ਇਹ ਹੈ ਗੁੱਗੂ ਗਿੱਲ ਦੀ ਸਿਹਤ ਦਾ ਰਾਜ਼, ਇਸ ਚੀਜ਼ ਤੋਂ ਰਹਿੰਦੇ ਹਨ ਕੋਹਾਂ ਦੂਰ

Written by  Shaminder   |  February 14th 2020 01:22 PM  |  Updated: February 14th 2020 01:22 PM

ਇਹ ਹੈ ਗੁੱਗੂ ਗਿੱਲ ਦੀ ਸਿਹਤ ਦਾ ਰਾਜ਼, ਇਸ ਚੀਜ਼ ਤੋਂ ਰਹਿੰਦੇ ਹਨ ਕੋਹਾਂ ਦੂਰ

ਗੁੱਗੂ ਗਿੱਲ ਆਪਣੇ ਦੇਸੀ ਅੰਦਾਜ਼ ਲਈ ਜਾਣੇ ਜਾਂਦੇ ਨੇ । ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਅੱਜ ਤੋਂ 30 ਸਾਲ ਪਹਿਲਾਂ ਉਹ ਜਿਸ ਤਰ੍ਹਾਂ ਦੇ ਵਿਖਾਈ ਦਿੰਦੇ ਸਨ ਅੱਜ ਵੀ ਉਸੇ ਤਰ੍ਹਾਂ ਦਿੱਸਦੇ ਹਨ । ਉਨ੍ਹਾਂ ਦੀ ਫ਼ਿੱਟਨੈੱਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਉਹ ਆਪਣੇ ਦਿਨ ਦੀ ਸ਼ੁਰੂਆਤ ਕਸਰਤ ਤੋਂ ਕਰਦੇ ਨੇ ।ਇਸ ਲਈ ਉਨ੍ਹਾਂ ਨੇ ਕੋਈ ਜਿੰਮ ਜੁਆਇਨ ਨਹੀਂ ਕੀਤਾ ਬਲਕਿ ਉਹ ਆਪਣੇ ਘਰ 'ਚ ਹੀ ਆਪਣੇ ਵੱਡ ਵਡੇਰਿਆਂ ਵੱਲੋਂ ਵਰਤੀਆਂ ਜਾਣ ਵਾਲੀਆਂ ਮੁਗਲੀਆਂ ਨਾਲ ਵਰਜਿਸ਼ ਕਰਦੇ ਹਨ ।

ਹੋਰ ਵੇਖੋ:ਗੁੱਗੂ ਗਿੱਲ ਦੀ ਫ਼ਿਲਮ ‘ਆਸਰਾ’ ਦਾ ਟਰੇਲਰ ਹੋਇਆ ਰਿਲੀਜ਼, ਮਨੋਰੰਜਨ, ਐਕਸ਼ਨ ਤੇ ਪਰਿਵਾਰਕ ਰਿਸ਼ਤਿਆਂ ਦਾ ਸੁਨੇਹਾ ਦੇ ਰਿਹਾ ਹੈ, ਦੇਖੋ ਵੀਡੀਓ

Guggu Gill Guggu Gill

ਇਸ ਤੋਂ ਇਲਾਵਾ ਡੰਡ ਬੈਠਕਾਂ ਅਤੇ ਕੁਝ ਹੋਰ ਦੇਸੀ ਕਸਰਤਾਂ ਕਰਦੇ ਹਨ।ਕਸਰਤ ਤੋਂ ਬਾਅਦ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਦੇਸੀ ਘਿਉ ਦੀ ਚੂਰੀ ਅਤੇ ਦੁੱਧ ਦੇ ਵੱਡੇ ਗਿਲਾਸ ਦੇ ਨਾਲ ।ਚੂਰੀ ਵਿੱਚ ਉਹ ਸ਼ੱਕਰ ਇਸਤੇਮਾਲ ਕਰਦੇ ਹਨ ।

Guggu Gill Guggu Gill

ਇਸ ਦੇ ਨਾਲ ਹੀ ਅੱਧ ਰਿੜਕੀ ਲੱਸੀ ਦੇ ਵੀ ਬੇਹੱਦ ਸ਼ੁਕੀਨ ਹਨ ।ਉਨ੍ਹਾਂ ਦੀ ਇਹ ਆਦਤ ਬਚਪਨ ਤੋਂ ਹੀ ਹੈ,ਜੋ ਅੱਜ ਵੀ ਉਨ੍ਹਾਂ ਦੀ ਪਹਿਲੀ ਪਸੰਦ ਹੈ।ਅੱਧ ਰਿੜਕੀ ਲੱਸੀ,ਦਹੀ,ਮੱਖਣ ਬਹੁਤ ਵਧੀਆ ਲੱਗਦਾ ਹੈ ।

https://www.instagram.com/p/B8a1-YqBnRx/

ਜਦੋਂ ਉਹ ਘਰ ਹੁੰਦੇ ਹਨ ਤਾਂ ਘਰ 'ਚ ਜੂਸ ਜਾਂ ਫਿਰ ਕੋਈ ਫਰੂਟ ਖਾਂਦੇ ਹਨ ।ਦੁਪਹਿਰ ਵੇਲੇ ਜੋ ਘਰ 'ਚ ਬਣਿਆ ਹੁੰਦਾ ਹੈ ਉਹੀ ਖਾਂਦੇ ਹਨ ।ਰਾਤ ਦੇ ਖਾਣੇ 'ਚ ਉਹ ਹਲਕਾ ਖਾਣਾ ਹੀ ਖਾਂਦੇ ਹਨ,ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਦੇ ਹਨ ।

https://www.instagram.com/p/B3zjp0aBy2O/

ਉਨ੍ਹਾਂ ਨੂੰ ਦੁੱਧ ਪੀਣਾ ਬੇਹੱਦ ਪਸੰਦ ਹੈ ।ਉਨ੍ਹਾਂ ਦੀ ਮਾਂ ਵੱਲੋਂ ਬਣਾਇਆ ਗਿਆ ਖੋਆ ਅਤੇ ਗਜਰੇਲਾ ਬਹੁਤ ਪਸੰਦ ਹੈ,ਜਿਸ ਨੂੰ ਕਿ ਉਹ ਬਹੁਤ ਹੀ ਮਿਸ ਕਰਦੇ ਹਨ ।

ਉਨ੍ਹਾਂ ਦਾ ਪੁੱਤਰ ਗੁਰਜੋਤ ਵੀ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਦਾ ਹੈ ਅਤੇ ਖੂਬ ਵਰਜਿਸ਼ ਕਰਦਾ ਹੈ ।ਨਸ਼ਿਆਂ ਤੋਂ ਬੇਹੱਦ ਦੂਰੀ ਬਣਾ ਕੇ ਰਹਿੰਦੇ ਨੇ ਅਤੇ ਸ਼ਰਾਬ ਨੂੰ ਤਾਂ ਅੱਜ ਤੱਕ ਉਨ੍ਹਾਂ ਨੇ ਛੂਹਿਆ ਵੀ ਨਹੀਂ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network