ਜਾਣੋ ਪਿਆਜ਼ ਖਾਣ ਦੇ ਫਾਇਦਿਆਂ ਬਾਰੇ, ਦੂਰ ਹੁੰਦੀਆਂ ਨੇ ਕਈ ਬਿਮਾਰੀਆਂ

Written by  Lajwinder kaur   |  November 11th 2020 05:57 PM  |  Updated: November 11th 2020 05:57 PM

ਜਾਣੋ ਪਿਆਜ਼ ਖਾਣ ਦੇ ਫਾਇਦਿਆਂ ਬਾਰੇ, ਦੂਰ ਹੁੰਦੀਆਂ ਨੇ ਕਈ ਬਿਮਾਰੀਆਂ

ਪਿਆਜ਼ ਦੀ ਵਰਤੋਂ ਲਗਪਗ ਹਰ ਸਬਜ਼ੀ ‘ਚ ਕੀਤੀ ਜਾਂਦੀ ਹੈ । ਪਿਆਜ਼ ਹਰ ਖਾਣੇ ਦੇ ਸੁਵਾਦ ਵਧਾ ਦਿੰਦਾ ਹੈ । ਪਰ ਇਹ ਹਰ ਇੱਕ ਦੀ ਅੱਖਾਂ ‘ਚ ਪਾਣੀ ਲਿਆ ਦਿੰਦਾ ਹੈ । ਪਿਆਜ਼ ‘ਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਨੇ ।  onine pic

ਹੋਰ ਪੜ੍ਹੋ : ਜਾਣੋ ਸੋਇਆਬੀਨ ਖਾਣ ਦੇ ਇਹ ਬੇਮਿਸਾਲ ਫਾਇਦਿਆਂ ਬਾਰੇ

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਪਿਆਜ ਨਾ ਖਾਣ ਵਾਲੇ ਲੋਕਾਂ ਨਾਲੋਂ ਪਿਆਜ਼ ਖਾਣ ਵਾਲੇ ਲੋਕ ਜ਼ਿਆਦਾ ਤੰਦਰੁਸਤ ਹੁੰਦੇ ਹਨ । ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਇੱਕ ਕੱਚਾ ਪਿਆਜ਼ ਖਾਓਗੇ ਤਾਂ ਤੁਹਾਡੀ ਸਿਹਤ ਨੂੰ ਬਹੁਤ ਹੀ ਫਾਇਦੇ ਹੋਣਗੇ । ਆਓ ਜਾਣਦੇ ਹਾਂ ਪਿਆਜ਼ ਦੇ ਫਾਇਦਿਆਂ ਬਾਰੇ-

remove specs

ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ- ਕੱਚਾ ਪਿਆਜ਼ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਬਹੁਤ ਹੀ ਲਾਹੇਮੰਦ ਹੁੰਦਾ ਹੈ । ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਦੇ ਲਈ ਹਰ ਰੋਜ਼ ਇੱਕ ਪਿਆਜ਼ ਖਾਣਾ ਚਾਹੀਦਾ ਹੈ । ਜਿਹੜੇ ਲੋਕ ਚਸ਼ਮਾ ਲਗਾਉਂਦੇ ਨੇ । ਉਨ੍ਹਾਂ ਨੂੰ ਹਹ ਰੋਜ਼ ਕੱਚੇ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ । ਅਜਿਹਾ ਕਰਨ ਨਾਲ ਜਲਦੀ ਹੀ ਚਸ਼ਮਾ ਉਤਰ ਜਾਵੇਗਾ ।

onine pic

ਖੂਨ ਸਾਫ ਕਰੇ- ਕੱਚਾ ਪਿਆਜ਼ ਦੀ ਵਰਤੋਂ ਕਰਨ ਦੇ ਨਾਲ ਖੂਨ ਸਾਫ ਹੁੰਦਾ ਹੈ ਅਤੇ ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ । ਜਿਸ ਕਰਕੇ ਖੂਹ ਸਾਫ ਰਹਿੰਦਾ ਹੈ ਅਤੇ ਚਿਹਰੇ ‘ਤੇ ਫੋੜੇ ਫਿੰਸੀ ਨਹੀਂ ਹੁੰਦੇ ।

good for face

 

ਕਬਜ਼- ਪਿਆਜ ਵਿਚ ਮੌਜੂਦ ਰੇਸ਼ੇ ਪੇਟ ਦੀਆਂ ਬਿਮਾਰੀਆਂ ਲਈ ਫਾਇਦੇਮੰਦ ਹਨ ਹਰ ਰੋਜ਼ ਇੱਕ ਕੱਚਾ ਪਿਆਜ਼ ਖਾਣ ਨਾਲ ਕਬਜ਼ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਜੜ ਤੋਂ ਖ਼ਤਮ ਹੋ ਜਾਂਦੀ ਹੈ ।

good sleep

ਨੀਂਦ ਦੇ ਲਈ- ਬਹੁਤ ਸਾਰੇ ਲੋਕ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਪੀੜਤ ਹੁੰਦੇ ਨੇ । ਚੰਗੀ ਨੀਂਦ ਦੇ ਲਈ ਹਰ ਰੋਜ਼ ਇੱਕ ਪਿਆਜ਼ ਖਾਉ । ਰਾਤ ਦੇ ਭੋਜਨ ਵਿੱਚ ਪਿਆਜ਼ ਜ਼ਰੂਰ ਸ਼ਾਮਿਲ ਕਰੋ ।

hair fall pic

ਸਿਰ ਦਰਦ ਤੋਂ ਰਾਹਤ- ਜੇਕਰ ਤੁਸੀਂ ਸਿਰ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਨੇ । ਪਿਆਜ਼ ਇਸ ਦਰਦ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ । ਇਸ ਤੋਂ ਇਲਾਵਾ ਪਿਆਜ਼ ਦੇ ਰਸ ਨੂੰ ਸਿਰ ‘ਚ ਲਗਾਉ ਤਾਂ ਇਸ ਨਾਲ ਵਾਲਾਂ ਦਾ ਝੜਣਾ ਠੀਕ ਹੋ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network