ਆਪਣੀਆਂ ਫਿਲਮਾਂ 'ਚ ਕੰਮ ਕਰਨ ਲਈ ਬਾਲੀਵੁੱਡ ਦੇ ਇਸ ਐਕਟਰ ਦੇ ਤਰਲੇ ਕੱਢਦੇ ਸਨ ਡਾਇਰੈਕਟਰ ,ਵੇਖੋ ਵੀਡਿਓ

written by Shaminder | January 19, 2019

ਆਪਣੇ ਨਾਂਅ ਦੀ ਤਰ੍ਹਾਂ ਰਾਜਿਆਂ ਵਾਂਗ ਜਿਉਂਦੇ ਸਨ ਰਾਜ ਕੁਮਾਰ । ਜੀ ਹਾਂ ਰਾਜ ਕੁਮਾਰ ਉਹ ਅਦਾਕਾਰ ਸਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਬਾਲੀਵੁੱਡ 'ਚ ਕਾਫੀ ਨਾਮਣਾ ਖੱਟਿਆ । ਜਿਸ ਤਰ੍ਹਾਂ ਕਿ ਉਨ੍ਹਾਂ ਦਾ ਨਾਂਅ ਰਾਜ ਕੁਮਾਰ ਸੀ ਅਤੇ ਉਹ ਰਾਜ ਕੁਮਾਰਾਂ ਵਾਲੀ ਜ਼ਿੰਦਗੀ ਹੀ ਜਿਉਂਦੇ ਸਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਫਿਲਮ ਸੌਦਾਗਰ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਡਾਇਰੈਕਟਰ ਨੂੰ ਉਨ੍ਹਾਂ ਦੀਆਂ ਮਿੰਨਤਾਂ ਕਰਨੀਆਂ ਪਈਆਂ ਸਨ ।

ਹੋਰ ਵੇਖੋ : ਅੰਬਾਲਾ ਦੇ ਇਸ ਸਰਦਾਰ ਦੀ ਅਣਖ ਅੱਗੇ ਵਿਸ਼ਵ ਸ਼ਕਤੀ ਅਮਰੀਕਾ ਵੀ ਝੁਕ ਗਿਆ, ਮਿਲਿਆ ਵੱਡਾ ਸਨਮਾਨ

film actor raj kumar के लिए इमेज परिणाम

ਫਿਲਮ ਸੌਦਾਗਰ ਜੋ ਕਿ ਨੱਬੇ ਦੇ ਦਹਾਕੇ 'ਚ ਰਿਲੀਜ਼ ਹੋਈ ਸੀ ।ਇਸ ਫਿਲਮ ਨੂੰ ਲੈ ਕੇ ਬਾਲੀਵੁੱਡ ਦੇ ਸ਼ੋਅ ਮੈਨ ਨੂੰ ਕਿੰਨੀ ਮਿਹਨਤ ਕਰਨੀ ਪਈ ਸੀ ਇਸ ਦਾ ਅੰਦਾਜ਼ਾ ਸਿਰਫ ਸੁਭਾਸ਼ ਘਈ ਨੂੰ ਹੋ ਸਕਦਾ ਹੈ । ਜਿਨ੍ਹਾਂ ਨੇ ਦਿਲੀਪ ਕੁਮਾਰ ਅਤੇ ਬਾਲੀਵੁੱਡ ਅਦਾਕਾਰ ਰਾਜ ਕੁਮਾਰ ਨੂੰ ਇੱਕਠਿਆਂ ਕੰਮ ਕਰਨ ਲਈ ਬੜੀ ਹੀ ਮਸ਼ਕੱਤ ਤੋਂ ਬਾਅਦ ਰਾਜ਼ੀ ਕੀਤਾ ਸੀ ।

ਹੋਰ ਵੇਖੋ :ਸੁਰਜੀਤ ਬਿੰਦਰਖੀਆ ਨੇ ਕਾਇਮ ਕੀਤਾ ਸੀ ਅਜਿਹਾ ਰਿਕਾਰਡ,ਜਿਸ ਨੂੰ ਅੱਜ ਤੱਕ ਨਹੀਂ ਤੋੜ ਸਕਿਆ ਕੋਈ ਗਾਇਕ

film actor raj kumar के लिए इमेज परिणाम

ਸੌਦਾਗਰ ਫਿਲਮ ਉਸ ਸਾਲ ਦੀ ਸਭ ਬਲਾਕ ਬਸਟਰ ਫਿਲਮ ਸਾਬਿਤ ਹੋਈ ਸੀ ।ਪਰ ਅੱਜ ਅਸੀਂ ਤੁਹਾਨੂੰ ਇਸ ਫਿਲਮ ਦੇ ਉਨ੍ਹਾਂ ਕਿੱਸਿਆਂ ਬਾਰੇ ਦੱਸਾਂਗੇ ਜੋ ਕਾਫੀ ਮਜ਼ੇਦਾਰ ਨੇ । ਰਾਜ ਕੁਮਾਰ ਅਤੇ ਦਿਲੀਪ ਕੁਮਾਰ ਨੂੰ ਇੱਕਠਿਆਂ ਇਸ ਫਿਲਮ 'ਚ ਲਿਆਉਣ ਲਈ ਕਾਫੀ ਮਿਹਨਤ ਕਰਨੀ ਪਈ ਸੀ । ਦੱਸਿਆ ਜਾਂਦਾ ਹੈ ਕਿ ਦੋਵੇਂ ਇੱਕਠਿਆਂ ਕੰਮ ਕਰਨ ਲਈ ਰਾਜ਼ੀ ਨਹੀਂ ਸਨ ।

ਹੋਰ ਵੇਖੋ :ਗਾਇਕ ਧਰਮਪ੍ਰੀਤ ਨੂੰ ਰਾਤੋ-ਰਾਤ ਸਟਾਰ ਬਨਾਉਣ ਪਿੱਛੇ ਇਸ ਸਖਸ਼ ਦਾ ਸੀ ਸਭ ਤੋਂ ਵੱਡਾ ਹੱਥ

film actor raj kumar के लिए इमेज परिणाम

ਕਿਹਾ ਜਾਂਦਾ ਹੈ ਕਿ ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਦਿਲੀਪ ਕੁਮਾਰ ਟਿਪੀਕਲ ਯੂਪੀ ਬਿਹਾਰ ਵਾਲੀ ਭਾਸ਼ਾ ਬੋਲ ਰਹੇ ਸਨ ਜਦਕਿ ਰਾਜਕੁਮਾਰ ਨੂੰ ਸਧਾਰਣ ਭਾਸ਼ਾ ਬੋਲਣ ਲਈ ਕਿਹਾ ਗਿਆ । ਜਿਸ ਤੋਂ ਬਾਅਦ ਰਾਜ ਕੁਮਾਰ ਨਰਾਜ਼ ਹੋ ਗਏ ,ਪਰ ਉਨ੍ਹਾਂ ਨੂੰ ਮਨਾਉਣ ਲਈ ਸੁਭਾਸ਼ ਘਈ ਨੂੰ ਘੰਟਿਆਂ ਬੱਧੀ ਉਨ੍ਹਾਂ ਨੂੰ ਮਨਾਉਣਾ ਪਿਆ ਸੀ

ਹੋਰ ਵੇਖੋ:ਰੱਬੀ ਸ਼ੇਰਗਿੱਲ ਤੋਂ ਸੁਣੋ ਕੌਣ ਕਮਾ ਰਿਹਾ ਹੈ ਪਾਪ ,ਵੇਖੋ ਵੀਡਿਓ

film actor raj kumar के लिए इमेज परिणाम

ਅਤੇ ਰਾਜ ਕੁਮਾਰ ਨੂੰ ਸੁਭਾਸ਼ ਘਈ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦਿਲੀਪ ਸਾਹਿਬ ਫਿਲਮ 'ਚ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸ਼ਖਸ ਬਣੇ ਨੇ ਜਦਕਿ ਰਾਜ ਕੁਮਾਰ ਦਾ ਸਬੰਧ ਰਾਇਲ ਪਰਿਵਾਰ ਨਾਲ ਹੈ ਤਾਂ ਫਿਰ ਕਿਤੇ ਜਾ ਕੇ ਰਾਜ ਕੁਮਾਰ ਸ਼ੂਟਿੰਗ ਲਈ ਰਾਜ਼ੀ ਹੋਏ ਸਨ।ਇਸ ਫਿਲਮ ਦੀ ਕਹਾਣੀ ਦੋ ਦੋਸਤਾਂ ਦੀ ਦੋਸਤੀ 'ਤੇ ਅਧਾਰਿਤ ਸੀ ।

ਹੋਰ ਵੇਖੋ:ਤੈਨੂੰ ਸੋਹਣੀਏ ਬੁਲਾਉਂਦੇ ਜਾਨ-ਜਾਨ ਵਰਗਾ ਹਿੱਟ ਗੀਤ ਗਾਉਣ ਵਾਲੇ ਜੈਲੀ ਨੂੰ ਪਸੰਦ ਹਨ ਇਹ ਗਾਇਕ

film actor raj kumar and dilip kumar के लिए इमेज परिणाम

ਇਸ 'ਚ ਮੁੱਖ ਭੂਮਿਕਾ 'ਚ ਮਨੀਸ਼ਾ ਕੋਇਰਾਲਾ ਅਤੇ ਵਿਵੇਕ ਮੁਸ਼ਰਾਨ 'ਚ ਸਨ । ਜਦਕਿ ਰਾਜਕੁਮਾਰ ਅਤੇ ਦਿਲੀਪ ਕੁਮਾਰ ਦੋਨਾਂ ਦੇ ਬਜ਼ੁਰਗਾਂ ਦੇ ਕਿਰਦਾਰ 'ਚ ਸਨ । ਮਨੀਸ਼ਾ ਅਤੇ ਵਿਵੇਕ ਨੇ ਲੱਗਭੱਗ ਚਾਰ ਫਿਲਮਾਂ 'ਚ ਇੱਕਠਿਆਂ ਕੰਮ ਕੀਤਾ ਸੀ ।

ਹੋਰ ਵੇਖੋ:ਕਪਿਲ ਸ਼ਰਮਾ ਦੇ ਹਾਸੇ ਅਤੇ ਕਾਮਯਾਬੀ ਪਿੱਛੇ ਇਸ ਸ਼ਖਸੀਅਤ ਦਾ ਹੈ ਵੱਡਾ ਹੱਥ,ਕਪਿਲ ਸ਼ਰਮਾ ਨੇ ਕੀਤਾ ਖੁਲਾਸਾ

'ਸੌਦਾਗਰ' ,ਫ੍ਰਸਟ ਲਵ ਲੈਟਰ,ਇਨਸਾਨੀਅਤ ਕਾ ਦੇਵਤਾ ਅਤੇ ਸਨਮ । ਫਿਲਮ 'ਚ ਅਰਚਨਾ ਪੂਰਨ ਸਿੰਘ ਮਨੀਸ਼ਾ ਦੀ ਸਹੇਲੀ ਦਾ ਕਿਰਦਾਰ ਨਿਭਾਇਆ ਸੀ । ਇਸੇ ਫਿਲਮ ਦੀ ਬਦੌਲਤ ਹੀ ਉੱਨੀ ਸੋ ਬਾਨਵੇ 'ਚ ਸੁਭਾਸ਼ ਘਈ ਨੂੰ ਬੈਸਟ ਡਾਇਰੈਕਟਰ ਦੇ ਅਵਾਰਡ ਨਾਲ ਨਵਾਜ਼ਿਆ ਗਿਆ ਸੀ ।

 

You may also like