ਗਾਇਕ ਅਵਤਾਰ ਤਾਰੀ ਨੇ ਦੱਸੀ ਆਪਣੀ ਜ਼ਿੰਦਗੀ ਦੀ ਕੌੜੀ ਸਚਾਈ,'ਤੇਰੀ ਮਾਂ ਨੇ ਸ਼ੀਸ਼ਾ ਤੋੜਤਾ','ਪ੍ਰੀਤੋ ਦੇ ਘਰ ਦਾ ਕੁੰਡਾ' ਸਣੇ ਕਈ ਗੀਤ ਗਾਏ ਅਵਤਾਰ ਤਾਰੀ ਨੇ

Written by  Shaminder   |  December 19th 2019 05:49 PM  |  Updated: December 19th 2019 05:49 PM

ਗਾਇਕ ਅਵਤਾਰ ਤਾਰੀ ਨੇ ਦੱਸੀ ਆਪਣੀ ਜ਼ਿੰਦਗੀ ਦੀ ਕੌੜੀ ਸਚਾਈ,'ਤੇਰੀ ਮਾਂ ਨੇ ਸ਼ੀਸ਼ਾ ਤੋੜਤਾ','ਪ੍ਰੀਤੋ ਦੇ ਘਰ ਦਾ ਕੁੰਡਾ' ਸਣੇ ਕਈ ਗੀਤ ਗਾਏ ਅਵਤਾਰ ਤਾਰੀ ਨੇ

ਅਵਤਾਰ ਤਾਰੀ ਜਿਸ ਨੇ ਪਤਾ ਨਹੀਂ ਕਿੰਨੇ ਕੁ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਆਪਣੇ ਲੋਕ ਗੀਤਾਂ ਦੇ ਨਾਲ ਲੋਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਮਨਿੰਦਰ ਦਿਓਲ ਅਤੇ ਅਵਤਾਰ ਤਾਰੀ ਵੱਲੋਂ ਗਾਇਆ ਗਿਆ ਗੀਤ 'ਪ੍ਰੀਤੋ ਦੇ ਘਰ ਦਾ ਕੁੰਡਾ' ਨਾਲ ਉਨ੍ਹਾਂ ਨੂੰ ਅਸਲ ਪਛਾਣ ਮਿਲੀ ।ਅਵਤਾਰ ਤਾਰੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਉਨ੍ਹਾਂ ਦਾ ਚੰਗਾ ਸਮਾਂ ਚੱਲ ਰਿਹਾ ਸੀ ਤਾਂ ਉਨ੍ਹਾਂ ਨੇ ਬਹੁਤ ਸਾਰੇ ਗਾਇਕਾਂ ਦੀ ਮਦਦ ਕੀਤੀ ਸੀ ਪਰ ਜਦੋਂ ਉਨ੍ਹਾਂ ਨੂੰ ਮਦਦ ਦੀ ਲੋੜ ਪਈ ਤਾਂ ਕੋਈ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ ।

ਹੋਰ ਵੇਖੋ:ਸ਼ਤਰੂਘਨ ਸਿਨ੍ਹਾ ਨੇ ਆਪਣੀ ਗਰਲਫੈ੍ਰੱਡ ਪੂਨਮ ਲਈ ਇਸ ਅਦਾਕਾਰਾ ਨੂੰ ਦਿੱਤਾ ਸੀ ਵੱਡਾ ਧੋਖਾ

ਉਨ੍ਹਾਂ ਦਾ ਪਹਿਲਾ ਗੀਤ ਦੂਰਦਰਸ਼ਨ 'ਤੇ ਆਉਣ ਵਾਲੇ ਸੰਦਲੀ ਪੈੜਾਂ 'ਚ ਆਇਆ ਸੀ ਅਤੇ ਇਸੇ ਗੀਤ ਨਾਲ ਉਨ੍ਹਾਂ ਨੂੰ ਪਛਾਣ ਮਿਲੀ ।ਸ਼ੁਰੂਆਤ ਉਨ੍ਹਾਂ ਦੀ ਭੰਗੜੇ ਦੇ ਨਾਲ ਹੋਈ ਸੀ ।

ਅਵਤਾਰ ਤਾਰੀ ਗਾਇਕ ਜਗਤਾਰ ਜੱਗਾ ਦੇ ਸਟੇਜ ਸੈਕਟਰੀ ਸਨ। ਉਨ੍ਹਾਂ ਦਾ ਲਿਖਿਆ ਗੀਤ 'ਤੇਰੀ ਮਾਂ ਨੇ ਸ਼ੀਸ਼ਾ ਤੋੜ ਤਾ' ਜਗਤਾਰ ਜੱਗਾ ਨੇ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਸੰਦਲੀ ਪੈੜਾਂ 'ਚ ਗਾਇਆ ਸੀ ।

ਇਸ ਤੋਂ ਬਾਅਦ ਅਵਤਾਰ ਤਾਰੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਡਿਊਟ ਗੀਤਾਂ ਦੀ ਝੜੀ ਲਾ ਦਿੱਤੀ । ਉਨ੍ਹਾਂ ਦਾ ਇੱਕ ਹੋਰ ਗੀਤ ਜੋ ਉਸ ਸਮੇਂ ਬੱਚੇ –ਬੱਚੇ ਦੀ ਜ਼ੁਬਾਨ ਤੇ ਚੜਿਆ ਸੀ ਉਹ ਸੀ 'ਪ੍ਰੀਤੋ ਦੇ ਘਰ ਦਾ ਕੁੰਡਾ' ,ਕੰਨ ਕਰ ਗੱਲ ਸੁਣਾਵਾਂ,ਉਨ੍ਹਾਂ ਦੇ ਅਜਿਹੇ ਹਿੱਟ ਗੀਤ ਹਨ ਜੋ ਅੱਜ ਵੀ ਸੁਣੇ ਜਾਂਦੇ ਹਨ ।

ਮਨਿੰਦਰ ਦਿਓਲ ਨਾਲ ਉਨ੍ਹਾਂ ਨੇ ਕਈ ਡਿਊਟ ਸੌਂਗ ਗਾਏ ਹਨ ਜੋ ਯਾਦਗਾਰ ਹੋ ਨਿੱਬੜੇ ਹਨ । ਅਵਤਾਰ ਤਾਰੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਜਦੋਂ ਮਦਦ ਦੀ ਲੋੜ ਸੀ ਤਾਂ ਹੌਬੀ ਧਾਲੀਵਾਲ,ਗੁਰਦਾਸ ਮਾਨ,ਸ਼ਮਸ਼ੇਰ ਸੰਧੂ ਹੋਰਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ । ਗਿੱਪੀ ਗਰੇਵਾਲ,ਜਸਬੀਰ ਜੱਸੀ ਅਤੇ ਹੋਰ ਕਈ ਕਲਾਕਾਰ ਉਨ੍ਹਾਂ ਦੇ ਦਫ਼ਤਰ 'ਚ ਆਉਂਦੇ ਰਹਿੰਦੇ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network