ਬਾਲੀਵੁੱਡ 'ਚ ਬੈਡਮੈਨ ਦੇ ਨਾਂਅ ਨਾਲ ਮਸ਼ਹੂਰ ਗੁਲਸ਼ਨ ਗਰੋਵਰ ਨੇ ਅੱਤ ਦੀ ਗਰੀਬੀ 'ਚ ਗੁਜ਼ਾਰਿਆ ਬਚਪਨ,ਪੜ੍ਹਾਈ ਜਾਰੀ ਰੱਖਣ ਲਈ ਕਰਦੇ ਰਹੇ ਇਹ ਕੰਮ 

Written by  Shaminder   |  July 26th 2019 06:24 PM  |  Updated: July 26th 2019 06:24 PM

ਬਾਲੀਵੁੱਡ 'ਚ ਬੈਡਮੈਨ ਦੇ ਨਾਂਅ ਨਾਲ ਮਸ਼ਹੂਰ ਗੁਲਸ਼ਨ ਗਰੋਵਰ ਨੇ ਅੱਤ ਦੀ ਗਰੀਬੀ 'ਚ ਗੁਜ਼ਾਰਿਆ ਬਚਪਨ,ਪੜ੍ਹਾਈ ਜਾਰੀ ਰੱਖਣ ਲਈ ਕਰਦੇ ਰਹੇ ਇਹ ਕੰਮ 

ਬਾਲੀਵੁੱਡ ਦੇ ਬੈਡਮੈਨ ਯਾਨੀ ਕਿ ਗੁਲਸ਼ਨ ਗਰੋਵਰ ਜਿਨ੍ਹਾਂ ਨੂੰ ਫ਼ਿਲਮਾਂ 'ਚ ਤੁਸੀਂ ਅਕਸਰ ਵਿਲੇਨ ਦਾ ਕਿਰਦਾਰ ਕਰਦੇ ਹੋਏ ਵੇਖਿਆ ਹੋਵੇਗਾ ।ਫ਼ਿਲਮਾਂ 'ਚ ਅਕਸਰ ਉਹ ਬਦਮਾਸ਼ੀ ਕਰਦੇ ਹੋਏ ਨਜ਼ਰ ਆ ਜਾਂਦੇ ਨੇ ਅਤੇ ਇਨ੍ਹਾਂ ਕਿਰਦਾਰਾਂ ਦੀ ਬਦੌਲਤ ਹੀ ਉਨ੍ਹਾਂ ਨੂੰ ਬਾਲੀਵੁੱਡ 'ਚ ਬੈਡਮੈਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।  ਅੱਜ ਉਹ ਇੱਕ ਪ੍ਰਸਿੱਧ ਅਦਾਕਾਰ ਅਤੇ ਦੌਲਤ ਸ਼ੌਹਰਤ ਦੇ ਮਾਲਕ ਹਨ ।

ਹੋਰ ਵੇਖੋ:ਇੰਸਟਾਗ੍ਰਾਮ ‘ਤੇ ਇੱਕ ਪੋਸਟ ਪਾਉਣ ਲਈ ਏਨੇਂ ਕਰੋੜ ਲੈਂਦੀ ਹੈ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ

ਪਰ ਉਨ੍ਹਾਂ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ 'ਚ ਬੀਤਿਆ ਅਤੇ ਖੇਡਣ ਮੱਲਣ ਦੀ ਉਮਰ 'ਚ ਹੀ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਸਤਾਉਂਦੀ ਸੀ ਅਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕੀਤੀ । ਇੱਥੋਂ ਤੱਕ ਕਿ ਵੱਡੀਆਂ-ਵੱਡੀਆਂ ਕੋਠੀਆਂ 'ਚ ਡਿਟਰਜੈਂਟ ਅਤੇ ਸਾਬਣ ਅਤੇ ਫਿਨਾਇਲ ਦੀਆਂ ਗੋਲੀਆਂ ਤੱਕ ਵੇਚਦੇ ਰਹੇ ।

ਉਨ੍ਹਾਂ ਨੇ ਆਪਣੇ ਬਚਪਨ ਅਤੇ ਗਰੀਬੀ ਬਾਰੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ।ਉਹ ਆਪਣੇ ਸਕੂਲ ਦੀ ਵਰਦੀ ਨਾਲ ਲੈ ਕੇ ਜਾਂਦੇ ਸਨ ਅਤੇ ਸਵੇਰੇ ਉਹ ਸਮਾਨ ਵੇਚਦੇ ਅਤੇ ਦੁਪਹਿਰ ਵੇਲੇ ਆਪਣੇ ਸਕੂਲ ਜਾਂਦੇ ਸਨ । ਉਨ੍ਹਾਂ ਵੱਲੋਂ ਵੇਚਿਆ ਜਾਣ ਵਾਲਾ ਸਮਾਨ ਕੋਠੀਆਂ ਵਾਲੇ ਖਰੀਦ ਵੀ ਲੈਂਦੇ ਸਨ,ਕਿਉਂਕਿ ਉਹ ਵੀ ਚਾਹੁੰਦੇ ਸਨ ਕਿ ਗੁਲਸ਼ਨ ਗਰੋਵਰ ਪੜ ਲਿਖ ਜਾਣ ।

Image result for gulshan grover

ਗੁਲਸ਼ਨ ਗਰੋਵਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਹੀ ਇਮਾਨਦਾਰੀ ਨਾਲ ਕੰਮ ਕਰਨ 'ਤੇ ਜ਼ੋਰ ਦਿੱਤਾ ਅਤੇ ਸੰਘਰਸ਼ ਦੇ ਦਿਨਾਂ 'ਚ ਵੀ ਕਦੇ ਵੀ ਉਹ ਉਦਾਸ ਜਾਂ ਨਿਰਾਸ਼ ਨਹੀਂ ਹੋਏ ਅਤੇ ਲਗਾਤਾਰ ਮਿਹਨਤ ਕਰਦੇ ਰਹੇ ਅਤੇ ਅੱਜ ਇਸ ਮਿਹਨਤ ਦਾ ਹੀ ਨਤੀਜ਼ਾ ਹੈ ਕਿ ਉਹ ਨਾਂ ਸਿਰਫ਼ ਕਾਮਯਾਬ ਹੋਏ ਬਲਕਿ ਦੌਲਤ ਸ਼ੌਹਰਤ ਉਨ੍ਹਾਂ ਦੇ ਕਦਮ ਚੁੰਮਦੀ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network