ਜਾਣੋ ਕਰੀਨਾ ਅਤੇ ਸੈਫ ਦੇ ਵਿਆਹ ‘ਤੇ ਸੈਫ ਦੀ ਮਾਂ ਕਿਉਂ ਨਹੀਂ ਸੀ ਉਤਸ਼ਾਹਿਤ

written by Shaminder | April 27, 2021 03:57pm

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹੈ ।ਇਸ ਜੋੜੀ ਨੇ 2012 ‘ਚ ਵਿਆਹ ਕਰਵਾਇਆ ਸੀ। ਅੱਜ ਅਸੀਂ ਤੁਹਾਨੂੰ ਇਸ ਜੋੜੀ ਦੇ ਵਿਆਹ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਦੋਨਾਂ ਦਾ ਪਿਆਰ ਪਰਵਾਨ ਚੜਿਆ ਸੀ ।ਦੋਵੇਂ ਟਸ਼ਨ ਫ਼ਿਲਮ ਦੇ ਸੈੱਟ ‘ਤੇ ਇੱਕ ਦੂਜੇ ਦੇ ਕਰੀਬ ਆਏ ਸਨ ।ਇਸ ਤੋਂ ਬਾਅਦ ਹੀ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫਰ ਬਨਾਉਣ ਦਾ ਫੈਸਲਾ ਕੀਤਾ ਸੀ।ਸੈਫ ਅਲੀ ਖ਼ਾਨ ਦਾ ਇਹ ਦੂਜਾ ਵਿਆਹ ਸੀ ।

Saif And Kareena Image From Kareena Kapoor's Instagram

ਹੋਰ ਪੜ੍ਹੋ : ਸ਼ਹਿਬਾਜ਼ ਗਿੱਲ ਤੇ ਅਰਬਾਜ਼ ਖਾਨ ਦੀ ਗਰਲਫਰੈਂਡ ਜਾਰਜੀਆ ਐਂਡਰਿਆਨੀ ਪੰਜਾਬੀ ਗੀਤ ’ਚ ਆਉਣਗੇ ਨਜ਼ਰ

kareena kapoor khan Image From Kareena Kapoor's Instagram

ਉਸ ਨੇ ਪਹਿਲਾਂ ਆਪਣੀ ਉਮਰ ਤੋਂ ਵੱਡੀ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ । ਸੈਫ ਅਤੇ ਕਰੀਨਾ ਦੇ ਵਿਆਹ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਸਨ, ਪਰ ਕਰੀਨਾ ਕਪੂਰ ਦੀ ਸੱਸ ਇਸ ਵਿਆਹ ਨੂੰ ਲੈ ਕੇ ਬਿਲਕੁਲ ਵੀ ਉਤਸ਼ਾਹਿਤ ਨਹੀਂ ਸਨ ।

Kareena Image From Kareena Kapoor's Instagram

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਉਂ ਦਰਅਸਲ ਸੈਫ ਅਤੇ ਕਰੀਨਾ ਨੇ 2012 ‘ਚ ਵਿਆਹ ਕਰਵਾਇਆ ਸੀ । ਜਦੋਂਕਿ ਕਰੀਨਾ ਕਪੂਰ ਦੇ ਸਹੁਰੇ ਦਾ ਦਿਹਾਂਤ 2011 ‘ਚ ਹੋਇਆ ਸੀ । ਇਕ ਪੁਰਾਣੇ ਇੰਟਰਵਿਊ 'ਚ ਸ਼ਰਮੀਲਾ ਨੇ ਸੈਫ-ਕਰੀਨਾ ਦੇ ਵਿਆਹ ਤੋਂ ਪਹਿਲਾਂ ਜਦੋਂ ਪੁੱਛਿਆ ਗਿਆ ਸੀ ਕਿ ਉਹ ਵਿਆਹ 'ਚ ਕੀ ਪਹਿਨੇਗੀ ਤਾਂ ਉਨ੍ਹਾਂ ਕਿਹਾ ਸੀ, 'ਇਹ ਖੁਸ਼ੀ ਦਾ ਮੌਕਾ ਹੈ, ਇਹ ਮਾਇਨੇ ਨਹੀਂ ਰੱਖਦਾ ਕਿ ਮੈਂ ਕੀ ਪਹਿਨਾਗੀ।

ਸ਼ਾਇਦ ਮੈਂ ਆਪਣੀ ਕਲੈਕਸ਼ਨ 'ਚੋਂ ਕੋਈ ਪੁਰਾਣੀ ਸਾੜੀ ਪਹਿਨ ਲਵਾਂਗੀ। ਜੇਕਰ ਮੈਂ ਤਹਾਨੂੰ ਉਤਸ਼ਾਹਿਤ ਨਾ ਲੱਗ ਰਹੀ ਹੋਵਾਂ ਤਾਂ ਪਲੀਜ਼ ਮੈਨੂੰ ਮਾਫ ਕਰਨਾ। ਇਕ ਸਾਲ ਪਹਿਲਾਂ ਹੀ ਮੇਰੇ ਪਤੀ ਦਾ ਦੇਹਾਂਤ ਹੋਇਆ ਹੈ।'

You may also like