ਕੇਵੀ ਢਿੱਲੋਂ ਨੇ ਲਿਆ ਨਵਾਂ ਆਫ਼ਿਸ, ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਕਰਵਾਇਆ ਪਾਠ, ਗਾਇਕ ਹਰਫ ਚੀਮਾ ਨੇ ਪੋਸਟ ਪਾ ਕੇ ਦਿੱਤੀ ਵਧਾਈ

written by Lajwinder kaur | October 13, 2021 05:33pm

ਗੀਤ ਐੱਮ.ਪੀ-3 ਅਤੇ ਜੀ.ਕੇ ਡਿਜ਼ੀਟਲ ਦੇ ਆਨਰ ਕੇਵੀ ਢਿੱਲੋਂ (KV Dhillon) ਅਤੇ ਗੁਰਪਿਆਰ ਸਿੰਘ (Gurpiar Singh) ਹੋਰਾਂ ਨੇ ਆਪਣਾ ਨਵਾਂ ਆਫ਼ਿਸ ਲਿਆ ਹੈ। ਜਿਸ ਕਰਕੇ ਸਭ ਤੋਂ ਪਹਿਲਾ ਐੱਮ ਪੀ-3 ਵਾਲਿਆਂ ਨੇ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਪਾਠ ਕਰਵਾਇਆ। ਇਸ ਖ਼ਾਸ ਖੁਸ਼ੀ ਦੇ ਮੌਕੇ ਉੱਤੇ ਉਨ੍ਹਾਂ ਦੇ ਖ਼ਾਸ ਮਿੱਤਰ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਨਜ਼ਰ ਆਏ।

ਹੋਰ ਪੜ੍ਹੋ : ਲਾਡੀ ਚਾਹਲ ਦਾ ਨਵਾਂ ਗੀਤ ‘CHORI DA PISTOL’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਈਸ਼ਾ ਰਿਖੀ ਦੀ ਲਵ ਕਸਿਮਟਰੀ

inside image of kv dhillon new office Image Source: instagram

ਕੇਵੀ ਢਿੱਲੋਂ ਦੇ ਖ਼ਾਸ ਦੋਸਤ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ । ਤਾਂਹੀ ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਹੁਤ ਬਹੁਤ ਵਧਾਈਆਂ ਨਵੇਂ ਆਫ਼ਿਸ ਲਈ ਭਰਾ ਕੇਵੀ ਢਿੱਲੋਂ ਅਤੇ ਗੁਰੀ ਓਏ ਨੂੰ’। ਇਸ ਤਸਵੀਰ ‘ਚ ਹਰਫ ਚੀਮਾ, ਗੁਰੀ, ਜੱਸ ਮਾਣਕ, ਕਰਨ ਰੰਧਾਵਾ, ਅਰਜੁਨ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਟੀਮ ਨੂੰ ਵਧਾਈਆਂ ਦੇ ਰਹੇ ਹਨ।

Kv Dhillon Got Married And Like Guri-Deep Jandu Congratulations Him Image Source: instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਪਾਰਟੀ ਸੌਂਗ ‘Lalkaare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਭੰਗੜੇ ਪਾਉਂਦੇ ਆ ਰਹੇ ਨੇ ਨਜ਼ਰ

ਦੱਸ ਦਈਏ ਸਾਲ 2019 ‘ਚ ਕੇਵੀ ਢਿੱਲੋਂ ਆਪਣੇ ਵਿਆਹ ਕਰਕੇ ਕਾਫੀ ਸੁਰਖੀਆਂ ਚ ਬਣੇ ਰਹੇ ਸੀ। ਜੀ ਹਾਂ ਉਨ੍ਹਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਛਾਈਆਂ ਰਹੀਆਂ ਸਨ। ਉਨ੍ਹਾਂ ਦੇ ਵਿਆਹ ਦੇ ਸਾਰੇ ਹੀ ਫੰਕਸ਼ਨਾਂ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਗਪਗ ਸਾਰੇ ਹੀ ਨਾਮੀ ਗਾਇਕ ਸ਼ਾਮਿਲ ਹੋਏ ਸਨ ਜਿਵੇਂ ਬੱਬੂ ਮਾਨ, ਗੁਰੀ, ਜੱਸ ਮਾਣਕ, ਹਰਫ ਚੀਮਾ, ਕਰਨ ਰੰਧਾਵਾ  ਸਣੇ ਕਈ ਹੋਰ ਕਲਾਕਾਰ ਵੀ ਇਸ ਵਿਆਹ ਦੇ ਗਵਾਹ ਬਣੇ ਸਨ ।

 

View this post on Instagram

 

A post shared by Harf Cheema (ਹਰਫ) (@harfcheema)

You may also like