Advertisment

ਰੱਬੀ ਸ਼ੇਰਗਿੱਲ ਤੋਂ ਸੁਣੋ ਕੌਣ ਕਮਾ ਰਿਹਾ ਹੈ ਪਾਪ ,ਵੇਖੋ ਵੀਡਿਓ 

author-image
By Shaminder
New Update
ਰੱਬੀ ਸ਼ੇਰਗਿੱਲ ਤੋਂ ਸੁਣੋ ਕੌਣ ਕਮਾ ਰਿਹਾ ਹੈ ਪਾਪ ,ਵੇਖੋ ਵੀਡਿਓ 
Advertisment
ਰੱਬੀ ਸ਼ੇਰਗਿੱਲ ਵੱਲੋਂ ਇੱਕ ਗੀਤ ਕੱਢਿਆ ਗਿਆ ਹੈ । ਇਸ ਗੀਤ 'ਚ ਦੇਸ਼ 'ਚ ਦਰਪੇਸ਼ ਸਭ ਤੋਂ ਵੱਡੀ ਮੁਸ਼ਕਿਲ ਕਰਜ਼  ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ,ਕਿ ਕਿਸ ਤਰ੍ਹਾਂ ਕਰਜ਼ ਨਾ ਉਤਾਰ ਪਾਉਣ ਦੇ ਚੱਲਦਿਆਂ ਇਨਸਾਨ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ ਹੈ । ਦੇਸ਼ ਦਾ ਕਿਸਾਨ  ਜੋ ਪੂਰੀ ਦੁਨੀਆ ਦਾ ਢਿੱਡ ਭਰਦਾ ਹੈ ਪਰ ਅੱਜ ਉਹੀ ਕਿਸਾਨ ਭੁੱਖੇ ਢਿੱਡ ਅਤੇ ਕਰਜ਼ ਤੋਂ ਪਰੇਸ਼ਾਨ ਹੈ । ਇਸ ਕਰਜ਼ ਦੇ ਕਾਰਨ ਉਸ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ । ਹੋਰ ਵੇਖੋ:2019/01/19 ਹੁਣ ਭੂਤ ਵੀ ਪਾਉਣਗੇ ਭੰਗੜਾ ਅਤੇ ਇਨ੍ਹਾਂ ਭੂਤਾਂ ਨੂੰ ਨਚਾਉਣਗੇ ਕਰਮਜੀਤ ਅਨਮੋਲ ‘ਤੇ ਨਿਸ਼ਾ ਬਾਨੋ,ਵੇਖੋ ਵੀਡਿਓ
Advertisment
rabbi shergill rabbi shergill ਸਿਰ ਉੱਤੇ ਕਰਜ਼ੇ ਦੀ ਪੰਡ ਅਤੇ ਪਰਿਵਾਰ ਦੇ ਗੁਜ਼ਾਰੇ ਅਤੇ ਰੋਜ਼ੀ ਰੋਟੀ ਦੀ ਚਿੰਤਾ ਅਤੇ ਧੀਆਂ ਨੂੰ ਵਿਆਹੁਣ ਦਾ ਫਿਕਰ ਇਸ ਸਭ ਨੇ ਇਨ੍ਹਾਂ ਕਿਸਾਨਾਂ ਨੂੰ ਕੱਖੋਂ ਹੋਲੇ ਕਰ ਦਿੱਤਾ ਹੈ ।ਸ਼ਾਹੂਕਾਰਾਂ ਦੇ ਕਰਜ਼ ਅਤੇ ਰੋਜ਼ ਰੋਜ਼ ਕਰਜ਼ ਵਾਪਸੀ ਲਈ ਗੇੜੇ ਮਾਰਦੇ ਸ਼ਾਹੂਕਾਰਾਂ ਤੋਂ ਪਰੇਸ਼ਾਨ ਜਦੋਂ ਕਿਸਾਨਾਂ ਕੋਲ ਕੋਈ ਰਸਤਾ ਨਹੀਂ ਬੱਚਦਾ ਤਾਂ ਉਹ ਕੋਈ ਰਸਤਾ ਨਾ ਨਿਕਲਦੇ ਵੇਖ ਖੁਦਕੁਸ਼ੀ ਦਾ ਰਸਤਾ ਅਖਤਿਆਰ ਕਰ ਲੈਂਦੇ ਨੇ । ਹੋਰ ਵੇਖੋ:ਬਾਲੀਵੁੱਡ ਦੇ ਇਸ ਸਟਾਰ ਨੇ ਓਸ਼ੋ ਲਈ ਤਿਆਗ ਦਿੱਤੀ ਸੀ ਪੂਰੀ ਦੁਨੀਆ, ਜਾਣੋਂ ਪੂਰੀ ਕਹਾਣੀ rabbi shergill rabbi shergill ਕੋਈ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਕਰਜ਼ ਚੁੱਕਦਾ ਹੈ ਅਤੇ ਕੋਈ ਗਰੀਬੀ ਤੋਂ ਅੱਕਿਆ ।ਕਿਸਾਨਾਂ ਅਤੇ ਆਮ ਲੋਕਾਂ ਦੇ  ਇਸੇ ਦੁਖਾਂਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਰੱਬੀ ਸ਼ੇਰਗਿੱਲ ਨੇ ਕੀਤੀ ਹੈ।ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇਸ ਗੀਤ 'ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਿਵਾਰ ਜੀਅ ਤਾਂ ਖੁਦਕੁਸ਼ੀ ਕਰਕੇ ਆਪਣਾ ਪਿੱਛਾ ਇਨ੍ਹਾਂ ਮੁਸੀਬਤਾਂ ਤੋਂ ਛੁਡਵਾ ਲੈਂਦਾ ਹੈ ,ਪਰ ਪਿੱਛੇ ਰਹਿ ਜਾਂਦਾ ਹੈ ਉਨ੍ਹਾਂ ਦਾ ਪਰਿਵਾਰ ਜਿਨ੍ਹਾਂ ਨੂੰ ਰੋਂਦਾ ਕੁਰਲਾਉਂਦਾ ਛੱਡ ਕੇ ਚਲੇ ਜਾਂਦੇ ਨੇ ਅਤੇ ਹਮੇਸ਼ਾ ਦਾ ਦੁੱਖ ਉਨ੍ਹਾਂ ਦੀ ਝੋਲੀ ਪਾ ਕੇ ਚਲੇ ਜਾਂਦੇ ਨੇ । ਹੋਰ ਵੇਖੋ:
Advertisment
ਬਾਈ ਅਮਰਜੀਤ ਦੀ ਜ਼ਿੰਦਗੀ ‘ਚ ਇੱਕ ਸ਼ਖਸੀਅਤ ਦੀ ਖਾਸ ਅਹਿਮੀਅਤ ,ਉਸ ਵਲੋਂ ਚੁਣੇ ਗੀਤ ਹੀ ਗਾਉਂਦਾ ਹੈ ਬਾਈ ,ਵੇਖੋ ਵੀਡਿਓ ਪਿਛਲੇ ਵੀਹ ਸਾਲਾਂ 'ਚ ਕਿੰਨੇ ਪਰਿਵਾਰਾਂ ਨੇ ਆਪਣਿਆਂ ਨੂੰ ਗੁਆਇਆ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੌਸ਼ 'ਚ ਸਮਾ ਗਈਆਂ ਇਹੀ ਇਸ ਗੀਤ 'ਚ ਵਿਖਾaੁਣ ਦੀ ਕੋਸ਼ਿਸ਼ ਕੀਤੀ ਗਈ ਹੈ । ਹੋਰ ਵੇਖੋ:ਸ਼੍ਰੀ ਦੇਵੀ ਦੇ ਜੀਵਨ ‘ਤੇ ਫਿਲਮ ਨਹੀਂ ਬਣਨ ਦੇਣਾ ਚਾਹੁੰਦੇ ਬੋਨੀ ਕਪੂਰ, ਇਹ ਹਨ ਵਿਵਾਦਿਤ ਕਾਰਨ rabbi shergill rabbi shergill ਇਸ ਗੀਤ ਨੂੰ ਰੱਬੀ ਸ਼ੇਰਗਿੱਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਜਦਕਿ ਪ੍ਰੋਡਕਸ਼ਨ ,ਡਾਇਰੈਕਸ਼ਨ ਅਤੇ ਐਡੀਟਿੰਗ ਦਾ ਕੰਮ ਸਮੀਰ ਪੁਰੀ ਨੇ ਕੀਤਾ ਹੈ । ਰੱਬੀ ਸ਼ੇਰਗਿੱਲ ਨੇ ਮੌਜੂਦਾ ਸਮੇਂ ਦੇ ਕੌੜੇ ਸੱਚ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । rabbi shergill rabbi shergill  
Advertisment

Stay updated with the latest news headlines.

Follow us:
Advertisment
Advertisment
Latest Stories
Advertisment