
ਬੀ -ਟਾਊਨ ਦੀ ਮਸ਼ਹੂਰ ਜੋੜੀ ਨਿਕਤਿਨ ਧੀਰ ਅਤੇ ਅਦਾਕਾਰਾ ਕ੍ਰਿਤਿਕਾ ਸੇਂਗਰ ਦੇ ਘਰ ਨ੍ਹਨੀ ਪਰੀ ਨੇ ਜਨਮ ਲਿਆ ਹੈ। ਅਦਾਕਾਰਾ ਕ੍ਰਿਤਿਕਾ ਸੇਂਗਰ 12 ਮਈ ਦੀ ਸਵੇਰ ਨੂੰ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਜਦੋਂ ਤੋਂ ਬੇਟੀ ਦੇ ਜਨਮ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਲੋਕ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਦੋਹਾਂ ਨੇ ਬਹੁਤ ਖੁਸ਼ੀ ਨਾਲ ਆਪਣੀ ਨਿੱਕੀ ਧੀ ਦਾ ਸਵਾਗਤ ਕੀਤਾ ਹੈ।

ਕ੍ਰਿਤਿਕਾ ਅਤੇ ਨਿਕਿਤਿਨ ਨੇ ਬੀਤੇ ਸਾਲ ਹੀ ਆਪਣੀ ਪ੍ਰੈਗਨੈਂਸੀ ਦੀ ਖਬਰ ਫੈਨਜ਼ ਨਾਲ ਸਾਂਝੀ ਕੀਤੀ ਸੀ। ਵਿਆਹ ਦੇ ਅੱਠ ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣ ਗਿਆ। ਜੋੜੇ ਦੇ ਵਿਆਹ ਤੋਂ ਪਹਿਲਾਂ ਨਿਕਿਤਿਨ ਦੇ ਪਿਤਾ ਨੇ ਕ੍ਰਿਤਿਕਾ ਅਤੇ ਨਿਕਿਤਿਨ ਨੂੰ ਮਿਲਵਾਇਆ ਸੀ। ਦੋਹਾਂ ਵਿੱਚ ਦੋਸਤੀ ਹੋ ਗਈ ਅਤੇ ਫਿਰ ਸਤੰਬਰ 2014 ਵਿੱਚ ਦੋਵੇਂ ਵਿਆਹ ਬੰਧਨ 'ਚ ਬਝ ਗਏ।
ਹਾਲ ਹੀ 'ਚ ਅਦਾਕਾਰਾ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਸੀ, ਕ੍ਰਿਤਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਸਨ। ਕ੍ਰਿਤਿਕਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਪਤਾ ਲੱਗਾ ਤਾਂ ਉਹ ਚਾਰ ਘੰਟੇ ਤੱਕ ਬਾਥਰੂਮ 'ਚ ਬੈਠੀ ਰਹੀ। ਇਸ ਤੋਂ ਬਾਅਦ ਉਸ ਨੇ ਨਿਕਿਤਿਨ ਨੂੰ ਦੱਸਿਆ ਤਾਂ ਉਹ ਹੱਸ ਪਿਆ।

ਜਦੋਂ ਤੋਂ ਪਰਿਵਾਰ ਵਾਲਿਆਂ ਨੂੰ ਉਸ ਦੀ ਪ੍ਰੈਗਨੈਂਸੀ ਬਾਰੇ ਪਤਾ ਲੱਗਾਹਰ ਕੋਈ ਕਾਫੀ ਉਤਸ਼ਾਹਿਤ ਸੀ। ਹੁਣ ਘਰ ਵਿੱਚ ਇੱਕ ਛੋਟੇ ਮਹਿਮਾਨ ਦੇ ਆਉਣ ਨਾਲ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਇਸ ਜੋੜੀ ਦੇ ਘਰ ਬੇਬੀ ਗਰਲ ਦੇ ਪੈਦਾ ਹੋਣ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਕਈ ਬਾਲੀਵੁੱਡ ਸੈਲੇਬਸ ਤੇ ਫੈਨਜ਼ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਕ੍ਰਿਕਟ ਤੋਂ ਬਾਅਦ ਬਤੌਰ ਨਿਰਮਾਤਾ ਨਵੀਂ ਪਾਰੀ ਖੇਡਣ ਜਾ ਰਹੇ ਨੇ ਐਮਐਸ ਧੋਨੀ, ਪਹਿਲੀ ਫਿਲਮ ਲਈ ਨਯਨਤਾਰਾ ਨਾਲ ਮਿਲਾਇਆ ਹੱਥ
ਕ੍ਰਿਤਿਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਟੀਵੀ ਸ਼ੋਅ 'ਛੋਟੀ ਸਰਦਾਰਨੀ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਕ੍ਰਿਤਿਕਾ ਕਈ ਟੀਵੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਹ ਗਰਭ ਅਵਸਥਾ ਦੇ ਸਮੇਂ ਤੋਂ ਹੀ ਘਰ ਵਿੱਚ ਸੀ।ਉਥੇ ਹੀ ਦੂਜੇ ਪਾਸੇ ਨਿਕਿਤਿਨ ਸਲਮਾਨ ਖਾਨ ਦੀ 'ਅੰਤਿਮ ਦ ਫਾਈਨਲ ਟਰੂਥ' ਅਤੇ ਅਕਸ਼ੈ ਕੁਮਾਰ ਦੀ ਫਿਲਮ 'ਸੂਰਿਆਵੰਸ਼ੀ' 'ਚ ਨਜ਼ਰ ਆਏ। ਇਸ ਤੋਂ ਇਲਾਵਾ ਉਹ ਸ਼ਾਹਰੁਖ ਦੀ 'ਚੇਨਈ ਐਕਸਪ੍ਰੈਸ' 'ਚ 'ਥੰਗਾਬਲੀ' ਦੇ ਕਿਰਦਾਰ ਨਾਲ ਕਾਫੀ ਮਸ਼ਹੂਰ ਹੋਏ ਸਨ।