ਕ੍ਰਿਤੀ ਸੈਨਨ ਤੇ ਪੰਕਜ ਤ੍ਰਿਪਾਠੀ ਦੀ ਫ਼ਿਲਮ ਮਿਮੀ ਦਾ ਟ੍ਰੇਲਰ ਰਿਲੀਜ਼

written by Rupinder Kaler | July 13, 2021

ਕ੍ਰਿਤੀ ਸੈਨਨ ਤੇ ਪੰਕਜ ਤ੍ਰਿਪਾਠੀ ਦੀ ਨਵੀਂ ਫ਼ਿਲਮ ਮਿਮੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਤਰ੍ਹਾਂ ਦਾ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਇਹ ਇੱਕ ਪਰਿਵਾਰਕ ਫਿਲਮ ਹੈ ਜਿਸ 'ਚ ਸੈਰੋਗੇਟ ਮਾਂ ਦੀ ਕਹਾਣੀ ਦਿਖਾਈ ਗਈ ਹੈ । ਫਿਲਮ ਵਿੱਚ ਕ੍ਰਿਤੀ ਤੇ ਪੰਕਜ ਤ੍ਰਿਪਾਠੀ ਦੇ ਨਾਲ ਮਨੋਜ ਪਾਹਵਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਦਾ ਵੱਡਾ ਖੁਲਾਸਾ, ਇਸ ਵਜ੍ਹਾ ਕਰਕੇ ਨਹੀਂ ਨਿਭਾਉਂਦੇ ਫ਼ਿਲਮਾਂ ’ਚ ਹੀਰੋ ਦਾ ਕਿਰਦਾਰ ਫਿਲਮ ਦਾ ਨਿਰਦੇਸ਼ਨ ਲਕਸ਼ਮਣ ਉਟੇਕਰ ਨੇ ਕੀਤਾ ਹੈ ਜੋ ਇਸ ਤੋਂ ਪਹਿਲਾਂ ਲੂਕਾ-ਛਿੱਪੀ ਵਰਗੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਪੂਰੀ ਹੋਈ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਫਿਲਮ ਰਿਲੀਜ਼ ਨਹੀਂ ਹੋ ਸਕੀ।   ਹੁਣ ਨਿਰਮਾਤਾਵਾਂ ਨੇ ਇਸ ਨੂੰ ਓਟੀਟੀ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦਰਸ਼ਕ ਇਸ ਨੂੰ ਜੀਓ ਸਿਨੇਮਾ ਤੇ ਨੈੱਟਫਲਿਕਸ 'ਤੇ ਵੇਖ ਸਕਣਗੇ। ਦੱਸ ਦਈਏ ਕਿ ਇਹ ਫਿਲਮ 30 ਜੁਲਾਈ ਨੂੰ ਰਿਲੀਜ਼ ਹੋਵੇਗੀ।

0 Comments
0

You may also like