'ਲਾਲ ਸਿੰਘ ਚੱਢਾ vs ਰਕਸ਼ਾ ਬੰਧਨ': ਬਾਕਸ ਆਫ਼ਿਸ ‘ਤੇ ਇੱਕ ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ ਆਮਿਰ ਖ਼ਾਨ ਤੇ ਅਕਸ਼ੇ ਕੁਮਾਰ

written by Lajwinder kaur | June 16, 2022

Akshay Kumar vs Aamir Khan: ਐਕਟਰ ਅਕਸ਼ੇ ਕੁਮਾਰ ਨੇ ਆਪਣੀ ਆਉਣ ਵਾਲੀ ਫ਼ਿਲਮ 'ਰਕਸ਼ਬੰਧਨ' ਦੀ ਰਿਲੀਜ਼ ਡੇਟ ਜਾਰੀ ਕਰ ਦਿੱਤੀ ਹੈ। ਹਾਲ ਹੀ 'ਚ 3 ਜੂਨ 2022 ਨੂੰ ਉਨ੍ਹਾਂ ਦੀ ਫਿਲਮ ਸਮਰਾਟ ਪ੍ਰਿਥਵੀਰਾਜ ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਸੀ। ਹੁਣ ਉਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ।

ਅਕਸ਼ੇ ਕੁਮਾਰ ਨੇ 'ਰਕਸ਼ਬੰਧਨ' ਦਾ ਇੱਕ ਪ੍ਰੋਮੋ ਸਾਂਝਾ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਉਸ ਨੇ ਰੱਖੜੀ ਦੇ ਤਿਉਹਾਰ ਦਾ ਦਿਨ ਹੀ 'ਰਕਸ਼ਬੰਧਨ' ਫ਼ਿਲਮ ਦੇ ਲਈ ਚੁਣਿਆ। ਇਸ ਸਾਲ ਰਕਸ਼ਾਬੰਧਨ ਦਾ ਤਿਉਹਾਰ 11 ਅਗਸਤ ਨੂੰ ਹੈ ਅਤੇ ਅਕਸ਼ੇ ਦੀ 'ਰਕਸ਼ਾਬੰਧਨ' ਵੀ ਇਸੇ ਤਰੀਕ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਹੋਰ ਪੜ੍ਹੋ : ਪੰਜਾਬੀ ਫ਼ਿਲਮ ‘ਜਿੰਦ ਮਾਹੀ’ ਦੀ ਰਿਲੀਜ਼ ਡੇਟ ਦਾ ਐਲਾਨ, ਇੱਕ ਵਾਰ ਫਿਰ ਨਜ਼ਰ ਆਵੇਗੀ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਜੋੜੀ

ਦੱਸ ਦੇਈਏ ਕਿ ਫਿਲਮ ਰਕਸ਼ਾਬੰਧਨ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਕਰ ਰਹੇ ਹਨ। ਭੂਮੀ ਪੇਡਨੇਕਰ ਅਕਸ਼ੈ ਕੁਮਾਰ ਦੇ ਨਾਲ ਨਜ਼ਰ ਆਵੇਗੀ ।

ਹੁਣ ਗੱਲ ਕਰੀਏ ਫਿਲਮ ਦੀ ਰਿਲੀਜ਼ ਡੇਟ ਦੀ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਉਸੇ ਦਿਨ ਰਿਲੀਜ਼ ਹੋ ਰਹੀ ਹੈ ਜਿਸ ਦਿਨ ਆਮਿਰ ਖ਼ਾਨ ਦੀ ਫਿਲਮ ਲਾਲ ਸਿੰਘ ਚੱਢਾ ਰਿਲੀਜ਼ ਹੋ ਰਹੀ ਹੈ। ਲਾਲਾ ਸਿੰਘ ਚੱਢਾ ‘ਚ ਆਮਿਰ ਦੇ ਨਾਲ ਕਰੀਨਾ ਕਪੂਰ ਖ਼ਾਨ ਨਜ਼ਰ ਆਵੇਗੀ।

 

akshay vs aamir

ਇਸ ਰੱਖੜੀ 'ਤੇ ਆਮਿਰ ਖ਼ਾਨ ਅਤੇ ਅਕਸ਼ੇ ਕੁਮਾਰ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਵਿਡ ਕਾਰਨ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਸੀ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਰਿਲੀਜ਼ ਡੇਟ ਬਦਲਦੀ ਹੈ ਜਾਂ ਨਹੀਂ।

Lal Singh Chaddha vs Raksha Bandhan

ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ 4 ਸਾਲ ਬਾਅਦ ਲਾਲ ਸਿੰਘ ਚੱਢਾ ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਉੱਧਰ ਅਕਸ਼ੇ ਕੁਮਾਰ ਦੀ ਪਿਛਲੀਆਂ ਦੋ ਫ਼ਿਲਮ ਫਲਾਪ ਰਹੀਆਂ ਹਨ।

 

 

View this post on Instagram

 

A post shared by Taran Adarsh (@taranadarsh)

You may also like