ਕੁਲਵਿੰਦਰ ਬਿੱਲਾ ਨੇ ਆਪਣੀ ਨਵੀਂ ਫ਼ਿਲਮ 'Nishana' ਦਾ ਮੋਸ਼ਨ ਪੋਸਟਰ ਕੀਤਾ ਸ਼ੇਅਰ, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

written by Lajwinder kaur | October 26, 2022 05:33pm

Kulwinder Billa shares motion poster : ਪੰਜਾਬੀ ਗਾਇਕ/ਅਦਾਕਾਰ ਕੁਲਵਿੰਦਰ ਬਿੱਲਾ ਜੋ ਕਿ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦੇ ਨਾਲ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਨਿਸ਼ਾਨਾ ਦਾ ਮੋਸ਼ਨ ਪੋਸਟਰ ਸ਼ੇਅਰ ਕਰ ਦਿੱਤਾ ਹੈ। ਮੋਸ਼ਨ ਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਇਸ ਫ਼ਿਲਮ ‘ਚ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਸ਼ੇਅਰ ਕਰ ਦਿੱਤਾ ਆਪਣੇ ਬੈੱਡਰੂਮ ਤੋਂ ਅਜਿਹਾ ਵੀਡੀਓ, ਪਤੀ ਵਿੱਕੀ ਕੌਸ਼ਲ ਦੀ ਵੀ ਉੱਡੀ ਨੀਂਦ, ਵੀਡੀਓ ਹੋਇਆ ਵਾਇਰਲ

image source: Instagram

ਜੇਕਰ ਤੁਸੀਂ ਮੋਸ਼ਨ ਪੋਸਟਰ ਨੂੰ ਦੇਖਦੇ ਹੋ, ਤਾਂ ਕੁਲਵਿੰਦਰ, ਤਨਰੋਜ ਦੇ ਨਾਲ, ਪੁਲਿਸ ਅਵਤਾਰ ਵਿੱਚ ਨਜ਼ਰ ਆਉਣਗੇ। ਇਸ ਲਈ, ਇਹ ਫ਼ਿਲਮ ਕੁਝ ਗੁੰਡਿਆਂ ਅਤੇ ਪੁਲਿਸ ਅਫਸਰਾਂ ਦੇ ਦੁਆਲੇ ਘੁੰਮਦੀ ਨਜ਼ਰ ਆਵੇਗੀ ਹੈ। ਮੋਸ਼ਨ ਪੋਸਟਰ ਦੀ ਸ਼ੁਰੂਆਤ 'ਚ ਹੀ ਲਿਖਿਆ ਹੈ- ‘ਏਸ ਪਿੰਡ ਚ ਪੁਲਿਸ ਦਾ ਆਉਣ ਮਨਾ ਹੈ..ਪੁਲਿਸ ਆਪਣੇ ਰਿਸਕ ‘ਤੇ ਆਵੇ’। ਗੁੱਗੂ ਗਿੱਲ ਦਾ ਇੱਕ ਡਾਇਲਾਗ ਸੁਣਨ ਨੂੰ ਮਿਲ ਰਿਹਾ ਹੈ, ਜਿਸ 'ਚ ਉਹ ਕਹਿੰਦੇ ਨੇ “ਜੇ ਜ਼ਿੰਦਗੀ ਦਾ ਨਿਸ਼ਾਨਾ ਮੌਤ ਦੇ ਰਾਹ ਤੋਂ ਮਿਲੇ ਫੇਰ ਨਿਸ਼ਾਨਾ ਲਾਉਣ ਲਈ ਹਥਿਆਰ ਦੀ ਲੋੜ ਨਹੀਂ”। ਇਸ ਤੋਂ ਬਾਅਦ ਪੋਸਟ ਉੱਤੇ ਐਕਟਰ ਵਿਰਮਜੀਤ ਵਿਰਕ ਵੀ ਨਜ਼ਰ ਆ ਰਹੇ ਹਨ।

kulwinder billa movie nishana mostion teaser image source: Instagram

ਨਿਸ਼ਾਨਾ ਵਿੱਚ ਕੁਲਵਿੰਦਰ ਬਿੱਲਾ, ਗੁੱਗੂ ਗਿੱਲ ਅਤੇ ਤਨਰੋਜ ਸਿੰਘ ਤੋਂ ਇਲਾਵਾ ਵਿਕਰਮਜੀਤ ਵਿਰਕ, ਗੁਰਮੀਤ ਸਾਜਨ ਅਤੇ ਰਾਣਾ ਜੰਗ ਬਹਾਦਰ, ਸਾਨਵੀ ਧੀਮਾਨ ਅਤੇ ਭਾਵਨਾ ਸ਼ਰਮਾ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਫ਼ਿਲਮ ਨਿਸ਼ਾਨਾ ਨੂੰ ਸੁਖਮਿੰਦਰ ਧੰਜਲ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਸੀ, ਜਦੋਂ ਕਿ ਫ਼ਿਲਮ ਦਾ ਨਿਰਮਾਣ ਅਤੇ ਪੇਸ਼ਕਾਰੀ ਡੀ.ਪੀ. ਸਿੰਘ ਅਰਸ਼ੀ ਕੀਤਾ ਹੈ। ਇਹ ਪ੍ਰੋਜੈਕਟ ਕ੍ਰਮਵਾਰ ਓਮਜੀ ਸਟਾਰ ਸਟੂਡੀਓਜ਼ ਅਤੇ ਡੀਪੀ ਅਰਸ਼ੀ ਮੂਵੀਜ਼ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। 'ਨਿਸ਼ਾਨਾ' ਫਿਲਮ 25 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

image source: Instagram

 

View this post on Instagram

 

A post shared by Kulwinderbilla (@kulwinderbilla)

You may also like