰਬੋਹਾਈਡਰੇਟ ਵੀ ਹੁੰਦੇ ਹਨ। ਨਾਲ ਹੀ 100 ਗ੍ਰਾਮ ਰਾਜਮਾ ਵਿਚ ਤਕਰੀਬਨ 350 ਕੈਲੋਰੀ ਹੁੰਦੀ ਹੈ ਜੋ ਸਰੀਰ ਵਿਚ ਐਨਰਜ਼ੀ ਬਣਾਈ ਰੱਖਦੀ ਹੈ ।

ਹੋਰ ਪੜ੍ਹੋ :

ਇਸ ਵਿਚ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ। ਇਸ ਨਾਲ ਸਰੀਰ ‘ਚ ਬਲੱਡ ਸ਼ੂਗਰ ਦੀ ਮਾਤਰਾ ਕੰਟਰੋਲ ‘ਚ ਰਹਿੰਦੀ ਹੈ। ਇਸ ‘ਚ ਆਇਰਨ ਅਤੇ ਜ਼ਿੰਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਸਰੀਰ ‘ਚ ਖੂਨ ਦੀ ਕਮੀ ਨਹੀਂ ਹੁੰਦੀ। ਨਾਲ ਹੀ ਇਸ ਨਾਲ ਅਨੀਮੀਆ ਦੀ ਸ਼ਿਕਾਇਤ ਵੀ ਦੂਰ ਰਹਿੰਦੀ ਹੈ। ਰਾਜਮਾ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਵੀ ਕੰਟਰੋਲ ‘ਚ ਰਹਿੰਦਾ ਹੈ।

ਦਿਲ ਦੇ ਰੋਗੀਆਂ ਲਈ ਵੀ ਮੈਗਨੀਸ਼ੀਅਮ ਨਾਲ ਭਰਪੂਰ ਰਾਜਮਾ ਫਾਇਦੇਮੰਦ ਹੁੰਦਾ ਹੈ। ਇਸ ‘ਚ ਜ਼ਿਆਦਾ ਮਾਤਰਾ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਪਾਚਣ ਕਿਰਿਆ ਸਹੀ ਰਹਿੰਦੀ ਹੈ ਜਿਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਅੰਤੜੀਆਂ ਵੀ ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਦੀਆਂ ਹਨ। ਵਿਟਾਮਿਨ ‘ਕੇ’ ਨਾਲ ਭਰਪੂਰ ਹੋਣ ਦੇ ਕਾਰਨ ਇਸ ਦੇ ਸੇਵਨ ਨਾਲ ਨਰਵਸ ਸਿਸਟਮ ਬੂਸਟ ਹੁੰਦਾ ਹੈ।

ਇਸ ਦੇ ਨਾਲ ਹੀ ਇਸ ‘ਚ ਮੌਜੂਦ ਵਿਟਾਮਿਨ ‘ਬੀ’ ਦਿਮਾਗ ਦੇ ਸੈੱਲਾਂ ਨੂੰ ਪੋਸ਼ਿਤ ਕਰਦਾ ਹੈ। ਐਂਟੀਆਕਸੀਡੈਂਟ ਨਾਲ ਭਰਪੂਰ ਰਾਜਮਾ ਸੈੱਲਾਂ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ। ਇਸਦੇ ਨਾਲ ਤੁਸੀਂ ਝੁਰੜੀਆਂ, ਫ੍ਰੀਕਲਸ, ਢਿੱਲੀ ਸਕਿਨ, ਮੁਹਾਸੇ, ਵਾਲਾਂ ਦੇ ਝੜਨ ਤੋਂ ਬਚੇ ਰਹਿੰਦੇ ਹੋ।

0 Comments
0

You may also like