ਦੇਵ ਖਰੌੜ ‘ਤੇ ਵਰੀਆਂ ਸਨ ਡਾਂਗਾ, ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੁਲਿਸ ‘ਚ ਕਰਦੇ ਸਨ ਨੌਕਰੀ

Written by  Shaminder   |  March 12th 2020 04:28 PM  |  Updated: March 12th 2020 04:28 PM

ਦੇਵ ਖਰੌੜ ‘ਤੇ ਵਰੀਆਂ ਸਨ ਡਾਂਗਾ, ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੁਲਿਸ ‘ਚ ਕਰਦੇ ਸਨ ਨੌਕਰੀ

ਦੇਵ ਖਰੌੜ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇ ਨਾਲ ਨਵਾਜਿਆ ਹੈ । ਪਰ ਅੱਜ ਇਸ ਅਦਾਕਾਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ । ਪਟਿਆਲਾ ਦੇ ਜੰਮਪਲ ਦੇਵ ਖਰੌੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਚੋਂ ਬੀਏ ਕੀਤੀ ।ਐਕਟਰ ਬਣਨ ਦਾ ਸੁਫ਼ਨਾ ਉਨ੍ਹਾਂ ਦਾ ਬਚਪਨ ਤੋਂ ਹੀ ਸੀ, ਵਾਲੀਬਾਲ ਦੇ ਉਹ ਵਧੀਆ ਖਿਡਾਰੀ ਰਹੇ ।

ਹੋਰ ਵੇਖੋ:ਬਿੰਨੂ ਢਿੱਲੋਂ ਅਤੇ ਦੇਵ ਖਰੌੜ ਦਾ ਦਿਖਾਈ ਦਿੱਤਾ ਵੱਖਰਾ ਸਵੈਗ,ਇੰਝ ਦਰਸ਼ਕਾਂ ਨੂੰ ਵੀ ਦਿੱਤਾ ਚੈਲੇਂਜ

https://www.instagram.com/p/B9YwYfVp_bh/

ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਬੱਡੀ ਇੱਕ ਮੁਹੱਬਤ ਦੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਜਿਸ ‘ਚ ‘ਸਾਡਾ ਹੱਕ’, ‘ਰੁਪਿੰਦਰ ਗਾਂਧੀ’ , ‘ਦੁੱਲਾ ਭੱਟੀ’ ਸਣੇ ਹਾਲ ਹੀ ‘ਚ ਆਈ ਉਨ੍ਹਾਂ ਦੀ ਫ਼ਿਲਮ ਬਲੈਕੀਆ ਬਲਾਕ ਬਸਟਰ ਸਾਬਿਤ ਹੋਈ ।ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਦੇਵ ਖਰੌੜ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੁਲਿਸ ‘ਚ ਨੌਕਰੀ ਕਰਦੇ ਸਨ ।

ਉਨ੍ਹਾਂ ਦੇ ਮਾਸੜ ਜੀ ਇੱਕ ਪੁਲਿਸ ਅਧਿਕਾਰੀ ਸਨ ਅਤੇ ਉਨ੍ਹਾਂ ਨੇ ਹੀ ਪੁਲਿਸ ‘ਚ ਜੁਆਇਨ ਕਰਵਾਇਆ । ਪਰ ਦੇਵ ਖਰੌੜ ਦੀ ਜ਼ਿੰਦਗੀ ‘ਚ ਇੱਕ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਉਨ੍ਹਾਂ ਨੇ ਸੂਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ । ਦਰਅਸਲ ਇੱਕ ਇੰਟਰਵਿਊ ਦੌਰਾਨ ਭਗਵੰਤ ਮਾਨ ਨੇ ਖੁਲਾਸਾ ਕੀਤਾ ਸੀ ਕਿ ਦੇਵ ਖਰੌੜ ਇੱਕ ਕੁੜੀ ਨੂੰ ਬਹੁਤ ਪਸੰਦ ਕਰਦੇ ਸਨ, ਪਰ ਉਸ ਦਾ ਵਿਆਹ ਕਿਤੇ ਹੋਰ ਹੋ ਗਿਆ ਸੀ।

https://www.instagram.com/p/B80Zf4bpKAB/

ਜਿਸ ਕਾਰਨ ਉਹ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਗਏ ਸਨ । ਪਰ ਉਸ ਸਮੇਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਮਝਾਇਆ ਸੀ । ਦੇਵ ਖਰੌੜ ਸੰਨੀ ਦਿਓਲ ਦੇ ਵੱਡੇ ਫੈਨ ਹਨ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਵੇਖਦੇ ਸਨ । ਇਕ ਵਾਕਿਆ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਇੱਕ ਵਾਰ ਉਹ ਸੰਨੀ ਦਿਓਲ ਦੀ ਫ਼ਿਲਮ ਵੇਖਣ ਲਈ ਪਟਿਆਲਾ ਦੇ ਫੂਲ ਸਿਨੇਮਾ ‘ਚ ਗਏ ਸਨ, ਪਰ ਉੱਥੇ ਲਾਈਨ ‘ਚ ਬਾਹਰ ਨਿਕਲਣ ਕਾਰਨ ਸਿਕਓਰਿਟੀ ਵਾਲੇ ਨੇ ਉਨ੍ਹਾਂ ‘ਤੇ ਡੰਡੇ ਵਰ੍ਹਾਏ ਸਨ ।

https://www.instagram.com/p/B8S5v8GApMe/

ਜਿਸ ਤੋਂ ਬਾਅਦ ਉਹ ਉਸੇ ਸਿਨੇਮਾ ‘ਚ ਆਪਣੀ ਫ਼ਿਲਮ ਬਲੈਕੀਆ ਵੇਖਣ ਲਈ ਗਏ ਸਨ ।ਫ਼ਿਲਮਾਂ ‘ਚ ਮਾਰ ਧਾੜ ਦੇ ਸੀਨ ਕਰਨ ਵਾਲਾ ਉੱਚਾ ਲੰਮਾ ਗੱਭਰੂ ਜਹਾਜ਼ ‘ਚ ਸਫ਼ਰ ਕਰਨ ਤੋਂ ਬਹੁਤ ਜ਼ਿਆਦਾ ਡਰਦਾ ਹੈ ਜਿਸ ਦਾ ਖੁਲਾਸਾ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ‘ਚ ਕੀਤਾ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network