ਸਤਵਿੰਦਰ ਬੁੱਗਾ ਗਾਇਕੀ ਦੇ ਨਾਲ –ਨਾਲ ਕਰਦੇ ਸਨ ਇਹ ਕੰਮ ,ਵੇਖੋ ਵੀਡਿਓ 

written by Shaminder | January 23, 2019

ਸਤਵਿੰਦਰ ਬੁੱਗਾ ਇੱਕ ਅਜਿਹੇ ਗਾਇਕ ਜੋ ਨੱਬੇ ਦੇ ਦਹਾਕੇ 'ਚ ਕਾਫੀ ਪ੍ਰਸਿੱਧ ਹੋਏ । ਉਨ੍ਹਾਂ ਨੇ ਕਈ ਗੀਤ ਗਾਏ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਗਾਇਕੀ ਦੇ ਗੁਰ ਚਰਨਜੀਤ ਆਹੁਜਾ,ਅਤੁਲ ਸ਼ਰਮਾ,ਸੁਰਿੰਦਰ ਬੱਚਨ ਤੋਂ ਸਿੱਖੇ।1998 ਤੋਂ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ । ਸਭ ਤੋਂ ਪਹਿਲੀ ਕੈਸੇਟ ਅਤੁਲ ਸ਼ਰਮਾ ਨੇ ਰਿਲੀਜ਼ ਕੀਤੀ ਸੀ । ਲਾਈਆਂ ਯਾਰਾਂ ਨੇ ਮਹਿਫਿਲਾਂ ਨਾਲ ਆਪਣੀ ਮੌਜੂਦਗੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕੀਤੀ ।

ਹੋਰ ਵੇਖੋ: ਜੁਗਰਾਜ ਸੰਧੂ ਨੇ ਰਚਾਇਆ ਵਿਆਹ ,ਵੇਖੋ ਕਿਸ ਨੇ ਪਾਇਆ ਸੰਧੂ ਦੇ ਨਾਂਅ ਦਾ ਚੂੜਾ

https://www.youtube.com/watch?v=Z0Dsz86nnPA

ਘਰ ਪੈਸਿਆਂ ਦੀ ਕਮੀ ਨਹੀਂ ਸੀ ਜੁਆਇੰਟ ਪਰਿਵਾਰ 'ਚ ਰਹਿਣ ਵਾਲੇ ਸਤਵਿੰਦਰ ਬੁੱਗਾ ਦੇ ਭਰਾ ਖੇਤੀਬਾੜੀ,ਕੰਬਾਇਨਾਂ ਹੋਰਨਾਂ ਸੂਬਿਆਂ 'ਚ ਲਿਜਾਂਦੇ ਸਨ। ਇਸ ਤੋਂ ਇਲਾਵਾ  ਆੜਤ ਦਾ ਵੀ ਕੰਮ ਕਰਦੇ ਸਨ ਜਿਸ 'ਚ ਸਤਵਿੰਦਰ ਬੁੱਗਾ ਵੀ ਹੱਥ ਵਟਾਉਂਦੇ ਸਨ । ਇਸ ਲਈ ਘਰ ਵਾਲਿਆਂ ਨੇ ਉਨ੍ਹਾਂ ਨੂੰ ਗੀਤ ਗਾਉਣ 'ਚ ਕਦੇ ਵੀ ਕੋਈ ਅੜਿੱਕਾ ਨਹੀਂ ਪਾਇਆ ।

ਹੋਰ ਵੇਖੋ: ਭਗਤੀ ਨੂੰ ਅਜ਼ਮਾਉਣ ‘ਤੇ ਬਾਬਾ ਫਰੀਦ ਸਾਹਿਬ ਨਾਲ ਕੀ ਹੋਇਆ ਸੀ ਵਾਕਿਆ ,ਜਾਣੋ ਪੂਰੀ ਕਹਾਣੀ

https://www.youtube.com/watch?v=-kQ8_Zc8UW4

ਘਰ ਵਾਲਿਆਂ ਦੀ ਹੱਲਾਸ਼ੇਰੀ ਕਾਰਨ ਹੀ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਅੱਗੇ ਵੱਧਦੇ ਰਹੇ । ਸਤਵਿੰਦਰ ਬੁੱਗਾ ਦਾ ਕਹਿਣਾ ਹੈ ਕਿ ਸੰਨ ਉੱਨੀ ਸੌ ਬਹੱਤਰ 'ਚ ਉਨ੍ਹਾਂ ਦੇ ਘਰ 'ਚ ਕਾਰ ਹੁੰਦੀ ਸੀ । ਉਨ੍ਹਾਂ ਨੇ ,ਉਡੀਕਾਂ ਤੇਰਾਂ ,ਤਵੀਤਾਂ ਵਾਲੇ ਜੱਟ ਮੋਹ ਲਿਆ ਸਣੇ ਕਈ ਹਿੱਟ ਗੀਤ ਗਾਏ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸਤਵਿੰਦਰ ਬੁੱਗਾ ਦੇ ਨਾਂਅ ਲੰਬੀ ਹੇਕ ਦਾ ਵਿਸ਼ਵ ਰਿਕਾਰਡ ਵੀ ਹੈ ।

ਹੋਰ ਵੇਖੋ: ਇਹ ਕਿਊਟ ਬੱਚੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਮਸ਼ਹੂਰ ਚਿਹਰਾ ,ਪਛਾਣੋ ਕੌਣ ਹੈ ਇਹ

https://www.youtube.com/watch?v=Oor3z6VJv-8

ਇੱਕ ਸੰਗ ਜੋੜਨੇ ਨਾਲ ਵੀ ਵਧੀਆ ਪਛਾਣ ਬਣ ਗਈ ਸੀ । ਸਤਵਿੰਦਰ ਬੁੱਗਾ ਨੇ ਹਾਲਾਂਕਿ ਅਤੁਲ ਸ਼ਰਮਾ ਤੋਂ ਵੀ ਗਾਇਕੀ ਦੇ ਗੁਰ ਸਿੱਖੇ ਪਰ ਚਰਨਜੀਤ ਆਹੁਜਾ ਨਾਲ ਕੰਮ ਕਰਨਾ ਉਨ੍ਹਾਂ ਦੀ ਇੱਕ ਦਿਲੀ ਇੱਛਾ ਸੀ ਅਤੇ ਇਸ ਇੱਛਾ ਨੂੰ ਉਨ੍ਹਾਂ ਨੇ ਪੂਰਾ ਵੀ ਕੀਤਾ ।ਸਤਵਿੰਦਰ ਬੁੱਗਾ ਦੀ ਚਰਨਜੀਤ ਆਹੁਜਾ ਨਾਲ ਮੁਲਾਕਾਤ ਵਿੱਕੀ ਮੋਦੀ ਨੇ ਕਰਵਾਈ ।

ਹੋਰ ਵੇਖੋ: ਸੈਫ ਤੇ ਕਰੀਨਾ ਦੇ ਨਵਾਬ ਤੈਮੂਰ ਨੇ ਪਾਲਿਆ ਨਵਾਂ ਸ਼ੌਂਕ, ਦੇਖੋ ਤਸਵੀਰਾਂ

https://www.youtube.com/watch?v=nOajIJKYbmQ

ਜੁਆਇੰਟ ਫੈਮਿਲੀ 'ਚ ਰਹਿਣ ਵਾਲੇ ਬੁੱਗਾ ਕੋਲ ਖੁੱਲਾ ਸਮਾਂ ਹੁੰਦਾ ਸੀ ਜਿਸ ਤੋਂ ਬਾਅਦ ਚਰਨਜੀਤ ਆਹੁਜਾ ਤੋਂ ਗਾਇਕੀ ਦੇ ਗੁਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਅਤੇ ਦੁਨੀਆਦਾਰੀ ਵੀ ਸਿੱਖੀ । ਸਤਵਿੰਦਰ ਬੁੱਗਾ ਦਾ ਕਹਿਣਾ ਹੈ ਕਿ ਉਹ ਹਰ ਗੀਤ ਨੂੰ ਇੱਕ ਚੈਲੇਂਜ ਵਾਂਗ ਲੈਂਦੇ ਸਨ ।

ਹੋਰ ਵੇਖੋ: ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਦਾ ਨਾਂ ਦਰਜ ਹੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ, ਜਾਣੋਂ ਕਾਰਨ

https://www.youtube.com/watch?v=BKLGjWhsQZk

ਵਿਛੜਣ ਵਿੱਛੜਣ ਕਰਦੀ ਏ,'ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ',ਅਸੀਂ ਫਿਰ ਤੈਨੂੰ ਪੁੱਛਾਂਗੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ । ਸਤਵਿੰਦਰ ਬੁੱਗਾ  ਕੁਲਦੀਪ ਮਾਣਕ,ਸਰਦੂਲ ਸਿਕੰਦਰ ,ਸੁਰਿੰਦਰ ਛਿੰਦਾ ਨੂੰ ਆਪਣਾ ਆਈਡਲ ਮੰਨਦੇ ਨੇ । ਜਿਵੇਂ ਸਤਵਿੰਦਰ ਬੁੱਗਾ ਮੰਨਦੇ ਨੇ ਕਿ ਅੱਜ ਡਿਜ਼ੀਟਲ ਦਾ ਯੁੱਗ ਹੈ ਹਰ ਅਵਾਜ਼ ਕੰਪਿਊਟਰ ਨਾਲ ਬਣ ਜਾਂਦੀ ਹੈ ਪਰ ਜੇ ਤੁਸੀਂ ਲੰਬਾ ਸਮਾਂ ਇਸ ਇੰਡਸਟਰੀ 'ਚ ਰਹਿਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ ।

ਹੋਰ ਵੇਖੋ : ਰਾਖੀ ਸਾਵੰਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਨਸੀਹਤ, ਦੇਖੋ ਵੀਡਿਓ

https://www.youtube.com/watch?v=EHxYm_iakc0

ਉਨ੍ਹਾਂ ਦਾ ਕਹਿਣਾ ਹੈ ਜੇ ਤੁਸੀਂ ਕਿਸੇ ਦਾ ਆਈਡਲ ਬਣਨਾ ਹੈ ਤਾਂ ਤੁਹਾਨੂੰ ਮਿਹਨਤ ਕਰਨੀ ਪਏਗੀ ।ਇਸ ਦੇ ਨਾਲ ਹੀ ਜਦੋਂ ਮਿਹਨਤ ਕੀਤੀ ਹੁੰਦੀ ਹੈ ਤਾਂ ਇਨਸਾਨ ਕਿਸੇ ਵੀ ਪੱਧਰ 'ਤੇ ਮਾਰ ਨਹੀਂ ਖਾਂਦਾ । ਫਿੱਟ ਰਹਿਣ ਲਈ ਬੁੱਗਾ ਖਾਣ ਵੇਲੇ ਸੰਜਮ ਰੱਖਦੇ ਨੇ,ਸੈਰ ਕਰਦੇ ਹਨ । ਲਿਟਰੇਚਰ ਪੜਨਾ ਵੀ ਬਹੁਤ ਪਸੰਦ ਹੈ ਸਤਵਿੰਦਰ ਬੁੱਗਾ ਨੂੰ । ਅਮਰ ਸਿੰਘ ਚਮਕੀਲਾ ,ਨਛੱਤਰ ਗਿੱਲ ,ਹੰਸਰਾਜ ਹੰਸ ,ਸਲੀਮ ਬੇਹੱਦ ਪਸੰਦ ਕਰਦੇ ਨੇ ।

You may also like