
ਗਾਇਕ ਹਰਭਜਨ ਮਾਨ (Harbhajan Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਖੇਤਾਂ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਜਦ ਦਿਲ ਖੁਸ਼ ਹੈ ਤਾਂ ਜੱਗ ਸੋਹਣਾ ਸੋਹਣਾ ਲੱਗਦਾ ਹੈ, ਕੁਦਰਤ ਹੁੰਦੀ ਆਪਣੇ ਅੰਦਰ ਦਾ ਪ੍ਰਛਾਵਾਂ’।

ਹੋਰ ਪੜ੍ਹੋ : ਮਨਕਿਰਤ ਔਲਖ ਦਾ ਪੁੱਤਰ ਭਾਰਤ ਪਰਤਿਆ, ਗਾਇਕ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਮੇਰੀ ਉਮਰ ਵੀ ਬਾਬਾ ਤੈਨੂੰ ਲਾਵੇ’
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਮਾਨ ਅਖਾੜਾ ਲਗਾਉਣ ਤੋਂ ਪਹਿਲਾਂ ਖੁਦ ਨੂੰ ਰਿਲੈਕਸ ਕਰਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਹਰਭਜਨ ਮਾਨ ਕਹਿ ਰਹੇ ਹਨ ਕਿ ‘ਉਹ ਸਟੇਜ ‘ਤੇ ਜਾਣ ਤੋਂ ਪਹਿਲਾਂ ਖੁਦ ਨੂੰ ਦਿਮਾਗੀ ਤੌਰ ‘ਤੇ ਰਿਲੈਕਸ ਕਰਦੇ ਹਨ’ ।
ਹੋਰ ਪੜ੍ਹੋ : ਇੱਕ ਮਹੀਨੇ ਦੀ ਹੋਈ ਕਰਣ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਧੀ, ਕੇਕ ਕੱਟ ਕੇ ਕੀਤਾ ਸੈਲੀਬ੍ਰੇਟ
ਉਨ੍ਹਾਂ ਨੂੰ ਖੇਤਾਂ ‘ਚ ਜਾ ਕੇ ਕੁਦਰਤ ਦੇ ਨਜ਼ਦੀਕ ਰਹਿਣਾ ਬਹੁਤ ਜ਼ਿਆਦਾ ਪਸੰਦ ਹੈ। ਹਰਭਜਨ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਦਰਸ਼ਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।
ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
View this post on Instagram