ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ‘ਬੇਬੀ ਡਾਇਨਾਸੌਰ’ ਵਾਲੇ ਵੀਡੀਓ ਦਾ ਜਾਣੋ ਪੂਰਾ ਸੱਚ

Written by  Lajwinder kaur   |  May 09th 2022 03:21 PM  |  Updated: May 09th 2022 03:21 PM

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ‘ਬੇਬੀ ਡਾਇਨਾਸੌਰ’ ਵਾਲੇ ਵੀਡੀਓ ਦਾ ਜਾਣੋ ਪੂਰਾ ਸੱਚ

viral entertainment news-baby dinosaur on beach: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਇੰਟਰਨੈੱਟ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਬੇਬੀ ਡਾਇਨਾਸੌਰ ਕਰਕੇ ਇਸ ਵੀਡੀਓ ਨੂੰ ਖੂਬ ਸ਼ੇਅਰ ਹੋ ਰਿਹਾ ਹੈ। ਜਿਸ ਨੂੰ ਦੇਖਕੇ ਲੋਕ ਹੈਰਾਨ ਹੋ ਰਹੇ ਹਨ।

ਹੋਰ ਪੜ੍ਹੋ : ਮਦਰਸ ਡੇਅ ‘ਤੇ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਇੱਕ ਕਿਊਟ ਵੀਡੀਓ, ਸਮੀਸ਼ਾ ਤੇ ਵਿਆਨ ਨੇ ਮਿਲਕੇ ਕੀਤਾ ਮਾਂ ਦਾ ਮੇਕਅੱਪ

dinasour running on beach

ਵਾਇਰਲ ਹੋ ਰਹੀ ਇਸ ਵੀਡੀਓ 'ਚ ਬੇਬੀ ਡਾਇਨਾਸੋਰਾਂ ਦਾ ਇੱਕ ਸਮੂਹ ਸਮੁੰਦਰ ਦੇ ਕੰਢੇ ਦੌੜਦਾ ਦਿਖਾਈ ਦੇ ਰਿਹਾ ਹੈ। ਇੱਕ ਤੋਂ ਬਾਅਦ ਇੱਕ ਕਰਕੇ ਇਹ ਨੰਨ੍ਹੇ ਜੀਵ ਸਮੁੰਦਰ ਕੰਢੇ ਤੋਂ ਨਿਕਲੇ ਦੇ ਨੇ ਤੇ ਜੰਗਲ ਵੱਲ ਨੂੰ ਭੱਜਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਟਵਿੱਟਰ 'ਤੇ 'Buitengbieden' ਨਾਮਕ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਦਿਖਾਈ ਦੇ ਰਹੇ ਜੀਵ ਲੰਬੀ ਗਰਦਨ ਵਾਲੇ ਡਾਇਨਾਸੌਰ ਪ੍ਰਜਾਤੀ ਵਰਗੇ ਦਿਖਾਈ ਦੇ ਰਹੇ ਹਨ।

viral video of baby dinasour

14 ਸਕਿੰਟਾਂ ਦਾ ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਹਾਲਾਂਕਿ ਕੁਝ ਲੋਕਾਂ ਨੂੰ ਇਹ ਸਮਝਣ ਵਿੱਚ ਕੁਝ ਜਤਨ ਨਹੀਂ ਕਰਨਾ ਪਿਆ ਕਿ ਇਹ ਡਾਇਨਾਸੌਰਾਂ ਦਾ ਸਮੂਹ ਅਸਲ ਵਿਚ ਕਿਹੜਾ ਜਾਨਵਰ ਸੀ।

viral video of dianasore

ਇਹ ਅਸਲ ਵਿਚ ਕੋਟਿਸ ਨਾਮਕ ਜਾਨਵਰ ਹੈ ਜੋ ਕਿ ਪ੍ਰੋਸੀਓਨੀਡੇ ਪਰਿਵਾਰ ਦਾ ਮੈਂਬਰ ਹੈ। ਇਹਨਾਂ ਨੂੰ ਕੋਟੀਮੁੰਡਿਸ ਵੀ ਕਿਹਾ ਜਾਂਦਾ ਹੈ। ਇਹ ਦੱਖਣੀ ਅਮਰੀਕਾ, ਮੱਧ ਅਮਰੀਕਾ, ਮੈਕਸੀਕੋ ਅਤੇ ਦੱਖਣ-ਪੱਛਮੀ ਸੰਯੁਕਤ ਰਾਜ ਦੇ ਵਸਨੀਕ ਥਣਧਾਰੀ ਜੀਵ ਹਨ।

ਕੋਟਿਸ ਇੱਕ ਵੱਡੀ ਘਰੇਲੂ ਬਿੱਲੀ ਦੇ ਆਕਾਰ ਦਾ ਹੁੰਦਾ ਹੈ ਅਤੇ ਵਾਇਰਲ ਹੋਈ ਇਸ ਵੀਡੀਓ ਵਿਚ ਉਨ੍ਹਾਂ ਨੂੰ ਪੁੱਠਾ ਭੱਜਦਾ ਹੋਇਆ ਵਿਖਾਇਆ ਗਿਆ ਹੈ। ਜੀ ਹਾਂ ਤਕਨਾਲੋਜੀ ਦੀ ਵਰਤੋਂ ਕਰਕੇ ਇਸ ਵੀਡੀਓ ਨੂੰ ਪੁੱਠੇ ਭੱਜਦੇ ਜੀਵਾਂ ਇੱਦਾਂ ਦਿਖਾਇਆ ਗਿਆ ਹੈ ਜਿਵੇਂ ਕਿ ਇਹ ਨੰਨ੍ਹੇ ਡਾਇਨਾਸੌਰ ਭੱਜ ਰਹੇ  ਹੋਣ।

ਪਰ ਜੇ ਤੁਸੀਂ ਇਸ ਵੀਡੀਓ ਨੂੰ ਦੋ ਜਾਂ ਤਿੰਨ ਵਾਰ ਦੇਖੋਗੇ ਤਾਂ ਤੁਹਾਨੂੰ ਆਪੇ ਇਹ ਸੱਚ ਪਤਾ ਚੱਲ ਜਾਵੇਗਾ। ਪਰ ਕਈ ਲੋਕਾਂ ਨੂੰ ਵਾਰ ਵਾਰ ਵੇਖ ਵੀ ਇਸਦਾ ਸੱਚ ਸਮਝ ਨਹੀਂ ਆ ਰਿਹਾ ਜਿਸ ਕਰਕੇ ਇਹ ਵੀਡੀਓ ਇੰਟਰਨੈੱਟ 'ਤੇ ਧੜੱਲੇ ਨਾਲ ਵਾਇਰਲ ਹੋ ਚੁੱਕੀ ਹੈ।

ਹੋਰ ਪੜ੍ਹੋ : ਬੀ ਪਰਾਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਦੂਜੀ ਵਾਰ ਮੰਮੀ ਬਣਨ ਵਾਲੀ ਹੈ ਮੀਰਾ ਬੱਚਨ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network