ਕੈਂਸਰ ਦਾ ਇਲਾਜ ਕਰਵਾ ਰਹੀ ਕਿਰਣ ਖੇਰ ਨੂੰ ਪਛਾਨਣਾ ਵੀ ਹੋਇਆ ਮੁਸ਼ਕਿਲ, ਤਸਵੀਰਾਂ ਵਾਇਰਲ

written by Shaminder | May 08, 2021

ਅਦਾਕਾਰਾ ਕਿਰਣ ਖੇਰ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ । ਉਹ ਬੀਤੇ ਦਿਨ ਆਪਣੇ ਪਰਿਵਾਰ ਦੇ ਨਾਲ ਕੋਰੋਨਾ ਵੈਕਸੀਨ ਲੈਣ ਲਈ ਪਹੁੰਚੀ ਤਾਂ ਉਸ ਨੂੰ ਪਛਾਨਣਾ ਵੀ ਮੁਸ਼ਕਿਲ ਹੋ ਗਿਆ ਸੀ । ਉਹ ਕਾਫੀ ਕਮਜ਼ੋਰ ਦਿਖਾਈ ਦੇ ਰਹੀ ਸੀ ਅਤੇ ਉਸ ਦਾ ਭਾਰ ਕਾਫੀ ਘੱਟ ਹੋਇਆ ਲੱਗ ਰਿਹਾ ਸੀ ।

Kirron Image From Kirron Kher's Instagram

ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਵੀ ਕੋਰੋਨਾ ਪਾਜ਼ੀਟਿਵ, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ 

kirron Image From Kirron Kher's Instagram

ਕੁਝ ਦਿਨ ਪਹਿਲਾਂ  ਹੀ ਅਨੁਪਮ ਖੇਰ ਨੇ ਕਿਰਣ ਖੇਰ ਦੀ ਬਿਮਾਰੀ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ  ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਉਹ ਕੈਂਸਰ ਨਾਲ ਜੂਝ ਰਹੀ ਹੈ ।

Anupam With Kirron Image From Kirron Kher's Instagram

ਕੱਲ੍ਹ ਕੋਰੋਨਾ ਵੈਕਸੀਨ ਲੈਣ ਆਈ ਕਿਰਣ ਖੇਰ ਦੀਆਂ ਸ਼ਾਮ ਤੱਕ ਮੌਤ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਸੀ ।ਜਿਸ ਤੋਂ ਅਨੁਪਮ ਖੇਰ ਨੂੰ ਖੁਦ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਜਾਣਕਾਰੀ ਦੇਣੀ ਪਈ ਸੀ ਕਿ ਕਿਰਣ ਖੇਰ ਬਿਲਕੁਲ ਠੀਕ ਹੈ ਅਤੇ ਲੋਕ ਨਕਾਰਾਤਮਕ ਖਬਰਾਂ ਨਾ ਫੈਲਾਉਣ ।

 

View this post on Instagram

 

A post shared by Viral Bhayani (@viralbhayani)

ਦੱਸ ਦਈਏ ਕਿ ਕਿਰਣ ਖੇਰ ਨੂੰ ਆਪਣੀ ਇਸ ਬਿਮਾਰੀ ਦਾ ਬੀਤੇ ਸਾਲ ਪਤਾ ਲੱਗਿਆ ਸੀ । ਜਿਸ ਤੋਂ ਬਾਅਦ ਉਹ ਉਦੋਂ ਤੋਂ ਹੀ ਮੁੰਬਈ ‘ਚ ਹੀ ਆਪਣਾ ਇਲਾਜ ਕਰਵਾ ਰਹੀ ਹੈ । ਕਿਰਣ ਖੇਰ ਆਪਣੀ ਇਸ ਬਿਮਾਰੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਟੀਵੀ ਇੰਡਸਟਰੀ ਤੋਂ ਦੂਰ ਹੈ ।

 

You may also like