ਜਾਣੋ ਗੁਰਮੁਖੀ ਲਿਪੀ ਦਾ ਇਤਿਹਾਸ, ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਛੂਹ ਨੇ ਗੁਰਮੁਖੀ ਭਾਸ਼ਾ ਨੂੰ ਮੁੜ ਕੀਤਾ ਸੀ ਸਿਰਜੀਵ

Written by  Lajwinder kaur   |  March 21st 2022 06:19 PM  |  Updated: March 21st 2022 06:19 PM

ਜਾਣੋ ਗੁਰਮੁਖੀ ਲਿਪੀ ਦਾ ਇਤਿਹਾਸ, ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਛੂਹ ਨੇ ਗੁਰਮੁਖੀ ਭਾਸ਼ਾ ਨੂੰ ਮੁੜ ਕੀਤਾ ਸੀ ਸਿਰਜੀਵ

ਮਾਂ ਬੋਲੀ ਪੰਜਾਬੀ ਜਿਸ ਨੂੰ ਅੱਜ ਦੇ ਮਾਡਰਨ ਯੁੱਗ ਵਾਲੇ ਲੋਕ ਬੋਲਣ ਤੋਂ ਵੀ ਕੰਨੀ ਕੱਤਰਾਉਂਦੇ ਨੇ। ਪਰ ਮਾਂ ਬੋਲੀ ਪੰਜਾਬੀ ਨੇ ਬੜੇ ਦਰਦ ਹੰਢਾਏ ਨੇ । ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ੀ ਭਾਸ਼ਾ ਹੈ। ਇਸ ਮਾਡਰਨ ਯੁੱਗ 'ਚ ਵੀ ਆਪਣੀ ਹੋਂਦ ਲਈ ਤਰਸ ਭਰੀ ਨਜ਼ਰ ਨਾਲ ਆਪਣੇ ਬੱਚਿਆਂ ਵੱਲ ਦੇਖ ਰਹੀ ਹੈ।

ਹੋਰ ਪੜ੍ਹੋ : ਫ਼ਿਲਮ ‘RRR’ ਦੀ ਸਟਾਰ ਕਾਸਟ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

inside image of guru nanak dev ji

ਗੁਰਮੁਖੀ ਲਿਪੀ ਦਾ ਇਤਿਹਾਸ : 14ਵੀਂ ਸਦੀ ਦਾ ਉਹ ਸਮਾਂ ਜਦੋਂ ਮੁਗਲਾਂ ਦੀ ਤਾਨਾਸ਼ਾਹੀ ਜਿਸ ਨੇ ਸਾਡੇ ਸੱਭਿਆਚਾਰ ਤੇ ਤਿਉਹਾਰ ਉੱਤੇ ਰੋਕ ਲਗਾ ਦਿੱਤੀ ਸੀ । ਇੱਥੇ ਤੱਕ ਸਾਡੇ ਪੰਜਾਬ ਦੀ ਮਾਤ ਭਾਸ਼ਾ ਫਾਰਸੀ ਬਣਾ ਦਿੱਤੀ ਸੀ। ਉਸ ਸਮੇਂ ਲੰਡੇ ਦੇ ਨਾਮ ਨਾਲ ਜਾਣੀ ਜਾਂਦੀ ਪੰਜਾਬੀ ਭਾਸ਼ਾ ਕੁੱਝ ਗਿਣੇ-ਚੁਣੇ ਮੁਨੀਮਾਂ ਦੇ ਬਹੀ ਖਾਤਿਆਂ ‘ਚ ਆਖਰੀ ਸਾਹ ਗਿਣ ਰਹੀ ਸੀ। ਤਾਂ ਮਸੀਹਾ ਬਣ ਕੇ ਆਏ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੀ ਪਵਿੱਤਰ ਛੂਹ ਨੇ ਇਸ ਨੂੰ ਮੁੜ ਸਿਰਜੀਵ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਅਗਵਾਈ ਹੇਠ ਗੁਰੂ ਅੰਗਦ ਦੇਵ ਜੀ ਨੇ ਪੈਂਤੀ ਅੱਖਰਾਂ ਵਾਲੀ ਇਸ ਭਾਸ਼ਾ ਨੂੰ ਦੇਵਨਾਗਰੀ ਲਿਪੀ ਦੀ ਗੂੜਤੀ ਦਿੱਤੀ ਤੇ ਇਹ ਗੁਰਮੁਖੀ ਬਣ ਗਈ। ਫਿਰ ਤਾਂ ਅਜਿਹੀ ਅਸੀਮ ਕਿਰਪਾ ਹੋਈ ਕਿ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥਾ ਸਾਹਿਬ ਜੀ ਦੀ ਰਚਨਾ ਗੁਰਮੁਖੀ ‘ਚ ਹੀ ਕਰ ਦਿੱਤੀ। 18ਵੀਂ ਸਦੀ ‘ਚ ਕੁੱਝ ਵਿਦਵਾਨਾਂ ਨੇ ਛੇ ਅੱਖਰਾਂ ਹੇਠ ਬਿੰਦੀ ਲਾ ਕੇ ਤੇ ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਵਰਗੇ ਮਹਾਨ ਸਹਿਤਕਾਰਾਂ ਦੀਆਂ ਰਚਨਾਵਾਂ ਨੇ ਇਸ ਨੂੰ ਹੋਰ ਵੀ ਸ਼ਿੰਗਾਰ ਦਿੱਤਾ।

guru angad dev ji

ਪਰ 1947 ਦੇਸ਼ ਦੀ ਵੰਡ ਨੇ ਪੰਜਾਬ ਦੇ ਨਾਲ ਪੰਜਾਬੀ ਭਾਸ਼ਾ ਦੇ ਵੀ ਦੋ ਟੋਟੇ ਕਰ ਦਿੱਤੇ ਸ਼ਾਹਮੁਖੀ ਲਹਿੰਦੇ ਵਾਲੇ ਲੈ ਗਏ ਤੇ ਗੁਰਮੁਖੀ ਸਾਡੇ ਯਾਨੀਕਿ ਚੜ੍ਹਦੇ ਪੰਜਾਬ ਦੇ ਹਿੱਸੇ ਆਈ। ਪੰਜਾਬੀ ਮਾਂ ਬੋਲੀ ਜੋ ਅੱਜ ਵੀ ਆਪਣੀ ਹੋਂਦ ਲਈ ਰੋ ਰਹੀ ਹੈ। ਸੱਭਿਆਚਾਰ ਅਤੇ ਉੱਚੇ ਵਿਰਸੇ ਦੀ ਮਾਲਕ ਪੰਜਾਬੀ ਬੋਲੀ ਜੋ ਕਿ ਬੇਗਾਨੀਆਂ ਭਾਸ਼ਾਵਾਂ ਦੇ ਬੋਝ ਹੇਠ ਲੁਪਤ ਹੁੰਦੀ ਜਾ ਰਹੀ ਹੈ। ਅੱਜ ਦੇ ਯੁੱਗ ਦੇ ਮਾਪੇ ਵੀ ਆਪਣੇ ਬੁੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਕਰ ਰਹੇ ਨੇ । ਸਾਡਾ ਸਭ ਦਾ ਫਰਜ਼ ਹੈ ਕੇ ਆਪਣੀ ਮਾਂ ਬੋਲੀ ਪੰਜਾਬੀ ਦਾ ਬਣਨ ਦਾ ਮਾਣ ਕਰਨਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਪੰਜਾਬੀ ਸਾਹਿਤ ਦੇ ਨਾਲ ਜੋੜਣਾ ਚਾਹੀਦਾ ਹੈ, ਤਾਂ ਜੋ ਬੱਚੇ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network