ਕਿੰਨਾ ਬਦਲ ਗਈ ਮੰਨਤ ਸਿੰਘ ਉਰਫ਼ ਸੁੱਖੀ ਪਵਾਰ, ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ-ਨਾਲ ਗਾਇਕਾ ਅਤੇ ਐਂਕਰ ਵੀ ਰਹਿ ਚੁੱਕੀ ਹੈ ਸੁੱਖੀ ਪਵਾਰ

written by Shaminder | March 21, 2020

ਉਨ੍ਹਾਂ ਨੇ ਮਾਡਲਿੰਗ ਦੇ ਨਾਲ-ਨਾਲ ਐਂਕਰਿੰਗ,ਅਦਾਕਾਰੀ ਅਤੇ ਗਾਇਕੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਨੇ ।ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ । ਅਰਸ਼ੋ ਫ਼ਿਲਮ ਸੁੱਖੀ ਪਵਾਰ ਅਤੇ ਉਨ੍ਹਾਂ ਦੇ ਪਤੀ ਨੇ ਬਣਾਈ ਸੀ । ਉਨ੍ਹਾਂ ਦੇ ਪਤੀ ਦਾ ਨਾਂਅ ਦਕਸ਼ ਅਜੀਤ ਸਿੰਘ ਹੈ ।ਸੁੱਖੀ ਪਵਾਰ ਨੇ ਨਾਂ ਸਿਰਫ਼ ਕਈ ਗੀਤ ਗਾਏ ਬਲਕਿ ਹੋਰਨਾਂ ਗਾਇਕਾਂ ਦੇ ਗੀਤਾਂ 'ਚ ਮਾਡਲਿੰਗ ਵੀ ਕੀਤੀ ।

ਹੋਰ ਵੇਖੋ:ਸੁਖਵਿੰਦਰ ਸੁੱਖੀ ਮੁੜ ਤੋਂ ‘ਤੇਰਾ ਸਰਦਾਰ’ ਗੀਤ ਨਾਲ ਸਰੋਤਿਆਂ ‘ਚ ਹੋਣਗੇ ਹਾਜ਼ਰ

https://www.facebook.com/mannatartist/photos/a.883694091645261/3356364411044871/?type=3&theater

ਮੰਨਤ ਸਿੰਘ ਉਰਫ਼ ਸੁੱਖੀ ਪਵਾਰ ਜਿਨ੍ਹਾਂ ਨੇ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ-ਨਾਲ ਦੂਰਦਰਸ਼ਨ ‘ਤੇ ਐਂਕਰਿੰਗ ਵੀ ਕੀਤੀ । ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਨੇ ।ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਹੈ । ਇਸ ਦੇ ਨਾਲ ਹੀ ਕਈ ਵੀਡੀਓ ਵੀ ਹਾਲ ਹੀ ਦੇ ਦਿਨਾਂ ‘ਚ ਉਨ੍ਹਾਂ ਨੇ ਪਾਏ ਹਨ । ਜਿਨ੍ਹਾਂ ‘ਚ ਉਹ ਜ਼ਿੰਦਗੀ ਦਾ ਖੂਬ ਮਜ਼ਾ ਲੈਂਦੇ ਹੋਏ ਵਿਖਾਈ ਦੇ ਰਹੇ ਨੇ । ਇਨ੍ਹਾਂ ਤਸਵੀਰਾਂ ਅਤੇ ਵੀਡੀਓ ‘ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

ਇਸ ਦੇ ਨਾਲ ਹੀ ਅਦਾਕਾਰੀ ਦੇ ਖੇਤਰ 'ਚ ਵੀ ਨਾਮ ਕਮਾਇਆ ਹੈ । ਦੱਸ ਦਈਏ ਕਿ ਉਨ੍ਹਾਂ ਦੇ ਪਤੀ ਵੀ ਉਨ੍ਹਾਂ ਵਾਂਗ ਹੀ ਬਹੁਮੁਖੀ ਪ੍ਰਤਿਭਾ ਦੇ ਮਾਲਕ ਹਨ ।ਸੁੱਖੀ ਪਵਾਰ ਹੁਣ ਕਾਫੀ ਬਦਲ ਗਈ ਹੈ ਉਨ੍ਹਾਂ ਨੂੰ ਵੇਖ ਕੇ ਕਈ ਵਾਰ ਪਛਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਉਂਝ ਉਹ ਸੋਸ਼ਲ ਮੀਡੀਆ 'ਤੇ ਉਹ ਕਾਫੀ ਸਰਗਰਮ ਰਹਿੰਦੇ ਹਨ ।ਆਪਣੇ ਕਾਲਜ ‘ਚ ਯੂਥ ਫੈਸਟੀਵਲ ਦੌਰਾਨ ਉਨ੍ਹਾਂ ਨੇ ਐਕਟਿੰਗ ਦੀ ਸ਼ੁਰੂਆਤ ਕਰ ਦਿੱਤੀ ਸੀ । ਇਸ ਤੋਂ ਬਾਅਦ ਉਸ ਨੇ ਥਿਏਟਰ ‘ਚ ਹਰਪਾਲ ਟਿਵਾਣਾ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ । ਪਹਿਲਾ ਗੀਤ “ਮਾਂ ਮੈਂ ਸਹੁਰੇ ਜਾਂ ਆਈ ਹਾਂ” ਆਇਆ ਸੀ ਜੋ ਕਿ ਦੇਬੀ ਮਖਸੂਸਪੁਰੀ ਨੇ ਗਾਇਆ ਸੀ ਅਤੇ ਇਹ ਮੌਕਾ ਗੁਰਪ੍ਰੀਤ ਘੁੱਗੀ ਨੇ ਦਿਵਾਇਆ ਸੀ ।

 

0 Comments
0

You may also like