ਯਾਦ ਗਰੇਵਾਲ ਨੇ ਇੰਝ ਤੈਅ ਕੀਤਾ ਬਠਿੰਡੇ ਤੋਂ ਮੁੰਬਈ ਤੱਕ ਦਾ ਸਫ਼ਰ,ਬੀਡੀਐੱਸ ਕਰਨ ਦੇ ਬਾਵਜੂਦ ਨਹੀਂ ਕੀਤੀ ਨੌਕਰੀ

Written by  Shaminder   |  January 17th 2020 03:19 PM  |  Updated: January 17th 2020 03:19 PM

ਯਾਦ ਗਰੇਵਾਲ ਨੇ ਇੰਝ ਤੈਅ ਕੀਤਾ ਬਠਿੰਡੇ ਤੋਂ ਮੁੰਬਈ ਤੱਕ ਦਾ ਸਫ਼ਰ,ਬੀਡੀਐੱਸ ਕਰਨ ਦੇ ਬਾਵਜੂਦ ਨਹੀਂ ਕੀਤੀ ਨੌਕਰੀ

ਯਾਦ ਗਰੇਵਾਲ ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ । ਅੱਜ ਅਸੀਂ ਤੁਹਾਨੂੰ ਯਾਦ ਗਰੇਵਾਲ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਇੱਕ ਵਧੀਆ ਮੁਕਾਮ ਪੰਜਾਬੀ ਇੰਡਸਟਰੀ 'ਚ ਬਣਾਇਆ ਹੋਇਆ ਹੈ । ਉਨ੍ਹਾਂ ਨੂੰ ਤੁਸੀਂ ਜ਼ਿਆਦਾਤਰ ਨੈਗੇਟਿਵ ਕਿਰਦਾਰ ਨਿਭਾਉਂਦੇ ਵੇਖਿਆ ਹੋਵੇਗਾ ।ਫ਼ਿਲਮਾਂ 'ਚ ਯਾਦ ਗਰੇਵਾਲ ਜਿੰਨੇ ਖੜੂਸ ਨਜ਼ਰ ਆਉਂਦੇ ਨੇ,ਪਰ ਰੀਅਲ ਲਾਈਫ਼ 'ਚ ਓਨੇ ਹੀ ਜ਼ਿਆਦਾ ਨਰਮ ਦਿਲ ਇਨਸਾਨ ਹਨ ।

ਹੋਰ ਵੇਖੋ:ਫ੍ਰੈਂਡਸ਼ਿਪ ਡੇਅ ‘ਤੇ ਗਿੱਪੀ ਗਰੇਵਾਲ ਨੇ ਆਪਣੇ ਮਰਹੂਮ ਦੋਸਤ ਸਰਬੀ ਗਰੇਵਾਲ ਨੂੰ ਕੀਤਾ ਯਾਦ

ਯਾਦ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਮੌਕਾ ਮਿਲਿਆ ਤਾਂ ਉਹ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਜੇ.ਪੀ.ਦੱਤਾ ਬਣਾਉਂਦੇ ਸਨ ਉਸ ਤਰ੍ਹਾਂ ਦੀਆਂ ਫ਼ਿਲਮਾਂ ਬਨਾਉਣਾ ਚਾਹੁੰਦੇ ਹਨ ਜਾਂ ਫਿਰ ਜੇਮਸ ਬਾਂਡਸ ਵਰਗੀਆਂ ਫ਼ਿਲਮਾਂ ਬਨਾਉਣ ਨੂੰ ਤਰਜੀਹ ਦੇਣਗੇ। ਪੀਟੀਸੀ ਪੰਜਾਬੀ ਦੇ ਇੱਕ ਸ਼ੋਅ 'ਚ ਉਨ੍ਹਾਂ ਨੇ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ।

https://www.instagram.com/p/B1tdvQ-gN-l/

ਤੂਫਾਨ ਸਿੰਘ 'ਚ ਉਨ੍ਹਾਂ ਨੇ ਕਾਮੇਡੀ ਕਿਰਦਾਰ ਨਿਭਾਇਆ ਸੀ ।ਲਾਇਨਸ ਆਫ ਪੰਜਾਬ 'ਚ ਵੀ ਯਾਦਗਾਰ ਕਿਰਦਾਰ ਨਿਭਾਇਆ ਸੀ ।ਬਠਿੰਡਾ ਦੇ ਰਹਿਣ ਵਾਲੇ ਇਸ ਕਲਾਕਾਰ ਨੇ ਬੀਡੀਐੱਸ ਕੀਤਾ ਹੋਇਆ ਹੈ । ਅਦਾਕਾਰੀ ਦਾ ਸ਼ੌਂਕ ਉਨ੍ਹਾਂ ਨੂੰ ਸੀ ਅਤੇ ਮਹਾਰਾਸ਼ਟਰ 'ਚ ਬੀਡੀਐੱਸ ਕਰਨ ਦੌਰਾਨ ਹੀ ਐਕਟਿੰਗ ਦੇ ਖੇਤਰ 'ਚ ਪੈਰ ਧਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਕਈ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਸਨ।

ਪਰ ਉਨ੍ਹਾਂ ਦੇ ਪਿਤਾ ਹਮੇਸ਼ਾ ਇਹੀ ਚਾਹੁੰਦੇ ਸਨ ਕਿ ਉਹ ਪੜ੍ਹ ਲਿਖ ਕੇ ਜਾਂ ਤਾਂ ਡਾਕਟਰ ਬਣਨ ਜਾਂ ਫਿਰ ਇੰਜੀਨੀਅਰ।ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਿਹਾ ਸੀ ਕਿ ਤੂੰ ਐਕਟਿੰਗ ਭਾਵੇਂ ਕਰ ਲਈਂ ਪਰ ਇੱਕ ਪ੍ਰੋਫੈਸ਼ਨਲ ਡਿਗਰੀ ਜ਼ਰੂਰ ਕਰ। ਜਿਸ ਤੋਂ ਬਾਅਦ ਪਿਤਾ ਨੇ ਡੋਨੇਸ਼ਨ ਦੇ ਕੇ ਇੱਕ ਸੀਟ ਬੀਡੀਐੱਸ 'ਚ ਲੈ ਕੇ ਦੇ ਦਿੱਤੀ ਅਤੇ ਯਾਦ ਗਰੇਵਾਲ ਨੇ ਕਿਹਾ ਕਿ ਉਹ ਨਕਲ ਮਾਰ ਕੇ ਪਾਸ ਹੋ ਗਏ ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਡਿਗਰੀ ਦਾ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ ਸੀ ।ਉਹ ਦੇਰ ਰਾਤ ਜਾਗਦੇ ਰਹਿੰਦੇ ਹਨ ਅਤੇ ਰਾਤ ਨੀਂਦ ਨਹੀਂ ਆਉਂਦੀ ਅਤੇ aੁਹ ਕਾਫੀ ਲੇਟ ਉੱਠਦੇ ਹੋ।ਮਾਂ ਨਾਲ ਯਾਦ ਗਰੇਵਾਲ ਦਾ ਬਹੁਤ ਪਿਆਰ ਹੈ,ਉਨ੍ਹਾਂ ਨੂੰ ਆਪਣੀ ਹੀ ਫ਼ਿਲਮ ਜੋਰਾ 10 ਨੰਬਰੀਆ ਫ਼ਿਲਮ ਨਿਭਾਇਆ ਗਿਆ ਕਿਰਦਾਰ ਬੇਹੱਦ ਪਸੰਦ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network