ਜਾਣੋ ‘Big Boss’ ਜਿੱਤਣ ਤੋਂ ਬਾਅਦ ਕੀ ਕਰ ਰਹੀਆਂ ਨੇ ਇਹ ਹਸੀਨਾਵਾਂ

written by Lajwinder kaur | July 06, 2022

ਟੀਵੀ ਜਗਤ ਦਾ ਸਭ ਤੋਂ ਚਰਚਿਤ ਰਿਆਲਟੀ ਸ਼ੋਅ ਰਿਹਾ ਹੈ ਬਿੱਗ ਬੌਸ, ਜਿਸ ਨੇ ਕਈ ਕਲਾਕਾਰਾਂ ਦੀਆਂ ਕਿਸਮਤ ਬਦਲੀ ਹੈ । ਪਰ ਕਈ ਕਲਾਕਾਰ ਇਸ ਸ਼ੋਅ ਜਿੱਤਣ ਤੋਂ ਬਾਅਦ ਟੀਵੀ ਜਗਤ ਤੋਂ ਗਾਇਬ ਹੀ ਹੋ ਗਏ, ਕਿਉਂਕਿ ਇਸ ਸ਼ੋਅ ਤੋਂ ਬਾਅਦ ਕਈਆਂ ਨੂੰ ਉਨ੍ਹਾਂ ਦੇ ਮਨ ਮੁਤਾਬਿਕ ਕੰਮ ਨਹੀਂ ਮਿਲਿਆ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕੀਤੀ ਦਿਲ ਦੀ ਗੱਲ, ਗੀਤ ਗਾਉਂਦੇ ਹੋਏ ਯਾਦ ਕਰਦੀ ਨਜ਼ਰ ਆਈ ਮਰਹੂਮ ਸਿਧਾਰਥ ਸ਼ੁਕਲਾ ਨੂੰ, ਦੇਖੋ ਵੀਡੀਓ

ਪਰ ਰਿਆਲਿਟੀ ਸ਼ੋਅ ਬਿੱਗ ਬੌਸ ਨੇ ਕਈ ਵਾਰ ਫਲਾਪ ਕਲਾਕਾਰਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਇਸ ਸ਼ੋਅ 'ਚ ਆਉਣ ਤੋਂ ਬਾਅਦ ਕਈ ਸਿਤਾਰਿਆਂ ਨੂੰ ਫਿਰ ਤੋਂ ਲਾਈਮਲਾਈਟ ਅਤੇ ਪਛਾਣ ਮਿਲੀ। ਇਸ ਸ਼ੋਅ ਨੇ ਕਈ ਲੋਕਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਕਿਉਂਕਿ ਅਜਿਹੀਆਂ ਕਈ ਮਸ਼ਹੂਰ ਹਸਤੀਆਂ ਹਨ, ਜਿਨ੍ਹਾਂ ਨੇ 'ਬਿੱਗ ਬੌਸ' ਜਿੱਤ ਕੇ ਆਪਣਾ ਕਰੀਅਰ ਬਰਬਾਦ ਕੀਤਾ ਹੈ। ਕਈ ਟੀਵੀ ਅਭਿਨੇਤਰੀਆਂ ਨੂੰ ਇਸ ਸ਼ੋਅ ਵਿੱਚ ਹਿੱਸਾ ਲੈਣਾ ਰਾਸ ਨਹੀਂ ਆਇਆ। ਅੱਜ ਉਹ ਛੋਟੇ ਪਰਦੇ ਤੋਂ ਪੂਰੀ ਤਰ੍ਹਾਂ ਗਾਇਬ ਹੋ ਗਈਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਹੀਰੋਇਨਾਂ ਬਾਰੇ।

From Shilpa Shinde to Urvashi Dholakia, what happened to these Bigg Boss winners post-reality show? Image Source: Twitter

ਸ਼ਵੇਤਾ ਤਿਵਾਰੀ

ਬਿੱਗ ਬੌਸ 4 ਦੀ ਜੇਤੂ ਸ਼ਵੇਤਾ ਤਿਵਾਰੀ ਜੋ ਕਿ ਇਸ ਸ਼ੋਅ ਜਿੱਤਣ ਤੋਂ ਬਾਅਦ ਟੀਵੀ ਉੱਤੇ ਨਜ਼ਰ ਨਹੀਂ ਆਈ। ਬਿੱਗ ਬੌਸ ਦੇ ਸੀਜ਼ਨ 4 ਚ ਉਨ੍ਹਾਂ ਦੇ ਡੌਲੀ ਬਿੰਦਰਾ ਨਾਲ ਪਏ ਪੰਗਿਆ ਨੇ ਸਭ ਦਾ ਧਿਆਨ ਖਿੱਚਿਆ ਸੀ। ਬਿੱਗ ਬੌਸ ਤੋਂ ਬਾਅਦ, ਸ਼ਵੇਤਾ ਨੇ ਰੋਹਿਤ ਸ਼ੈੱਟੀ ਦੇ ਸਟੰਟ-ਅਧਾਰਿਤ ਸ਼ੋਅ 'ਖਤਰੋਂ ਕੇ ਖਿਲਾੜੀ 11' 'ਚ ਵੀ ਹਿੱਸਾ ਲਿਆ ਸੀ। ਉਹ ਟੀਵੀ ਦੇ ਕਿਸੇ ਸੀਰੀਅਲ ਚ ਤਾਂ ਨਜ਼ਰ ਨਹੀਂ ਆਈ ਪਰ ਹੁਣ ਉਹ ਵੈੱਬ ਸੀਰੀਜ਼ ਚ ਨਜ਼ਰ ਆਉਂਦੀ ਹੈ।

Dipika Kakkar-Shoaib Ibrahim Celebrate Their 2nd Marriage Anniversary

ਦੀਪਿਕਾ ਕੱਕੜ

‘ਸਸੁਰਾਲ ਸਿਮਰ ਕਾ’ ਸੀਰੀਅਲ ਫੇਮ ਅਦਾਕਾਰਾ ਦੀਪਿਕਾ ਕੱਕੜ ਨੇ ਬਿੱਗ ਬੌਸ ਸੀਜ਼ਨ 12 ਦੀ ਟਰਾਫੀ ਜਿੱਤੀ ਅਤੇ ਪ੍ਰਸ਼ੰਸਕਾਂ ਨੇ ਉਸ ਉੱਤੇ ਕਾਫੀ ਪਿਆਰ ਵੀ ਲੁਟਾਇਆ। ਪਰ, ਅਭਿਨੇਤਰੀ ਨੂੰ ਕੋਈ ਵੱਡਾ ਅਤੇ ਦਿਲਚਸਪ ਪ੍ਰੋਜੈਕਟ ਨਹੀਂ ਮਿਲਿਆ। ਹੁਣ ਉਹ ਬਸ ਇੰਸਟਾਗ੍ਰਾਮ ਉੱਤੇ ਆਪਣੀ ਇੰਸਟਾਗ੍ਰਾਮ ਰੀਲਾਂ ਨਾਲ ਨਜ਼ਰ ਆਉਂਦੀ ਹੈ।

Juhi Parmar bigg boss

ਜੂਹੀ ਪਰਮਾਰ

ਬਿੱਗ ਬੌਸ ਸੀਜ਼ਨ 5 ਦੀ ਵਿਜੇਤਾ ਜੂਹੀ ਪਰਮਾਰ ਆਪਣੇ ਸ਼ੋਅ ਕੁਮਕੁਮ ਨਾਲ ਦੁਬਾਰਾ ਤੋਂ ਟੀਵੀ ਸਕਰੀਨ ਉੱਤੇ ਨਜ਼ਰ ਆਈ। ਪਰ ਇੰਨਾ ਵੱਡਾ ਸ਼ੋਅ ਜਿੱਤਣ ਦੇ ਬਾਵਜੂਦ ਜੂਹੀ ਕਿਸੇ ਵੱਡੇ ਪ੍ਰੋਜੈਕਟ ਵਿੱਚ ਨਜ਼ਰ ਨਹੀਂ ਆਈ।

From Shilpa Shinde to Urvashi Dholakia, what happened to these Bigg Boss winners post-reality show? Image Source: Twitter

ਉਰਵਸ਼ੀ ਢੋਲਕੀਆ

ਟੀਵੀ ਦੀ ਸਭ ਤੋਂ ਮਸ਼ਹੂਰ ਖਲਨਾਇਕ ਉਰਵਸ਼ੀ ਢੋਲਕੀਆ ਨੇ ਬਿੱਗ ਬੌਸ 6 ਜਿੱਤਿਆ। ਅਭਿਨੇਤਰੀ ਕਈ ਟੀਵੀ ਸ਼ੋਅਜ਼ ਵਿੱਚ ਸਹਾਇਕ ਭੂਮਿਕਾਵਾਂ ਨਿਭਾਉਂਦੀ ਨਜ਼ਰ ਆ ਰਹੀ ਹੈ। ਪਰ ਅਜੇ ਵੀ ਕਈ ਜ਼ਿਆਦਾ ਵੱਡਾ ਪ੍ਰੋਜੈਕਟ ਉਨ੍ਹਾਂ ਨੂੰ ਨਹੀਂ ਮਿਲਿਆ।

zaid darbar and gauahar khan wedding pic

ਗੌਹਰ ਖ਼ਾਨ

ਬਿੱਗ ਬੌਸ ਸੀਜ਼ਨ 7 ਦੀ ਜੇਤੂ ਗੌਹਰ ਖ਼ਾਨ ਜੋ ਕਿ ਇਸ ਸ਼ੋਅ ‘ਚ ਆਪਣੇ ਸਹਿ-ਪ੍ਰਤੀਯੋਗੀ ਕੁਸ਼ਾਲ ਟੰਡਨ ਕਰਕੇ ਕਾਫੀ ਸੁਰਖੀਆਂ ‘ਚ ਰਹੀ। ਸ਼ੋਅ ਤੋਂ ਬਾਅਦ ਦੋਵੇਂ ਕੁਝ ਸਮੇਂ ਹੀ ਇਕੱਠੇ ਨਜ਼ਰ ਤੇ ਬਾਅਦ ਵਿੱਚ ਦੋਵਾਂ ਦਾ ਰਿਸ਼ਤਾ ਖਤਮ ਹੋ ਗਿਆ। ਗੌਹਰ ਖ਼ਾਨ ਨੇ ਸਾਲ 2020 ‘ਚ ਵਿਆਹ ਕਰਵਾ ਲਿਆ ਸੀ। ਇਹ ਅਭਿਨੇਤਰੀ ਵੀ ਕਿਸੇ ਵੱਡੇ ਪ੍ਰੋਜੈਕਟ ਵਿੱਚ ਨਜ਼ਰ ਨਹੀਂ ਆਈ।

 

You may also like