
Shraddha Arya viral video: ਕੁੰਡਲੀ ਭਾਗਿਆ ਦੀ ਪ੍ਰੀਤਾ ਯਾਨੀ ਸ਼ਰਧਾ ਆਰਿਆ ਘਰ-ਘਰ ਵਿਚ ਮਸ਼ਹੂਰ ਹੋ ਗਈ ਹੈ। ਅਦਾਕਾਰਾ ਨੇ ਪਿਛਲੇ ਸਾਲ ਹੀ ਵਿਆਹ ਕਰਵਾਇਆ ਹੈ। ਹਾਲ ਹੀ 'ਚ ਉਹ ਆਪਣੇ ਪਤੀ ਰਾਹੁਲ ਨਾਲ ਇੱਕ ਐਵਾਰਡ ਸਮਾਰੋਹ 'ਚ ਪਹੁੰਚੀ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਸ਼ਰਧਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣਈ ਡਰੈੱਸ ਤੋਂ ਪ੍ਰੇਸ਼ਾਨ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸ਼ਰਧਾ ਦੇ ਪਹਿਰਾਵੇ 'ਤੇ ਲੋਕਾਂ ਨੇ ਮਜ਼ੇਦਾਰ ਟਿੱਪਣੀਆਂ ਵੀ ਕੀਤੀਆਂ ਹਨ।
ਹੋਰ ਪੜ੍ਹੋ : ਮਨਕੀਰਤ ਔਲਖ ਨੇ ਆਪਣੇ ਪੁੱਤਰ ਦਾ ਨਵਾਂ ਵੀਡੀਓ ਕੀਤਾ ਸਾਂਝਾ, ਦਾਦੀ ਨਾਲ ਨਜ਼ਰ ਆਇਆ ਨੰਨ੍ਹਾ ਇਮਤਿਆਜ਼

ਸ਼ਰਧਾ ਆਰਿਆ ਟੀਵੀ ਇੰਡਸਟਰੀ ਦਾ ਜਾਣਿਆ-ਪਹਿਚਾਣਿਆ ਚਿਹਰਾ ਹੈ। ਲੋਕ ਉਸ ਨੂੰ ਬਹੁਤ ਪਿਆਰ ਦਿੰਦੇ ਹਨ। ਉਹ ਟੀਵੀ 'ਤੇ ਹੀ ਨਹੀਂ ਸਗੋਂ ਇੰਸਟਾਗ੍ਰਾਮ 'ਤੇ ਵੀ ਆਪਣੇ ਫਾਲੋਅਰਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਪਿਛਲੇ ਸਾਲ ਜਦੋਂ ਸ਼ਰਧਾ ਦਾ ਵਿਆਹ ਹੋਇਆ ਸੀ ਤਾਂ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਸੀ। ਹਾਲ ਹੀ 'ਚ ਉਹ ਆਪਣੇ ਪਤੀ ਨਾਲ ਇਕ ਇਵੈਂਟ 'ਚ ਪਹੁੰਚੀ ਸੀ। ਸ਼ਰਧਾ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸ ਨੇ ਸਿਲਵਰ ਰੰਗ ਦਾ ਸਲਿਟ ਗਾਊਨ ਪਾਇਆ ਹੋਇਆ ਸੀ।

ਪਹਿਲਾਂ ਤਾਂ ਰੈੱਡ ਕਾਰਪੇਟ 'ਤੇ ਗਾਊਨ ਉਸ ਦੀਆਂ ਲੱਤਾਂ 'ਚ ਫਸ ਗਿਆ। ਸ਼ਰਧਾ ਇਸ ਨੂੰ ਅਜੀਬੋ-ਗਰੀਬ ਤਰੀਕੇ ਨਾਲ ਠੀਕ ਕਰਦੀ ਨਜ਼ਰ ਆਈ। ਉਸ ਦੇ ਪਤੀ ਨੇ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਇਸ ਕਲਿੱਪ 'ਤੇ ਕੱਪੜਿਆਂ 'ਤੇ ਨਕਾਰਾਤਮਕ ਟਿੱਪਣੀਆਂ ਕੀਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ਤੁਸੀਂ ਅਜਿਹੇ ਕੱਪੜੇ ਕਿਉਂ ਪਾਉਂਦੇ ਹੋ ਜੋ ਆਰਾਮਦਾਇਕ ਨਹੀਂ ਹੁੰਦੇ। ਤੁਸੀਂ ਨੋਰਾ ਫਤੇਹੀ ਨਹੀਂ ਜੋ ਕੱਪੜੇ ਸੰਭਾਲਣ ਲਈ 4 ਸਕੱਤਰਾਂ ਨਾਲ ਘੁੰਮੇਗੀ। ਇੱਕ ਨੇ ਲਿਖਿਆ ਹੈ, ਉਹ ਵਿਆਹ ਤੋਂ ਬਾਅਦ ਅਜੀਬ ਹੋ ਗਈ ਹੈ। ਇੱਕ ਹੋਰ ਨੇ ਲਿਖਿਆ ਹੈ, ਜਦੋਂ ਕੋਈ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਕਿਉਂ ਪਹਿਨਦੇ ਹੋ।

View this post on Instagram