ਇਸ ਇਨਸਾਨ ਤੇ ਹੋਈ ਵਾਹਿਗੁਰੂ ਦੀ ਕਿਰਪਾ, ਮਹਾ ਦੇਵ ਰੈੱਡੀ ਤੋਂ ਬਣਿਆ ਅਮਨਦੀਪ ਸਿੰਘ ਖਾਲਸਾ 

Written by  Shaminder   |  June 10th 2019 01:58 PM  |  Updated: June 10th 2019 01:58 PM

ਇਸ ਇਨਸਾਨ ਤੇ ਹੋਈ ਵਾਹਿਗੁਰੂ ਦੀ ਕਿਰਪਾ, ਮਹਾ ਦੇਵ ਰੈੱਡੀ ਤੋਂ ਬਣਿਆ ਅਮਨਦੀਪ ਸਿੰਘ ਖਾਲਸਾ 

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਜੋ ਦੂਜਿਆਂ ਲਈ ਜੀਵੇ ਅਜਿਹੇ ਇਨਸਾਨ ਇਸ ਦੁਨੀਆਂ 'ਚ ਬਹੁਤ ਹੀ ਘੱਟ ਹੋਏ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸੀਅਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਲੋਕਾਂ ਦੇ ਦੁੱਖ ਦਰਦ ਨੂੰ ਵੰਡਾਉਣ ਦਾ ਪ੍ਰਣ ਲਿਆ ਹੈ । ਜੀ ਹਾਂ ਕਰਨਾਟਕ ਦੇ ਬੰਗਲੁਰੂ ਸ਼ਹਿਰ ਦੇ ਰਹਿਣ ਵਾਲੇ ਇਸ ਸ਼ਖਸ ਮਹਾ ਦੇਵ ਰੈਡੀ ਨੇ 1975 'ਚ ਸਿੱਖ ਧਰਮ ਦੀਆਂ ਕੁਰਬਾਨੀਆਂ ਸੇਵਾ ਅਤੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕ ਲਿਆ ਸੀ ।ਬੰਗਲੁਰੂ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ 'ਚ ਅੰਮ੍ਰਿਤ ਛਕਣ ਤੋਂ ਬਾਅਦ ਉਹ ਸਿੰਘ ਸੱਜ ਗਿਆ ਅਤੇ ਉਸ ਨੇ ਆਪਣਾ ਨਾਂਅ ਅਮਨਦੀਪ ਸਿੰਘ ਖਾਲਸਾ ਰੱਖ ਲਿਆ ।ਸਿੰਘ ਸਜਣ ਤੋਂ ਬਾਅਦ ਉਸ ਨੇ ਆਪਣਾ ਮਿਸ਼ਨ ਸ਼ੁਰੂ ਕੀਤਾ ।ਸਿੱਖੀ ਦਾ ਪ੍ਰਚਾਰ ਤੇ ਨਸ਼ਿਆਂ ਨਾਲ ਲਿਪਤ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ 1 ਜਨਵਰੀ, 2008 ਨੂੰ ਭਾਈ ਅਮਨਦੀਪ ਸਿੰਘ ਖਾਲਸਾ ਵਿਸ਼ਵ ਸ਼ਾਂਤੀ ਅਤੇ ਨਸ਼ਿਆਂ ਖਿਲਾਫ਼ ਜਾਗਰੂਕਤਾ ਦਾ ਸੰਦੇਸ਼ ਲੈ ਕੇ ਸਾਈਕਲ 'ਤੇ ਭਾਰਤ ਯਾਤਰਾ 'ਤੇ ਨਿਕਲਿਆ।

ਹੋਰ ਵੇਖੋ :ਭਾਈ ਜਗਤਾਰ ਸਿੰਘ ਜੀ ਦੀ ਅਵਾਜ਼ ‘ਚ ‘ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ’ ਧਾਰਮਿਕ ਸ਼ਬਦ ਹੋਇਆ ਰਿਲੀਜ਼

amandeep singh amandeep singh

ਪੰਜ ਭਾਸ਼ਾਵਾਂ ਕੰਨੜ, ਤੇਲਗੂ, ਤਾਮਿਲ, ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦਾ ਗਿਆਤਾ ਹੋਣ ਕਰਕੇ ਭਾਵੇਂ ਉਸ ਨੂੰ ਭਾਰਤ ਦੇ  ਸੂਬਿਆਂ ਵਿਚ ਸਫ਼ਰ ਦੌਰਾਨ ਬੋਲੀ ਦੀ ਕਦੇ ਵੀ ਪਰੇਸ਼ਾਨੀ ਨਹੀਂ ਆਈ। ਸਾਈਕਲ ਦੀ ਕਾਠੀ ਨੂੰ ਆਪਣੀ ਜ਼ਿੰਦਗੀ ਦਾ ਸੱਚਾ ਸਾਥੀ ਮੰਨਣ ਵਾਲੇ ਭਾਈ ਖਾਲਸਾ ਨੇ ਹੁਣ ਤਕ ਪੰਜ ਹਜ਼ਾਰ ਤੋਂ ਵੱਧ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੀਮਤ ਸਮੇਂ ਵਿਚ ਕੀਤੇ ਹਨ।। ਉਨ੍ਹਾਂ ਨੇ ਕਈ ਸਾਲ ਕਰਨਾਟਕ ਤੇ ਮਹਾਰਾਸ਼ਟਰ ਵਿਚ ਗੁਰਬਾਣੀ ਦੇ ਪ੍ਰਚਾਰ ਤੇ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਬਾਅਦ ਵਿਚ ਜਲੰਧਰ ਨੇੜਲੇ ਪਿੰਡ ਖਹਿਰਾ ਦੇ ਬੰਗਲੁਰੂ ਰਹਿੰਦੇ ਸਿੱਖ ਪਰਿਵਾਰ ਦੀ ਲੜਕੀ ਨਾਲ ਭਾਈ ਖਾਲਸਾ ਨੇ ਪੂਰਨ ਗੁਰ ਮਰਿਆਦਾ ਅਨੁਸਾਰ ਵਿਆਹ ਕਰਵਾ ਕੇ ਬਾਕੀ ਪਰਿਵਾਰ ਅਤੇ ਆਪਣੇ ਆਲੇ-ਦੁਆਲੇ ਨੂੰ ਸਿੱਖ ਰਹੁ-ਰੀਤਾਂ ਵੱਲ ਪ੍ਰੇਰਿਤ ਕੀਤਾ। ਅਮਨਦੀਪ ਸਿੰਘ ਖਾਲਸਾ ਦੀ ਜ਼ਿੰਦਗੀ 'ਚ ਉਸ ਸਮੇਂ ਵੱਡਾ ਬਦਲਾਅ ਆਇਆ ਜਦੋਂ ਨਸ਼ੇ ਕਾਰਨ ਉਸ ਦੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਘਰ ਅਤੇ ਪਰਿਵਾਰ ਤਿਆਗ ਦਿੱਤਾ ਅਤੇ ਖੁਦ ਨੂੰ ਸਿਰਫ਼ ਸਮਾਜ ਸੇਵਾ ਲਈ ਸਮਰਪਿਤ ਕਰ ਦਿੱਤਾ ।ਮਹਾਵੀਰ ਰੈੱਡੀ ਕਈ ਕਿੱਲਿਆਂ ਦਾ ਮਾਲਕ ਹੈ ਪਰ ਕਈ ਵਰ੍ਹਿਆਂ ਤੋਂ ਉਸ ਨੇ ਆਪਣੇ ਘਰ ਦਾ ਬੂਹਾ ਤੱਕ ਨਹੀਂ ਵੇਖਿਆ ਉਸ ਦਾ ਪੁੱਤਰ ਅਮਰੀਕਾ 'ਚ ਡਾਕਟਰ ਹੈ ,ਪਰ ਉਹ ਖੁਦ ਰਿਕਸ਼ੇ 'ਤੇ ਆਪਣਾ ਰੈਣ ਬਸੇਰਾ ਬਣਾ ਕੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ।

amandeep singh amandeep singh

ਉਸਨੇ ਸਿਰਫ਼ ਸਾਈਕਲ ਨੂੰ ਆਪਣਾ ਰੈਣ ਬਸੇਰਾ ਬਣਾ ਕੇ ਉਸ 'ਤੇ ਬਿਸਤਰਾ, ਸਟੋਵ, ਭਾਂਡੇ ਅਤੇ ਰਾਸ਼ਨ ਸਮੇਤ ਸਾਰਾ ਰੋਜ਼ਾਨਾ ਵਰਤੋਂ ਦਾ ਸਾਮਾਨ ਜਿਸ ਦਾ ਵਜ਼ਨ ਲਗਪਗ 60 ਕਿਲੋ ਬਣਦਾ ਹੈ, ਲੈ ਕੇ ਭਾਰਤ ਦਾ ਸਫ਼ਰ ਕਰ ਰਿਹਾ ਹੈ। ਉਸਨੇ ਹੁਣ ਤਕ 8 ਸਾਈਕਲ, 50 ਟਾਇਰ ਤੇ 40 ਟਿਊਬਾਂ ਦੇ ਸਹਾਰੇ ਪੰਜਾਬ ਸਮੇਤ ਭਾਰਤ ਦੀ ਯਾਤਰਾ ਕੀਤੀ ਹੈ। ਸਾਈਕਲ ਦੇ ਅੱਗੇ ਗੁਰਬਾਣੀ ਦੇ ਸ਼ਬਦ ਅਤੇ ਨਸ਼ੇ ਖਿਲਾਫ਼ ਹੋਕਾ ਲਿਖ ਕੇ ਵੱਡੀ ਤਖ਼ਤੀ ਸਜਾ ਕੇ ਭਾਈ ਖਾਲਸਾ ਨਸ਼ਿਆਂ ਖਿਲਾਫ਼ ਪ੍ਰਚਾਰ ਦਾ ਡੰਕਾ ਜ਼ੋਰ-ਸ਼ੋਰ ਨਾਲ ਵਜਾ ਰਿਹਾ ਹੈ। ਪੰਜਾਬੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਜ਼ਰੂਰ ਲੈਣੀ ਚਾਹੀਦੀ ਹੈ ਜਿਹੜੇ ਗ਼ਲਤ ਸੰਗਤ ਦਾ ਸ਼ਿਕਾਰ ਹੋ ਗਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network