Advertisment

ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂਆਂ ਦੀ ਗੱਲ ਕਰਨ ਵਾਲਾ ਗਾਇਕ ਗਿੱਲ ਹਰਦੀਪ,ਪੁੱਤ ਵੀ ਗਾਇਕੀ 'ਚ ਕਰ ਰਿਹਾ ਕਮਾਲ 

author-image
By Shaminder
New Update
ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂਆਂ ਦੀ ਗੱਲ ਕਰਨ ਵਾਲਾ ਗਾਇਕ ਗਿੱਲ ਹਰਦੀਪ,ਪੁੱਤ ਵੀ ਗਾਇਕੀ 'ਚ ਕਰ ਰਿਹਾ ਕਮਾਲ 
Advertisment
ਗਾਇਕ ਗਿੱਲ ਹਰਦੀਪ ਜਿਨ੍ਹਾਂ ਨੇ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਵਰਗਾ ਹਿੱਟ ਗੀਤ ਗਾ ਕੇ ਨਾਮਣਾ ਖੱਟਣ ਵਾਲੇ ਗਿੱਲ ਹਰਦੀਪ ਪਿੰਡ ਬਾਕਰਪੁਰ ਬੀੜ੍ਹ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਤਨੀ ਦਾ ਨਾਂਅ ਨਰਿੰਦਰ ਕੌਰ ਨੀਨਾ ਹਨ।ਜਦਕਿ ਇੱਕ ਧੀ ਅਤੇ ਪੁੱਤਰ ਹਨ । ਧੀ ਵਿਦੇਸ਼ 'ਚ ਸੈਟਲ ਹੈ ਜਦਕਿ ਪੁੱਤਰ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦਾ ਹੋਇਆ ਗਾਇਕੀ ਅਤੇ ਫ਼ਿਲਮਾਂ ਦੇ ਖੇਤਰ 'ਚ ਨਾਮਣਾ ਖੱਟ ਰਿਹਾ ਹੈ । ਹੋਰ ਵੇਖੋ :ਭੱਟੀ ਭੜੀਵਾਲਾ ਦਾ ਲਿਖਿਆ ਹਰ ਗੀਤ ਹੁੰਦਾ ਹੈ ਹਿੱਟ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕਾਂ ਨੇ ਗਾਏ ਹਨ ਭੜੀਵਾਲਾ ਦੇ ਗੀਤ
Advertisment
ਉਂਝ ਤਾਂ ਗਿੱਲ ਹਰਦੀਪ ਦਾ ਪਿਛੋਕੜ ਜਲੰਦਰ ਦੇ ਦਕੋਹਾ ਪਿੰਡ ਨਾਲ ਜੁੜਿਆ ਹੋਇਆ ਹੈ ਪਰ ਫਿਲਹਾਲ ਉਹ ਬਾਕਰਪੁਰ ਬੀੜ੍ਹ ਪਿੰਡ 'ਚ ਰਹਿੰਦੇ ਹਨ । ਮੁੱਛ ਫੁੱਟ ਗੱਭਰੂਆਂ ਦੀ ਗੱਲ ਕਰਨ ਵਾਲਾ ਇਹ ਗਾਇਕ ਬੇਸ਼ੱਕ ਉਮਰ ਦੇ ਇਸ ਪੜ੍ਹਾਅ 'ਤੇ ਪਹੁੰਚ ਚੁੱਕਿਆ ਹੈ ਪਰ ਜਵਾਨਾਂ ਵਾਲੀ ਮੜਕ ਅੱਜ ਵੀ ਬਰਕਰਾਰ ਹੈ । ਆਪਣੀ ਸਿਹਤ ਨੂੰ ਲੈ ਕੇ ਬੇਹੱਦ ਸਚੇਤ ਰਹਿਣ ਵਾਲਾ ਇਹ ਗਾਇਕ ਅੱਜ ਵੀ ਓਨਾ ਹੀ ਫ਼ਿੱਟ ਹੈ ਜਿਨ੍ਹਾਂ ਕਿ ਆਪਣੀ ਗਾਇਕੀ ਦੇ ਸਮੇਂ 'ਚ ਹੁੰਦਾ ਸੀ । ਹੋਰ ਵੇਖੋ:ਅੰਬਾਨੀ ਦੇ ਮੁੰਡੇ ਨੇ ਵਿੱਚ ਸੜਕ ਦੇ ਕਾਰ ਰੋਕ ਕੇ ਕੀਤੀ ਗਰੀਬ ਔਰਤ ਦੀ ਮਦਦ, ਵੀਡਿਓ ਹੋ ਰਹੀ ਹੈ ਹਰ ਪਾਸੇ ਵਾਇਰਲ ਉਨ੍ਹਾਂ ਦੇ ਹਮ-ਉਮਰ ਗਾਇਕ ਉਨ੍ਹਾਂ ਨੁੰ ਸਰਪੰਚ ਦੇ ਨਾਂਅ ਨਾਲ ਪੁਕਾਰਦੇ ਨੇ। ਪੰਜਾਬੀ ਵਿਰਸੇ ਅਤੇ ਲੋਕ ਗਾਇਕੀ ਦੀ ਪ੍ਰੰਪਰਾ ਨੂੰ ਸਾਂਭ ਕੇ ਰੱਖਣ ਵਾਲੇ ਇਸ ਗਾਇਕ ਨੇ ਤਰਾਸੀ 'ਚ ਆਪਣੀ ਪਹਿਲੀ ਕੈਸੇਟ ਉਦੋਂ ਕੱਢੀ ਸੀ ਜਦੋਂ ਮਲਕੀਤ ਸਿੰਘ ਦਾ ਤੂਤਕ-ਤੂਤਕ ਤੂਤੀਆਂ ਅਤੇ ਉਸ ਦਾ ਆਪਣਾ ਸ਼ਹਿਰ ਪਟਿਆਲੇ ਦੇ ਗੀਤ ਆਇਆ ਸੀ । ਹੋਰ ਵੇਖੋ:
Advertisment
ਧਰਮਿੰਦਰ ਇੱਕ ਵਾਰ ਅਚਾਨਕ ਹੋ ਗਏ ਸਨ ਲਾਪਤਾ,ਇਸ ਵਜ੍ਹਾ ਕਰਕੇ ਲੱਗੇ ਸਨ ਗੁੰਮਸ਼ੁਦਗੀ ਦੇ ਪੋਸਟਰ,ਜਾਣੋ ਕਿਉਂ ! ਪਿੰਡ ਬਾਕਰਪੁਰ 'ਚ ਉਸ ਦਾ ਕਈ ਕਿੱਲਿਆਂ 'ਚ ਫਾਰਮ ਹਾਊਸ ਹੈ । ਜਿਸ 'ਚ ਕਈ ਕਾਮੇ ਖੇਤੀਬਾੜੀ ਨਾਲ ਸਬੰਧਤ ਕੰਮ ਕਰਦੇ ਨਜ਼ਰ ਆਉੇਂਦੇ ਨੇ । ਪੰਜਾਬੀ ਗਾਇਕੀ 'ਚ ਵੱਧ ਰਹੀ ਲੱਚਰਤਾ ਤੋਂ ਗਾਇਕ ਗਿੱਲ ਹਰਦੀਪ ਬਹੁਤ ਪਰੇਸ਼ਾਨ ਹਨ । ਏਨੀਂ ਦਿਨੀਂ ਉਹ ਆਪਣੇ ਪੁੱਤਰ ਦੇ ਕਰੀਅਰ ਵੱਲ ਧਿਆਨ ਦੇ ਰਹੇ ਨੇ । ਜੋ ਕਿ ਗਾਇਕੀ ਦੇ ਖੇਤਰ 'ਚ ਨਿੱਤ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ । ਹੋਰ ਵੇਖੋ:ਇਹ ਸੀ ਪੰਜਾਬੀ ਫ਼ਿਲਮਾਂ ਦੀ ਪਹਿਲੀ ਹੀਰੋਇਨ, ਅਦਾਕਾਰੀ ਦੇ ਨਾਲ-ਨਾਲ ਗਾਇਕੀ ਦੇ ਖੇਤਰ ‘ਚ ਵੀ ਸੀ ਚੰਗਾ ਨਾਂ ਉਨ੍ਹਾਂ ਦੇ ਪੁੱਤਰ ਦਾ ਨਾਂਅ ਜਸ਼ਨ ਹੈ ਜੋ ਕਿ ਮੁੰਬਈ 'ਚ ਰਹਿੰਦਾ ਹੈ । 'ਇੱਕ ਯਾਦ ਪੁਰਾਣੀ ਹੈ' ਗੀਤ ਵੀ ਆਇਆ ਹੈ ਜੋ ਕਿ ਕਾਫੀ ਮਕਬੂਲ ਹੋਇਆ ਸੀ ਅਤੇ ਇਸ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਦੀ ਫ਼ਿਲਮ ਰੰਗੀਲੇ ਲਈ ਵੀ ਜਸ਼ਨ ਨੇ ਗੀਤ ਗਾਇਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment