ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਕੈਮੀਕਲ ਨਾਲ ਪਕਾਏ ਅੰਬ, ਇਸ ਤਰ੍ਹਾਂ ਕੈਮੀਕਲ ਯੁਕਤ ਅੰਬਾਂ ਦੀ ਕਰੋ ਪਛਾਣ

written by Shaminder | June 16, 2022

ਅੰਬਾਂ (Mangoes) ਦਾ ਸੀਜਨ ਸ਼ੁਰੂ ਹੋ ਚੁੱਕਿਆ ਹੈ । ਗਰਮੀਆਂ ‘ਚ ਅੰਬਾਂ ਦਾ ਸੇਵਨ ਕਰਨਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ । ਪਰ ਅੱਜ ਕੱਲ੍ਹ ਮਾਰਕਿਟ ‘ਚ ਕੈਮੀਕਲ ਨਾਲ ਪਕਾਏ ਅੰਬ ਆ ਰਹੇ ਹਨ । ਜਿਸ ਦੇ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ । ਅੱਜ ਅਸੀਂ ਤੁਹਾਨੂੰ ਕੈਮੀਕਲ ਨਾਲ ਪਕਾਏ ਅੰਬਾਂ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਨ੍ਹਾਂ ਕੈਮੀਕਲ ਕੈਮੀਕਲ ਯੁਕਤ ਅੰਬਾਂ ਪਛਾਣ ਕਰ ਸਕਦੇ ਹੋ ।

mangoes,-min image From google

ਹੋਰ ਪੜ੍ਹੋ : ਆਮਿਰ ਖ਼ਾਨ ਬੇਟੇ ਆਜ਼ਾਦ ਨਾਲ ਅੰਬਾਂ ਦਾ ਲੁਤਫ਼ ਲੈਂਦੇ ਆਏ ਨਜ਼ਰ, ਦਰਸ਼ਕਾਂ ਨੂੰ ਐਕਟਰ ਦਾ ਇਹ ਦੇਸੀ ਅੰਦਾਜ਼ ਆ ਰਿਹਾ ਪਸੰਦ

ਅੰਬਾਂ ਦੀ ਕਈ ਵੈਰਾਇਟੀ ਬਜਾਰ ‘ਚ ਉਪਲਬਧ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਅੰਬ ਤੁਹਾਡੇ ਲਈ ਮੌਜੂਦ ਹਨ । ਪਰ ਉਤੋਂ ਬਹੁਤ ਹੀ ਸੋਹਣੇ ਦਿਖਾਈ ਦਿੰਦੇ ਇਹ ਅੰਬ ਕਿਤੇ ਤੁਹਾਡੇ ਲਈ ਘਾਤਕ ਸਾਬਿਤ ਨਾ ਹੋਣ । ਇਸ ਲਈ ਇਨ੍ਹਾਂ ਅੰਬਾਂ ਦੀ ਖਰੀਦ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਇਨ੍ਹਾਂ ਨੂੰ ਵੇਖ ਪਰਖ ਲੈਣਾ ਚਾਹੀਦਾ ਹੈ ।

mangoes image From google

ਹੋਰ ਪੜ੍ਹੋ : ਗਾਇਕ ਕਮਲਹੀਰ ਨੂੰ ਸਤਾ ਰਹੀ ਆਪਣੇ ਪਿੰਡ ਦੇ ਅੰਬਾਂ ਦੀ ਯਾਦ, ਵੀਡੀਓ ਕੀਤਾ ਸਾਂਝਾ

ਪਹਿਲਾਂ ਅੰਬ ਨੂੰ ਪਕਾਉਣ ਦੇ ਲਈ ਸੇਬਿਆਂ ਵਾਲੀਆਂ ਬੋਰੀਆਂ ‘ਚ ਲਪੇਟ ਕੇ ਰੱਖਿਆ ਜਾਂਦਾ ਸੀ ਅਤੇ ਹਵਾ ਨਹੀਂ ਸੀ ਲੱਗਣ ਦਿੱਤੀ ਜਾਂਦੀ ਤਾਂ ਕਿ ਅੰਬ ਪੱਕ ਜਾਣ । ਪਰ ਅੱਜ ਕੱਲ੍ਹ ਇਨ੍ਹਾਂ ਅੰਬਾਂ ਨੂੰ ਜਲਦੀ ਪਕਾਉਣ ਲਈ ਕਈ ਰਸਾਇਣ ਵਰਤੇ ਜਾਂਦੇ ਹਨ ।

Aam .,, image From google

ਪਰ ਇਸ ਦੀ ਪਛਾਣ ਤੁਸੀਂ ਕਰ ਸਕਦੇ ਹੋ ।ਗੈਰ ਕੁਦਰਤੀ ਤਰੀਕੇ ਨਾਲ ਪਕਾਏ ਅੰਬਾਂ ‘ਤੇ ਧੱਬੇ ਹੁੰਦੇ ਹਨ । ਇਸ ਤੋਂ ਇਲਾਵਾ ਅਜਿਹੇ ਅੰਬਾਂ ਦਾ ਰੰਗ ਜ਼ਿਆਦਾ ਪੀਲਾ ਅਤੇ ਕਦੇ ਹਰਾ ਦਿਖਾਈ ਦਿੰਦਾ ਹੈ।ਜਦੋਂਕਿ ਕੁਦਰਤੀ ਤਰੀਕੇ ਨਾਲ ਪਕਾਏ ਅੰਬ ਇਸ ਤਰ੍ਹਾਂ ਦੇ ਨਹੀਂ ਹੁੰਦੇ ।

 

 

You may also like