
Kangana Ranaut-The Kapil Sharma Show: ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਐਕਸ਼ਨ ਫਿਲਮ 'ਧਾਕੜ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਬੇਬਾਕ ਅੰਦਾਜ਼ ਰੱਖਣ ਵਾਲੀ ਕੰਗਨਾ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਪਿੱਛੇ ਨਹੀਂ ਹਟਦੀ । ਜਿਸ ਕਰਕੇ ਉਹ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਕਪਿਲ ਸ਼ਰਮਾ ਦੇ ਸ਼ੋਅ The Kapil Sharma Show 'ਚ ਪਹੁੰਚੀ ਸੀ।
ਹੋਰ ਪੜ੍ਹੋ : ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ, ਹਰਭਜਨ ਸਿੰਘ ਨੇ ਪੋਸਟ ਪਾ ਕੇ ਜਤਾਇਆ ਦੁੱਖ

ਇਸ ਸ਼ੋਅ 'ਚ Dhaakad ਕੰਗਨਾ ਨੇ ਕਪਿਲ ਸ਼ਰਮਾ ਦੇ ਨਾਲ ਖੂਬ ਮਸਤੀ ਕੀਤੀ। ਕਪਿਲ ਸ਼ਰਮਾ ਦੇ ਸ਼ੋਅ ਦੇ ਦੌਰਾਨ ਕੰਗਨਾ ਨੇ ਆਪਣੇ ਕਈ ਰਾਜ਼ ਜੱਗ ਜ਼ਾਹਿਰ ਕੀਤੇ। ਕਪਿਲ ਸ਼ਰਮਾ ਦੇ ਸ਼ੋਅ 'ਚ ਧਾਕੜ ਗਰਲ ਕੰਗਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ।

ਇਸ ਸ਼ੋਅ 'ਚ ਕੰਗਨਾ ਰਣੌਤ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਈ। ਉਸ ਨੇ ਚੈਕ ਪ੍ਰਿੰਟ ਵਾਲੀ ਸਕਰਟ ਤੇ ਕੋਟ ਸਟਾਇਲ ਵਾਲਾ ਟੌਪ ਪਾਇਆ ਹੋਇਆ ਸੀ। ਇਸ ਵਾਰ ਉਹ ਆਪਣੇ ਘੁੰਗਰਾਲੇ ਵਾਲਾਂ 'ਚ ਨਜ਼ਰ ਆਈ। ਇਸ ਤੋਂ ਇਲਾਵਾ ਫ਼ਿਲਮ ਦੀ ਸਟਾਰ ਕਾਸਟ ਅਰਜੁਨ ਰਾਮਪਾਲ, ਦਿਵਿਆ ਦੱਤਾ ਤੇ ਬਾਕੀ ਦੀ ਟੀਮ ਵੀ ਨਜ਼ਰ ਆਈ।

ਸ਼ੋਅ ਦੌਰਾਨ ਕਪਿਲ ਸ਼ਰਮਾ ਨੇ ਕੰਗਨਾ ਰਣੌਤ ਨੂੰ ਅਫਵਾਹਾਂ ਬਾਰੇ ਪੁੱਛਦੇ ਹੋਏ ਕਿਹਾ ਕਿ ਉਨ੍ਹਾਂ ਬਾਰੇ ਇੱਕ ਅਫਵਾਹ ਇਹ ਹੈ ਕਿ ਕੰਗਨਾ ਨੂੰ ਛਿਪਕਲੀ ਤੋਂ ਬਹੁਤ ਡਰ ਲੱਗਦਾ ਹੈ। ਇਸਦੇ ਜਵਾਬ ਦਿੰਦੇ ਹੋਏ ਕੰਗਨਾ ਨੇ ਕਿਹਾ ਕਿ ਹਾਂ ਉਸ ਨੂੰ ਛਿਪਕਲੀ ਤੋਂ ਡਰ ਲੱਗਦਾ ਹੈ, ਕਿਉਂਕਿ ਉਹ ਅਚਾਨਕ ਸਾਹਮਣੇ ਆ ਜਾਂਦੀਆਂ ਨੇ ਤੇ ਫਿਰ ਹਾਰਟ ਅਟੈਕ ਵੀ ਆ ਸਕਦਾ ਹੈ।
ਰਜਨੀਸ਼ ਰਾਜੀ ਘਈ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ‘ਚ ਕੰਗਨਾ ਅਗਨੀ ਨਾਂ ਦੇ ਜਾਸੂਸ ਏਜੰਟ ਦਾ ਕਿਰਦਾਰ ਨਿਭਾਅ ਰਹੀ ਹੈ। ਕੰਗਨਾ ਦੇ ਫੈਨਜ਼ ਆਪਣੀ ਇਸ ਪੰਗਾ ਗਰਲ ਦਾ ਧਾਕੜ ਅੰਦਾਜ਼ ਵੇਖਣ ਲਈ ਬਹੁਤ ਜਿਆਦਾ ਉਤਸ਼ਾਹਿਤ ਹਨ। ਇਹ ਫ਼ਿਲਮ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਹੋਰ ਪੜ੍ਹੋ : Saunkan Saunkne: ਐਮੀ ਵਿਰਕ ਤੇ ਨਿਮਰਤ ਖਹਿਰਾ ਦਾ ਰੋਮਾਂਟਿਕ ਗੀਤ ਸੋਹਣੀ-ਸੋਹਣੀ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ