ਪਰਮਾਤਮਾ ਦੇ ਰੰਗਾਂ ਨਾਲ ਭਰਿਆ ਧਾਰਮਿਕ ਗੀਤ ‘ਬੋਲ ਵਾਹਿਗੁਰੂ’ ਕੁਲਵਿੰਦਰ ਬਿੱਲਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | May 19, 2021

ਗਾਇਕ ਕੁਲਵਿੰਦਰ ਬਿੱਲਾ ਆਪਣੇ ਨਵੇਂ ਧਾਰਮਿਕ ਗੀਤ ਬੋਲ ਵਾਹਿਗੁਰੂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਪਰਮਾਤਮਾ ਦੇ ਰੰਗਾਂ ਨਾਲ ਭਰੇ ਇਸ ਗੀਤ ਧਾਰਮਿਕ ਗੀਤ ‘ਚ ਰੱਬ ਵੱਲੋਂ ਬਣਾਈ ਕੁਦਰਤ ਦੇ ਸਾਰੇ ਰੰਗਾਂ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

inside image of kulwinder bill new religious song bol waheguru image source-youtube
ਹੋਰ ਪੜ੍ਹੋ : ਕਾਲਜ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਗਾਇਕ ਸ਼ੈਰੀ ਮਾਨ ਨੇ ਸਾਂਝੀ ਕੀਤੀ ਪੁਰਾਣੀ ਤਸਵੀਰ, ਇੰਜੀਨੀਅਰਿੰਗ ਦੇ ਅਖੀਰਲੇ ਪੇਪਰ ‘ਚ ਲਵਾ ਲਿਆ ਸੀ ਡੀ.ਜੇ
ptc exclusive song bol waheguru released 'Bol Waheguru' ਗੀਤ ਦੇ ਬੋਲ ਰਿੱਕੀ ਖ਼ਾਨ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਜੈਯ ਕੇ ਨੇ । Maneesh Bhatt ਵੱਲੋਂ ਇਸ ਧਾਰਮਿਕ ਗੀਤ ਦੀ ਵੀਡੀਓ ਤਿਆਰ ਕੀਤੀ ਗਈ ਹੈ। ਵੀਡੀਓ ‘ਚ ਪੁਰਾਣੇ ਸਮੇਂ ਨੂੰ ਬਹੁਤ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ।
inside image of religious song bol waheguru image source-youtube
ਵੀਡੀਓ ‘ਚ ਕੁਲਵਿੰਦਰ ਬਿੱਲਾ, ਜਪਜੀ ਖਹਿਰਾ ਤੋਂ ਇਲਾਵਾ ਕਈ ਪੰਜਾਬੀ ਕਲਾਕਾਰ ਜਿਵੇਂ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਹੌਬੀ ਧਾਲੀਵਾਲ, ਸੀਮਾ ਕੌਸ਼ਲ, ਮਲਕੀਤ ਰੌਣੀ, ਪ੍ਰਿੰਸ ਕੰਵਲਜੀਤ ਸਿੰਘ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਧਾਰਮਿਕ ਗੀਤ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਧਾਰਮਿਕ ਗੀਤ ਸਾਨੂੰ ਰੱਬ ਵੱਲੋਂ ਬਣਾਈ ਕੁਦਰਤ ਦੀ ਅਹਿਮੀਅਤ ਬਾਰੇ ਦੱਸ ਰਿਹਾ ਹੈ। ਕਿਉਂਕਿ ਜੇ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਉਸ ਸੱਚੇ ਪਾਤਸ਼ਾਹ ਦੇ ਨਾਲ ਜੁੜ ਰਹੇ ਹਾਂ । ਅੱਜ ਦੇ ਮਨੁੱਖ ਨੇ ਆਪਣੇ ਫਾਇਦਿਆਂ ਦੇ ਲਈ ਕੁਦਰਤ ਦੇ ਨਾਲ ਜੋ ਖਿਲਵਾੜ ਕੀਤਾ ਹੈ, ਇਹ ਉਸਦਾ ਹੀ ਨਤੀਜਾ ਹੈ ਜੋ ਅੱਜ ਲੋਕ ਕੋਰੋਨਾ ਵਰਗੀ ਮਹਾਮਾਰੀ ਦੀ ਮਾਰ ਝੱਲ ਰਹੇ ਨੇ। ਸੋ ਇਹ ਸੋਚਣ ਦਾ ਵਿਸ਼ ਹੈ ਕਿ ਅਸੀਂ ਕਿਹੜੇ ਰਾਹੇ ਪੈ ਗਏ ਹਾਂ। ਲਾਲਚ ਨੂੰ ਛੱਡ ਕੇ ਕੁਦਰਤ ਦੇ ਨਾਲ ਪਿਆਰ ਤੇ ਵਾਹਿਗੁਰੂ ਜੀ ਦੇ ਦੱਸੇ ਹੋਏ ਰਾਹਾਂ ‘ਤੇ ਚੱਲਣਾ ਚਾਹੀਦਾ ਹੈ।
Malkeet Rauni image source-youtube
   

0 Comments
0

You may also like