ਜਾਣੋ ਕੌਣ ਨੇ ਆਲਿਆ ਭੱਟ ਨਾਲ ਫ਼ਿਲਮ ਗੰਗੂਬਾਈ ਕਾਠੀਆਵਾੜੀ 'ਚ ਨਜ਼ਰ ਆਉਣ ਵਾਲੇ ਸ਼ਾਨਤਨੂੰ ਮਾਹੇਸ਼ਵਰੀ

written by Pushp Raj | February 20, 2022

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਸੁਰਖੀਆਂ 'ਚ ਹੈ। ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਆਲਿਆ ਭੱਟ ਦੇ ਨਾਲ-ਨਾਲ ਅਜੇ ਦੇਵਗਨ ਤੇ ਸ਼ਾਨਤਨੂੰ ਮਾਹੇਸ਼ਵਰੀ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਆਓ ਜਾਣਦੇ ਹਾਂ ਕਿ ਆਲਿਆ ਭੱਟ ਨਾਲ ਫ਼ਿਲਮ ਗੰਗੂਬਾਈ ਕਾਠੀਆਵਾੜੀ 'ਚ ਨਜ਼ਰ ਆਉਣ ਵਾਲੇ ਸ਼ਾਨਤਨੂੰ ਮਾਹੇਸ਼ਵਰੀ ਬਾਰੇ ਕੁਝ ਖ਼ਾਸ ਗੱਲਾਂ।

ਫ਼ਿਲਮ 'ਗੰਗੂਬਾਈ ਕਾਠੀਆਵਾੜੀ' 'ਚ ਆਲਿਆ ਭੱਟ ਤੋਂ ਇਲਾਵਾ ਇੱਕ ਹੋਰ ਚਿਹਰਾ ਹੈ ਜੋ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਹਾਲ ਹੀ 'ਚ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੇ ਨਵੇਂ ਗੀਤ 'ਜਬ ਸਾਈਆਂ' ਦੀ ਝਲਕ ਸਾਹਮਣੇ ਆਈ ਹੈ। ਇਸ ਗੀਤ 'ਚ ਆਲਿਆ ਭੱਟ ਦੇ ਨਾਲ ਇੱਕ ਨੌਜਵਾਨ ਪਰ ਜਾਣਿਆ-ਪਛਾਣਿਆ ਚਿਹਰਾ ਉਸ ਨਾਲ ਸਕ੍ਰੀਨ ਸ਼ੇਅਰ ਕਰਦਾ ਨਜ਼ਰ ਆ ਰਿਹਾ ਹੈ।

ਇਸ ਨੌਜਵਾਨ ਸਟਾਰ ਦਾ ਨਾਂ ਸ਼ਾਨਤਨੂੰ ਮਾਹੇਸ਼ਵਰੀ ਹੈ। ਜੋ ਗੰਗੂਬਾਈ ਕਾਠੀਆਵਾੜੀ ਵਿੱਚ ਆਲਿਆ ਭੱਟ ਦੇ ਨਾਲ ਉਸ ਦੇ ਬੁਆਏਫ੍ਰੈਂਡ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਕਿ ਇਹ ਸ਼ਾਨਤਨੂੰ ਦਾ ਪਹਿਲਾ ਬਾਲੀਵੁੱਡ ਡੈਬਿਊ ਹੋਵੇਗਾ।

ਸ਼ਾਨਤਨੂੰ ਮਾਹੇਸ਼ਵਰੀ ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਹਨ। ਉਹ ਇੱਕ ਅਦਾਕਾਰ, ਕੋਰੀਓਗ੍ਰਾਫਰ ਅਤੇ ਡਾਂਸਰ ਹੈ। ਟੀਵੀ ਸੀਰੀਅਲ ਤੋਂ ਇਲਾਵਾ ਸ਼ਾਨਤਨੂੰ ਨੂੰ ਕਈ ਰਿਐਲਿਟੀ ਸ਼ੋਅਜ਼ 'ਚ ਵੀ ਦੇਖਿਆ ਜਾ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। ਹੁਣ ਉਹ 'ਗੰਗੂਬਾਈ ਕਾਠੀਆਵਾੜੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹਨ।

ਹੋਰ ਪੜ੍ਹੋ : Roadies: ਰਣਵਿਜੈ ਤੇ ਨੇਹਾ ਧੂਪੀਆ ਤੋਂ ਬਾਅਦ ਹੋਰ ਗੈਂਗ ਲੀਡਰਸ ਨੇ ਵੀ ਛੱਡਿਆ ਸ਼ੋਅ, ਜਾਣੋ ਕੀ ਹੈ ਵਜ੍ਹਾ

ਸ਼ਾਨਤਨੂੰ ਕਈ ਰਿਐਲਿਟੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੇ ਹਨ। ਦਿਲ ਦੋਸਤੀ ਡਾਂਸ ਤੋਂ ਇਲਾਵਾ, ਸ਼ਾਨਤਨੂੰ ਮਾਹੇਸ਼ਵਰੀ ਨੇ ਐਮਟੀਵੀ ਦੇ ਗਰਲਜ਼ ਆਨ ਟਾਪ ਵਿੱਚ ਵੀ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਰਿਐਲਿਟੀ ਸ਼ੋਅਜ਼ ਵਿੱਚ ਹਿੱਸਾ ਲਿਆ ਅਤੇ ਨੱਚ ਬਲੀਏ ਸੀਜ਼ਨ 9 ਵਿੱਚ ਚੌਥੇ ਰਨਰ-ਅੱਪ ਬਣੇ ਅਤੇ ਇਸ ਸ਼ੋਅ ਵਿੱਚ ਉਨ੍ਹਾਂ ਦੇ ਡਾਂਸ ਮੂਵਜ਼ ਤੋਂ ਦਰਸ਼ਕ ਹੈਰਾਨ ਰਹਿ ਗਏ। ਉਹ ਪ੍ਰਸਿੱਧ ਡਾਂਸ ਗਰੁੱਪ ਦੇਸੀ ਹੌਪਰਸ ਦਾ ਵੀ ਹਿੱਸਾ ਸੀ, ਜਿਸ ਨੇ ਅੰਤਰਰਾਸ਼ਟਰੀ ਸ਼ੋਅ ਵਰਲਡ ਆਫ਼ ਡਾਂਸ ਜਿੱਤਿਆ ਸੀ। ਇਸ ਤੋਂ ਬਾਅਦ ਡਾਂਸਰ ਅਤੇ ਐਕਟਰ ਨੇ 'ਖਤਰੋਂ ਕੇ ਖਿਲਾੜੀ 8' 'ਚ ਹਿੱਸਾ ਲਿਆ ਅਤੇ ਜੇਤੂ ਬਣੇ।

ਹੁਣ ਵੇਖਣਾ ਹੋਵੇਗਾ ਕੀ ਸ਼ਾਨਤਨੂੰ ਮਾਹੇਸ਼ਵਰੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਨੂੰ ਖੁਸ਼ ਕਰ ਸਕਣਗੇ ਜਾਂ ਨਹੀਂ। ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਮਲ ਗੰਗੂਬਾਈ ਕਾਠੀਆਵਾੜੀ 25 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇ ਰਹੀ ਹੈ।

You may also like