ਪੰਜਾਬ ਦੇ ਮਲੇਰਕੋਟਲਾ 'ਚ ਜਨਮੇ ਸਈਅਦ ਜਾਫਰੀ ਦਾ ਅੱਜ ਹੈ ਜਨਮ ਦਿਨ,ਇਸ ਕਰਕੇ ਖੁਦ ਨੂੰ ਪਤਨੀ ਦਾ ਮੰਨਦੇ ਸਨ ਗੁਨਾਹਗਾਰ

written by Shaminder | January 08, 2020

ਸਈਅਦ ਜਾਫਰੀ ਦਾ ਅੱਜ ਜਨਮ ਦਿਨ ਹੈ । ਪਰ ਇਸ ਅਦਾਕਾਰ ਬਾਰੇ ਬਹੁਤ ਹੀ ਘੱਟ ਲੋਕ ਹੋਣਗੇ ਜੋ ਜਾਣਦੇ ਹੋਣਗੇ ਕਿ ਉਨ੍ਹਾਂ ਦਾ ਸਬੰਧ ਪੰਜਾਬ ਦੇ ਨਾਲ ਹੈ । ਉਨ੍ਹਾਂ ਦਾ ਜਨਮ 8  ਜਨਵਰੀ 1929 ਨੂੰ ਪੰਜਾਬ ਦੇ ਮਲੇਰਕੋਟਲਾ 'ਚ ਹੋਇਆ ਸੀ । ਸਈਅਦ ਜਾਫਰੀ  ਦੀ ਨਿੱਜੀ ਜ਼ਿੰਦਗੀ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ ।ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕਰਕੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਬ੍ਰਿਤਾਨੀ ਫ਼ਿਲਮਾਂ 'ਚ ਵੀ ਕੰਮ ਕੀਤਾ । ਉਨ੍ਹਾਂ ਨੇ ਦਿਲ,ਰਾਮ ਲਖਨ ਵਰਗੀਆਂ ਫ਼ਿਲਮਾਂ 'ਚ ਅਦਾਕਾਰੀ ਕੀਤੀ ਸੀ । ਸਈਅਦ ਜਾਫ਼ਰੀ ਨੇ ਰੇਡੀਓ ਅਤੇ ਥਿਏਟਰ 'ਚ ਵੀ ਕੰਮ ਕੀਤਾ,ਉਹ ਕਈ ਭਾਸ਼ਾਵਾਂ ਜਾਣਦੇ ਸਨ । ਉਨ੍ਹਾਂ ਨੇ ਅਭਿਨੇਤਰੀ ਮਧੁਰ ਜਾਫਰੀ ਨਾਲ ਪਹਿਲਾ ਵਿਆਹ ਕੀਤਾ ਸੀ ਪਰ ਉੱਨੀ ਸੌ ਪੈਹਠ 'ਚ ਉਨ੍ਹਾਂ ਦਾ ਪਤਨੀ ਨਾਲ ਤਲਾਕ ਹੋ ਗਿਆ ਸੀ  ।ਅੱਸੀ ਅਤੇ ਨੱਬੇ ਦੇ ਦਹਾਕੇ 'ਚ ਏਸ਼ੀਆ ਦੇ ਬਿਹਤਰੀਨ ਐਕਟਰ ਵਜੋਂ ਵੀ ਉਨਹਾਂ ਨੂੰ ਚੁਣਿਆ ਗਿਆ ਸੀ ।ਉਨ੍ਹਾਂ ਨੇ ਦਿੱਲੀ ਸਥਿਤ ਇੱਕ ਕੰਪਨੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਸਈਅਦ ਫਰਾਟੇਦਾਰ ਅੰਗਰੇਜ਼ੀ ਬੋਲਦੇ ਸਨ ਅਤੇ ਉਨ੍ਹਾਂ ਨੇ ਦੋ ਸੋ ਤੋਂ ਜ਼ਿਆਦਾ ਅੰਗਰੇਜ਼ੀ ਫ਼ਿਲਮਾਂ 'ਚ ਕੰਮ ਕੀਤਾ । ਉਹ ਮਿਮਿਕਰੀ ਲਈ ਵੀ ਜਾਣੇ ਜਾਂਦੇ ਸਨ ।ਸਕੂਲ 'ਚ ਪੜ੍ਹਨ ਦੌਰਾਨ ਉਹ ਆਪਣੇ ਟੀਚਰਸ ਦੀ ਮਿਮਿਕਰੀ ਕਰਦੇ ਸਨ ।ਬ੍ਰਿਟੇਨ ਨੇ ਉਨ੍ਹਾਂ ਨੂੰ ਏਸ਼ੀਆਈ ਮੂਲ ਦੇ ਸਭ ਤੋਂ ਵਧੀਆ ਅਭਿਨੇਤਾ ਦੇ ਰੂਪ 'ਚ ਮੰਨਿਆ ਸੀ। ਮੀਡੀਆ ਰਿਪੋਟਰਸ ਮੁਤਾਬਿਕ ਉਨ੍ਹਾਂ ਨੇ ਖੁਦ ਹੀ ਇੱਕ ਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੁਲਾਸਾ ਕੀਤਾ ਸੀ ਕਿ ਆਪਣੀ ਵਿਆਹੁਤਾ ਜ਼ਿੰਦਗੀ ਦੀ ਕਾਮਯਾਬੀ ਲਈ ਉਹ ਖੁਦ ਹੀ ਜ਼ਿੰਮੇਵਾਰ ਸਨ ਕਿਉਂਕਿ ਉਨ੍ਹਾਂ ਨੇ ਆਪਣੀ ਪਤਨੀ ਨਾਲ ਬੇਇਨਸਾਫ਼ੀ ਕੀਤੀ ਸੀ ।ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੀ ਪਤਨੀ ਉਹ ਆਜ਼ਾਦੀ ਕਦੇ ਨਹੀਂ ਦੇ ਸਕੇ ਜਿਸ ਦੀ ਕਿ ਉਹ ਹੱਕਦਾਰ ਸੀ । ਸਈਅਦ ਜਾਫਰੀ ਨੇ ਕਿਹਾ ਸੀ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਪਤਨੀ ਇੱਕ ਮਾਡਰਨ ਬਣੇ ਪਰ ਅਜਿਹਾ ਨਾਂ ਹੋਣ ਦੀ ਸੂਰਤ 'ਚ ਉਨ੍ਹਾਂ ਨੇ ਪਤਨੀ ਤੋਂ ਕਿਨਾਰਾ ਕਰ ਲਿਆ ਸੀ ।ਕਈ ਸਾਲ ਬਾਅਦ ਸਈਅਦ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਪਤਨੀ ਇੱਕ ਬਹੁਤ ਵੱਡੀ ਸ਼ੈੱਫ ਬਣ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਕੀਤੇ 'ਤੇ ਬਹੁਤ ਪਛਤਾਵਾ ਹੋਇਆ ਸੀ ।ਸਈਅਦ ਜਾਫਰੀ ਰੇਡੀਓ ਡਾਇਰੈਕਟਰ ਵੀ ਰਹੇ ਸਨ । ਉਹ ਆਪਣੀਆਂ ਫ਼ਿਲਮਾਂ 'ਚ ਵੱਖਰੇ ਕਿਰਦਾਰਾਂ ਲਈ ਜਾਣੇ ਜਾਂਦੇ ਸਨ । ਬ੍ਰੇਨ ਹੈਮਰੇਜ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ 15ਨਵੰਬਰ 2015 'ਚ ਬ੍ਰਿਟੇਨ 'ਚ ਸਥਿਤ ਉਨ੍ਹਾਂ ਦੇ ਘਰ 'ਚ ਹੋ ਗਈ ਸੀ  

0 Comments
0

You may also like