
Killy Paul's New video: ਇੰਟਰਨੈਟ ਸੈਂਸੈਸ਼ਨ ਦੇ ਨਾਂਅ ਨਾਲ ਤਨਜ਼ਾਨੀਆ ਦੇ ਮਸ਼ਹੂਰ ਕਲਾਕਾਰ ਕਿਲੀ ਪੌਲ ਅਕਸਰ ਆਪਣੇ ਡਾਂਸ ਤੇ ਬਾਲੀਵੁੱਡ ਗੀਤਾਂ 'ਤੇ ਰੀਅਲਸ ਬਨਾਉਣ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਕਿਲੀ ਪੌਲ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਫੈਨਜ਼ ਨੂੰ ਦਿੱਗਜ਼ ਅਦਾਕਾਰ ਅਮਰੀਸ਼ ਪੁਰੀ ਦੀ ਯਾਦ ਆ ਗਈ।

ਦੱਸਣਯੋਗ ਹੈ ਕਿ ਕਿਲੀ ਪਾਲ ਨੇ ਬਾਲੀਵੁੱਡ ਦੇ ਮਸ਼ਹੂਰ ਗੀਤ 'ਤੇ ਡਾਂਸ ਕਰਕੇ ਸੋਸ਼ਲ ਮੀਡੀਆ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਇੱਕ ਵੀਡਓ ਕਲਿੱਪ ਸਾਹਮਣੇ ਆਈ ਹੈ, ਜਿਸ 'ਚ ਕਿਲੀ ਪੌਲ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਰੀਸ਼ ਪੁਰੀ ਦਾ ਇੱਕ ਡਾਇਲਾਗ ਬੋਲ ਰਹੇ ਹਨ।
ਕਿਲੀ ਪੌਲ ਸੋਸ਼ਲ ਮੀਡੀਆ ਉੱਪਰ ਆਪਣੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਸ ਨੂੰ ਪ੍ਰਸ਼ੰਸ਼ਕਾਂ ਅਤੇ ਫ਼ਿਲਮੀ ਸਿਤਾਰਿਆਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ। ਹਾਲ ਹੀ ਵਿੱਚ ਕਿਲੀ ਪੌਲ ਦੇ ਇੱਕ ਵੀਡੀਓ ਨੇ ਉੱਘੇ ਅਦਾਕਾਰ ਅਮਰੀਸ਼ ਪੁਰੀ ਦੀ ਯਾਦ ਦਿਵਾ ਦਿੱਤੀ। ਦਰਅਸਲ, ਇਸ ਵੀਡੀਓ ਵਿੱਚ ਕਿਲੀ ਪੌਲ ਅਮਰੀਸ਼ ਪੁਰੀ ਦਾ ਡਾਇਲਾੱਗ ਬੋਲਦੇ ਹੋਏ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਹੱਸ-ਹੱਸ ਕੇ ਲੋਟ-ਪੋਟ ਗਏ। ਡਾਈਲਾਗ ਦੀ ਗੱਲ ਕਰਿਏ ਤਾਂ ਕਿਲੀ ਅਮਰੀਸ਼ ਪੁਰੀ ਦੀ ਆਵਾਜ਼ ਵਿੱਚ ਸਾਂਪ ਸੂੰਗ ਗਯਾ ਹੈ ਕਯਾ ਬੋਲਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀ ਕਿਲੀ ਨਵੇਂ ਪੰਜਾਬੀ ਗੀਤ ਦੁਬਈ ਵੇਖਿਆ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹਨ।

ਹੋਰ ਪੜ੍ਹੋ: ਧੀ ਦੀ ਮੌਤ ਤੋਂ ਟੁੱਟੀ ਤੁਨੀਸ਼ਾ ਦੀ ਮਾਂ ਨੇ ਕਿਹਾ- ਸ਼ੀਜਾਨ ਨੇ ਵਿਆਹ ਦਾ ਝਾਂਸਾ ਦੇ ਕੇ ਮੇਰੀ ਬੇਟੀ ਨੂੰ ਦਿੱਤਾ ਧੋਖਾ
ਦੱਸਣਯੋਗ ਹੈ ਕਿ ਕਿਲੀ ਪੌਲ ਕਈ ਭਾਸ਼ਾਵਾਂ ਦੇ ਗੀਤਾਂ ਦੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਹਰ ਗੀਤ 'ਚ ਕਿਲੀ ਪੌਲ ਦੇ ਐਕਸਪ੍ਰੈਸ਼ਨ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ। ਫਿਲਹਾਲ 'ਦੁਬਈ ਵੇਖਿਆ ' ਗੀਤ 'ਚ ਉਨ੍ਹਾਂ ਦੀ ਬਾਡੀ ਲੈਂਗੂਏਜ ਵੀ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਹੀ ਹੈ। ਇਸ ਗੀਤ 'ਚ ਕਿਲੀ ਪੌਲ ਆਪਣੇ ਵੱਖਰੇ ਅਵਤਾਰ 'ਚ ਨਜ਼ਰ ਆ ਰਹੇ ਹਨ।
View this post on Instagram