ਅਦਾਕਾਰ ਧਰਮਿੰਦਰ ਦੇ ਜਨਮ ਦਿਨ ‘ਤੇ ਹੇਮਾ ਮਾਲਿਨੀ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

written by Shaminder | December 08, 2020

ਅਦਾਕਾਰ ਧਰਮਿੰਦਰ ਅੱਜ ਆਪਣਾ 85ਵਾਂ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਹੇਮਾ ਮਾਲਿਨੀ ਨੇ ਕੁਝ ਪੁਰਾਣੀਆਂ ਤਸਵੀਰਾਂ ਆਪਣੇ ਟਵਿੱਟਰ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹੇਮਾ ਮਾਲਿਨੀ ਨੇ ਬਹੁਤ ਹੀ ਪਿਆਰਾ ਮੈਸੇਜ ਲਿਖਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ‘ਅੱਜ ਅਸੀਂ ਧਰਮਿੰਦਰ ਦਾ ਬਰਥਡੇ ਸੈਲੀਬ੍ਰੇਟ ਕਰ ਰਹੇ ਹਾਂ। hema-dharmendra ਇਹ ਤੁਹਾਡਾ ਫੈਨਸ ਦਾ ਪਿਆਰ ਹੈ ਕਿ ਤੁਸੀਂ ਲੋਕ ਜੋ ਸਾਡੀਆਂ ਫ਼ਿਲਮਾਂ ਵੇਖਦੇ ਹੋ ਅਤੇ ਉਸਦੀ ਸ਼ਲਾਘਾ ਕਰਦੇ ਹੋ। ਜਿਸ ਨਾਲ ਸਾਡੇ ਦਿਮਾਗ ‘ਚ ਅੱਜ ਵੀ ਸਾਰੀਆਂ ਯਾਦਾਂ ਤਾਜ਼ੀਆਂ ਹਨ । ਹੇਮਾ ਮਾਲਿਨੀ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਹੋਰ ਪੜ੍ਹੋ : ਧਰਮਿੰਦਰ ਅਤੇ ਹੇਮਾ ਮਾਲਿਨੀ ਇੱਕ ਵਾਰ ਫਿਰ ਬਣੇ ਨਾਨਾ ਨਾਨੀ, ਛੋਟੀ ਧੀ ਅਹਾਨਾ ਦਿਓਲ ਦੇ ਘਰ ਹੋਈਆਂ ਜੁੜਵਾ ਬੱਚੀਆਂ
hema-dharmendra ਉਨ੍ਹਾਂ ਦੇ ਜਨਮ ਦਿਨ ‘ਤੇ ਧੀ ਈਸ਼ਾ ਦਿਓਲ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਧਰਮਿੰਦਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਕੈਪਸ਼ਨ ਚ ਈਸ਼ਾ ਨੇ ਲਿਖਿਆ ਹੈ-‘ਸਦਾ ਲਈ ਇਸ ਹੱਥ ਨੂੰ ਫੜੀ ਰੱਖਣਾ । dharmendra ਲਵ ਯੂ ਪਾਪਾ ਜਨਮਦਿਨ ਮੁਬਾਰਕ, ਤੁਹਾਨੂੰ ਖੁਸ਼ਹਾਲੀ ਅਤੇ ਹਮੇਸ਼ਾ ਸਿਹਤ ਲਈ ਸ਼ੁੱਭਕਾਮਨਾਵਾਂ’। ਨਾਲ ਹੀ ਉਨ੍ਹਾਂ ਨੇ ਆਪਣੀ ਪਾਪਾ ਦੇ ਨਾਲ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਧਰਮਿੰਦਰ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । https://twitter.com/dreamgirlhema/status/1336186197622702082 ਉਧਰ ਸੰਨੀ ਦਿਓਲ ਤੇ ਬੌਬੀ ਦਿਓਲ ਨੇ ਵੀ ਤਸਵੀਰ ਸ਼ੇਅਰ ਕਰਦੇ ਹੋਏ ਧਰਮਿੰਦਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਬਾਲੀਵੁੱਡ ਦੇ ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ 85ਵੇਂ ਜਨਮ ਦਿਨ ਤੇ ਹੀ-ਮੈਨ ਯਾਨੀ ਕਿ ਧਰਮਿੰਦਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ ।  

0 Comments
0

You may also like