ਕੌਣ ਸਨ ਬੀਬੀ ਰਜਨੀ,ਕਿਵੇਂ ਉਨ੍ਹਾਂ ਦੇ ਪਤੀ ਦੇ ਹੋਏ ਸਨ ਦੁੱਖ ਦੂਰ,ਜਾਣੋ ਪੂਰਾ ਇਤਿਹਾਸ  

Written by  Shaminder   |  March 06th 2019 04:50 PM  |  Updated: March 06th 2019 04:54 PM

ਕੌਣ ਸਨ ਬੀਬੀ ਰਜਨੀ,ਕਿਵੇਂ ਉਨ੍ਹਾਂ ਦੇ ਪਤੀ ਦੇ ਹੋਏ ਸਨ ਦੁੱਖ ਦੂਰ,ਜਾਣੋ ਪੂਰਾ ਇਤਿਹਾਸ  

ਗੁਰੂ ਰਾਮਦਾਸ ਜੀ ਦੇ ਸਮੇਂ ਬੀਬੀ ਰਜਨੀ ਹੋਏ ਜੋ ਕਿ ਗੁਰਬਾਣੀ ਅਤੇ ਸਾਧ ਸੰਗਤ ਦੀ ਸੇਵਾ ਵਿੱਚ ਬੜਾ ਵਿਸ਼ਵਾਸ਼ ਰੱਖਦੇ ਸਨ । ਉਨਾਂ ਦੇ ਪਿਤਾ ਦੁਨੀਚੰਦ ਪੰਜਾਬ ਦੇ ਪੱਠੀਨਗਰ ਦੇ ਪ੍ਰਸਿੱਧ ਜਾਗੀਰਦਾਰ ਸਨ । ਉਸਦੇ ਘਰ ਪੰਜ ਧੀਆਂ ਨੇ ਜਨਮ ਲਿਆ ਪਰ ਉਸਦੇ ਮਨ ਵਿੱਚ ਇੱਕ ਪੁੱਤਰ ਦੀ ਇੱਛਾ ਸੀ । ਇਸਦੇ ਲਈ ਉਸਨੇ ਬੜੇ ਹਵਨ ਯੱਗ ਕਰਵਾਏ ਪਰ ਕੋਈ ਫਾਇਦਾ ਨਹੀਂ ਹੋਇਆ । ਉਸਦਾ ਪ੍ਰਮਾਤਮਾ ਤੋਂ ਵਿਸ਼ਵਾਸ਼ ਉੱਠ ਗਿਆ ਅਤੇ ਉਹ ਨਾਸਤਕ ਹੋ ਗਿਆ । ਇਸ ਤੋਂ ਬਾਅਦ ਉਸਨੇ ਆਪਣੀਆਂ ਚਾਰਾਂ ਧੀਆਂ ਦਾ ਵਿਆਹ ਕਰ ਦਿੱਤਾ ਅਤੇ ਪੰਜਵੀਂ ਧੀ ਲਈ ਵਰ ਲੱਭਣਾ ਸ਼ੁਰੂ ਕਰ ਦਿੱਤਾ ।

ਹੋਰ ਵੇਖੋ :ਹੁਣ ਧਾਰਮਿਕ ਗੀਤ ਵੀ ਗਾਉਣਗੇ ਮੁੱਖ ਮੰਤਰੀ ਵਰਗੇ ਗਾਇਕ , ਵੇਖੋ ਵੀਡੀਓ

bibi rajni bibi rajni

ਜਦੋਂ ਸਭ ਤੋਂ ਛੋਟੀ ਪੁੱਤਰੀ ਲਈ ਵਰ ਦੀ ਭਾਲ ਹੋ ਰਹੀ ਸੀ ਤਾਂ ਉਸ ਦੀਆਂ ਚਾਰੇ ਧੀਆਂ ਵੀ ਆਈਆਂ ਹੋਈਆਂ ਸਨ । ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀਆਂ ਤਾਰੀਫਾਂ 'ਚ ਕਸੀਦੇ ਪੜ ਰਹੀਆਂ ਸਨ ਕਿ ਉਨਾਂ ਦੇ ਪਿਤਾ ਉਹ ਸਭ ਕੁਝ ਉਨਾਂ ਨੂੰ ਦਿੱਤਾ ਜੋ ਕੋਈ ਰਾਜਾ ਆਪਣੀਆਂ ਧੀਆਂ ਨੂੰ ਦੇਂਦਾ ਹੈ । ਪਰ ਰਜਨੀ ਜੋ ਕਵਾਰੀ ਸੀ ਉਸਨੇ ਕਿਹਾ ਕਿ ਇਹ ਸੱਚ ਨਹੀਂ ਹੈ ਦੇਣ ਵਾਲਾ ਤਾਂ ਉਹ ਦਾਤਾ ਹੈ ।ਪਿਤਾ ਤਾਂ ਸਿਰਫ ਸਾਧਨ ਮਾਤਰ ਹਨ । ਇਸ ਤੇ ਭੈਣਾਂ ਸਹਿਮਤ ਨਹੀਂ ਹੋਈਆਂ ਅਤੇ ਉਨਾਂ 'ਚ ਮਤਭੇਦ ਹੋ ਗਿਆ ਅਤੇ ਸਭ ਭੈਣਾਂ ਕਹਿਣ ਲੱਗੀਆਂ ਕਿ ਰਜਨੀ ਪਿਤਾ ਦਾ ਉਪਕਾਰ ਨਹੀਂ ਮੰਨਦੀ । ਇਸ ਤੇ ਪਿਤਾ ਦੁਨੀਚੰਨ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਕਿਹਾ ਕਿ ਮੈਂ ਤੈਨੂੰ ਪਾਲਣ ਲਈ  ਹਰ ਸੁੱਖ ਸਾਧਨ ਦਿੱਤਾ ਪਰ ਤੂੰ ਹੁਣ ਲੂਣ ਹਰਾਮ ਵਾਲੀ ਗੱਲ ਕਰ ਰਹੀ ਹੈਂ  । ਮੈਂ ਤੈਨੂੰ ਅਤੇ ਤੇਰੇ ਪ੍ਰਮਾਤਮਾ ਨੂੰ ਵੇਖ ਲਵਾਂਗਾ । ਰਜਨੀ ਪਿਤਾ ਦੇ ਗੁੱਸੇ ਤੋਂ  ਪ੍ਰਭਾਵਿਤ ਨਹੀਂ ਹੋਈ । ਉਸਨੇ ਗੁਰਬਾਣੀ ਸੁਣਨਾ ਅਤੇ ਸਾਧ ਸੰਗਤ ਦੀ ਸੇਵਾ ਕਰਨਾ ਜਾਰੀ ਰੱਖਿਆ । ਉਸਨੂੰ ਗੁਰਬਾਣੀ ਤੇ ਗੁਰੂ ਵਿੱਚ ਬਹੁਤ ਵਿਸ਼ਵਾਸ਼ ਸੀ।ਉਸਦੇ ਦਿਲ ਵਿੱਚ ਪੂਰਨ ਸ਼ਰਧਾ ਸੀ ਕਿ ਸਭ ਦੇਣ ਵਾਲਾ ਉਹ ਪ੍ਰਮਾਤਮਾ ਹੈ । ਇਨਸਾਨ ਤਾਂ ਸਿਰਫ ਸਾਧਨ ਮਾਤਰ ਹੈ ।

ਕੋਇ ਹਰ ਸਮਾਨ ਨਹੀਂ ਰਾਜਾ ॥

ਏ ਭੂਪਤਿ ਸਭਿ ਦਿਵਸ ਚਾਰਿ ਦੇ ਝੂਠੇ ਕਰਤ ਦਿਵਾਜਾ ॥

ਹੋਰ ਵੇਖੋ:ਰਣਜੀਤ ਬਾਵਾ ਦਾ ਜੱਟ ਸੰਜੇ ਦੱਤ ਗੀਤ ਹੋਇਆ ਰਿਲੀਜ਼,ਵੇਖੋ ਵੀਡੀਓ

Bibi Rajni and her leper husband being cured by the Sarovar of Ramdas Pur Bibi Rajni and her leper husband being cured by the Sarovar of Ramdas Pur

ਰਜਨੀ ਆਪਣੇ ਸ਼ਬਦਾਂ ਤੇ ਅੱਟਲ ਰਹੀ ਉਸਨੂੰ ਪ੍ਰਮਾਤਮਾ ਤੇ ਪੂਰਾ ਭਰੋਸਾ ਸੀ । ਉਸ ਦੀਆਂ ਗੱਲਾਂ ਤੋਂ ਤੰਗ ਆਏ ਪਿਤਾ ਨੇ ਉਸਦਾ ਵਿਆਹ ਇੱਕ ਕੋਹੜੀ ਨਾਲ ਕਰ ਦਿੱਤਾ । ਰਜਨੀ ਆਪਣੇ ਕੋਹੜੀ ਪਤੀ ਨੂੰ ਛੋਟੀ ਜਿਹੀ ਰੇਹੜੀ 'ਚ ਬਿਠਾ ਕੇ ਪਿੰਡ ਪਿੰਡ ਜਾ ਕੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ।ਇੱਕ ਦਿਨ ਉਹ ਘੁੰਮਦੇ ਘੁੰਮਦੇ ਰਮਦਾਸਪੁਰ 'ਚ ਉਹ ਨਿਰਮਾਣ ਅਧੀਨ ਸਰੋਵਰ ਦੇ ਕਿਨਾਰੇ ਆਰਾਮ ਕਰਨ ਲੱਗੀ । ਉਸਨੇ ਸਰੋਵਰ ਕਿਨਾਰੇ ਲੱਗੇ ਬੇਰੀ ਦੇ ਰੁੱਖ ਥੱਲੇ ਆਪਣੇ ਪਤੀ ਨੂੰ ਬਿਠਾ ਦਿੱਤਾ ਅਤੇ ਖੁਦ ਪਿੰਡ ਭੀਖ ਮੰਗਣ ਲਈ ਚਲੀ ਗਈ । ਉਸਦੇ ਜਾਣ ਤੋਂ ਬਾਅਦ ਉਸਦਾ ਪਤੀ ਵੇਖਦਾ ਹੈ ਕਿ ਕੁਝ ਪੰਛੀ ਬੇਰੀ ਦੇ ਰੁੱਖ ਉਤੇ ਬੈਠੇ ਹੋਏ ਹਨ ਅਤੇ ਉਹ ਵਾਰੀ ਵਾਰੀ ਰੁੱਖ ਤੋਂ  ਉਤਰ ਕੇ ਸਰੋਵਰ ਵਿੱਚ ਡੁਬਕੀ ਲਗਾਉਂਦੇ ਹਨ ਤੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਨਾਂ ਦਾ ਕਾਲਾ ਰੰਗ ਸਫੇਦ ਯਾਨੀ ਉਹ ਹੰਸ ਰੂਪੀ ਪੰਛੀ ਵਿੱਚ ਪਰਿਵਰਤਿਤ ਹੋ ਜਾਂਦੇ ਹਨ । ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਵੇਖ ਕੇ ਰਜਨੀ ਦੇ ਪਤੀ ਦੇ ਮਨ 'ਚ ਖਿਆਲ ਆਇਆ ਕਿ ਕਿਉਂ ਨਾ ਉਹ ਵੀ ਇਸ ਸਰੋਵਰ ਵਿੱਚ ਇਸ਼ਨਾਨ ਕਰ ਕੇ ਵੇਖ ਲਵੇ ਤਾਂ ਉਸਨੇ ਵੀ ਸਰੋਵਰ 'ਚ ਡੁਬਕੀ ਲਗਾਈ ।

ਹੋਰ ਵੇਖੋ:ਗੀਤਕਾਰ ਪਰਗਟ ਸਿੰਘ ਦਾ ਦਿਹਾਂਤ,ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ

bibi rajni के लिए इमेज परिणाम

ਕੁਦਰਤ ਦਾ ਚਮਤਕਾਰ ਹੋਇਆ ਅਤੇ ਪਲ ਭਰ ਵਿੱਚ ਉਹ ਰੋਗੀ ਪੁਰਸ਼ ਨਿਰੋਗੀ ਪੁਰਸ਼ ਬਣ ਗਿਆ ।ਰਜਨੀ ਜਦੋਂ ਵਾਪਸ ਪਰਤੀ  ਤਾਂ ਆਪਣੇ ਪਤੀ ਨੂੰ ਉੱਥੇ ਨਾ ਪਾ ਕੇ ਪਰੇਸ਼ਾਨ ਹੋ ਗਈ ।ਇੱਕ ਤੰਦਰੁਸਤ ਨੌਜੁਆਨ ਉਸ ਨੂੰ ਆਪਣਾ ਪਤੀ ਦੱਸ ਰਿਹਾ ਸੀ, ਪਰ ਰਜਨੀ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਹੋ ਰਿਹਾ । ਦੋਵੇਂ ਝਗੜਨ ਲੱਗੇ ਤਾਂ ਲੋਕਾਂ ਨੇ ਸੁਝਾਅ ਦਿੱਤਾ ਕਿ ਬਾਬਾ ਬੁੱਢਾ ਜੀ ਦੀ ਨਿਗਰਾਨੀ 'ਚ ਸਰੋਵਰ ਦਾ ਕੰਮ ਚੱਲ ਰਿਹਾ ਹੈ ਉਨਾਂ ਕੋਲ ਚੱਲ ਕੇ ਹੀ ਇਸ ਗੱਲ ਦਾ ਫੈਸਲਾ ਹੋ ਜਾਵੇਗਾ । ਕਿਉਂਕਿ ਸਰੋਵਰ ਦੀ ਦੇਖ ਰੇਖ ਦਾ ਕੰਮ ਉਨਾਂ ਦੀ ਨਿਗਰਾਨੀ ਵਿੱਚ ਚੱਲ ਰਿਹਾ ਹੈ ।ਬਾਬਾ ਬੁੱਢਾ ਜੀ ਕੋਲ ਜਦੋਂ ਦੋਵੇਂ ਗਏ ਤਾਂ ਉਨਾਂ ਨੇ ਨੌਜੁਆਨ ਨੂੰ ਕਿਹਾ ਕਿ ਧਿਆਨ ਨਾਲ ਵੇਖੋ ਕਿਤੇ ਕੋਈ ਪੁਰਾਣਾ ਰੋਗ ਤਾਂ ਨਹੀਂ ਬਚਿਆ । ਉਸ ਤੋਂ ਬਾਅਦ ਨੌਜੁਆਨ ਨੇ ਦੱਸਿਆ ਕਿ ਜਦੋਂ ਸਰੋਵਰ 'ਚ ਉਹ ਡੁਬਕੀ ਲਗਾਉਣ ਲਈ ਉਤਰਿਆ ਸੀ ਤਾਂ ਉਸ ਨੇ ਇੱਕ ਹੱਥ ਨਾਲ ਝਾੜੀਆਂ ਨੂੰ ਫੜਿਆ ਸੀ ਤਾਂ ਇੱਕ ਹੱਥ ਦੀਆਂ ਉਂਗਲਾਂ ਦਾ ਅਗਲਾ ਹਿੱਸਾ ਅਜੇ ਵੀ ਰੋਗ ਗ੍ਰਸਤ ਸੀ ।ਬਾਬਾ ਬੁੱਢਾ ਜੀ ਨੇ ਉਸ ਨੂੰ ਆਪਣਾ ਹੱਥ ਸਰੋਵਰ 'ਚ ਪਾਉਣ ਲਈ ਕਿਹਾ ਤਾਂ ਨੌਜੁਆਨ ਦੇ ਹੱਥ ਤੋਂ ਬੀਮਾਰੀ ਜਾ ਚੁੱਕੀ ਸੀ । ਇਹ ਵੇਖ ਕੇ ਬੀਬੀ ਰਜਨੀ ਨੂੰ ਭਰੋਸਾ ਹੋ ਗਿਆ ਅਤੇ ਉਹ ਦੋਵੇਂ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨ ਲੱਗੇ । ਉਸ ਤੋਂ ਬਾਅਦ ਇਹ ਬੇਰੀ ਦੁੱਖ ਭੰਜਨੀ ਬੇਰੀ ਦੇ ਨਾਂਅ ਨਾਲ ਜਾਣੀ ਜਾਣ ਲੱਗ ਪਈ ਅੱਜਕੱਲ ਇਹ ਬੇਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਹੈ ਜਿੱਥੇ ਲੋਕ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਨਾਲ ਨਾਲ ਇਸ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਵੀ ਕਰਦੇ ਹਨ । ਆਉ ਅਸੀਂ ਵੀ ਆਪਣੇ ਸਤਿਗੁਰੂ ਤੇ ਭਰੋਸਾ ਰੱਖਦੇ ਹੋਏ ਗੁਰਬਾਣੀ ਪੜੀਏ ਅਤੇ ਸਿਮਰਨ ਕਰੀਏ। ਕਿਉਂਕਿ ਜਦੋਂ ਅਸੀਂ ਗੁਰੂ ਨਾਲ ਪ੍ਰੀਤ ਰੱਖਾਂਗੇ ਤਾਂ ਉਹ ਵੀ ਸਾਡੀ ਹਰ ਪਲ ਰੱਖਿਆ ਕਰਦਾ ਹੈ ਅਤੇ ਸਾਡੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network