‘ਇਸ਼ਕਾ’ ਫਿਲਮ ਦੇ ਟਾਈਟਲ ਟ੍ਰੈਕ ‘ਚ ਲੱਗਿਆ ਅਖਿਲ ਦੀ ਆਵਾਜ਼ ਦਾ ਤੜਕਾ

Written by  Lajwinder kaur   |  December 19th 2018 03:48 PM  |  Updated: December 19th 2018 06:27 PM

‘ਇਸ਼ਕਾ’ ਫਿਲਮ ਦੇ ਟਾਈਟਲ ਟ੍ਰੈਕ ‘ਚ ਲੱਗਿਆ ਅਖਿਲ ਦੀ ਆਵਾਜ਼ ਦਾ ਤੜਕਾ

ਪੰਜਾਬੀ ਇੰਡਸਟਰੀ ਦੇ ਹਰਮਨ ਸਿਤਾਰੇ ਜੋ ਕੇ ਜਲਦ ਹੀ ਆਉਣ ਵਾਲੀ ਮੂਵੀ ‘ਇਸ਼ਕਾ’ ‘ਚ ਨਜ਼ਰ ਆਉਣਗੇ। ਹਾਂ ਜੀ ਗੱਲ ਕਰ ਰਹੇ ਹਾਂ ਨਵੀਂ ਆਉਣ ਵਾਲੀ ਫਿਲਮ ‘ਇਸ਼ਕਾ’ ਦੀ ਜਿਸ ਨਾਇਕ ਨਵ ਬਾਜਵਾ ਜੋ ਕੇ ਬਤੌਰ ਨਿਰਦੇਸ਼ਕ ਆਪਣੀ ਪਹਿਲੀ ਮੂਵੀ ਲੈ ਕੇ ਆ ਰਹੇ ਹਨ।Latest Track Of Punjabi Film Ishqaa Sung By Akhilਇਸ਼ਕਾ ਫਿਲਮ ‘ਚ ਨਵ ਬਾਜਵਾ ਤੋਂ ਇਲਾਵਾ ਪੀ.ਟੀ.ਸੀ. ਚੈਨਲ ਦੇ ਐਂਕਰ ਤੇ ‘ਮਿਸਟਰ ਪੰਜਾਬ-2015’ ਸ਼ੋਅ ਦਾ ਜੇਤੂ ਅਮਨ ਸਿੰਘ ਦੀਪ ਅਤੇ ਟੀਵੀ ਦੀ ਅਦਾਕਾਰਾ ਪਾਇਲ ਰਾਜਪੂਤ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।  Latest Track Of Punjabi Film Ishqaa Sung By Akhil

ਹੋਰ ਦੇਖੋ: ਰਾਜਵੀਰ ਜਵੰਦਾ ਕਿਸ ਨੂੰ ਰਾਣੀ ਵਿਕਟੋਰੀਆ ਬਣਾ ਕੇ ਰੱਖਣ ਦੀ ਗੱਲ ਕਰ ਰਹੇ ਨੇ, ਦੇਖੋ ਵੀਡੀਓ

ਇਸ਼ਕਾ ਮੂਵੀ ਦਾ ਟਾਈਟਲ ਟ੍ਰੈਕ ਨੂੰ ਅਖਿਲ ਨੇ ਅਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਪੰਜਾਬੀ ਗਾਇਕ ਅਖਿਲ ਜੋ ਕੇ ਆਪਣੇ ਗੀਤ “ਖ਼ਾਬ” ਤੋਂ ਸਰੋਤਿਆਂ ਦੇ ਦਿਲਾਂ ‘ਚ ਥਾਂ ਬਣਾਉਣ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ। ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬਹੁਤ ਹੀ ਸੋਹਣਾ ਗਾਇਆ ਹੈ ਤੇ ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ‘ਚ ਇਸ਼ਕਾ ਨੂੰ ਬਿਆਨ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ।

https://www.youtube.com/watch?v=8amRmgneP0k&feature=youtu.be&fbclid=IwAR1b7vJyGxf-rB081Kzmcg2NcOU-AJCLAfdG2v2mW_LN-hDFwBhJYV4USPs

ਇਸ ਫ਼ਿਲਮ ‘ਚ ਸਵਿੰਦਰ ਮਾਹਲ, ਕਰਮਜੀਤ ਅਨਮੋਲ, ਡਾ: ਰਣਜੀਤ ਸਿੰਘ ,ਸਤਵੰਤ ਕੌਰ ਵਰਗੇ ਨਾਮਵਰ ਕਲਾਕਾਰ ਵੀ ਨਜ਼ਰ ਆਉਣਗੇ। ਇਸ ਮੂਵੀ ‘ਚ ਸਰੋਤਿਆਂ ਨੂੰ ਤਿਕੋਣੀ ਪ੍ਰੇਮ ਕਹਾਣੀ ਜਿਸ ‘ਚ ਮਨੁੱਖ ਦੀਆਂ ਮਾਨਸਿਕ ਬਿਰਤੀਆਂ ਦੇ ਵਖਰੇਵੇਂ ਨਾਲ ਪੈਦਾ ਹੋਈਆਂ ਪ੍ਰਸਥਿਤੀਆਂ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਇਸ਼ਕਾ ਮੂਵੀ ਦੀ ਸ਼ੂਟਿੰਗ ਚੰਡੀਗੜ੍ਹ, ਪਟਿਆਲਾ ਤੇ ਵਿਦੇਸ਼ ‘ਚ ਹੋਈ ਹੈ। ਫਿਲਮ ‘ਇਸ਼ਕਾ’ ਨੂੰ ਟਰਬਾਨੇਟਰ ਫਿਲਮਜ਼ ਦੇ ਬੈਨਰ ਹੇਠ ਬਣਾ ਗਈ ਹੈ। ਫ਼ਿਲਮ ਦੀ ਕਹਾਣੀ ਅਜੇ ਕੁਮਾਰ, ਸੰਵਾਦ ਤੇ ਪਟਕਥਾ ਜਸਰਾਜ ਭੱਟੀ ਨੇ ਲਿਖੀ ਹੈ। ਫ਼ਿਲਮ ਇਸ਼ਕਾ ਦਾ ਸੰਗੀਤ ਮਨੀ ਔਜਲਾ ਨੇ ਤਿਆਰ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network