ਮਸ਼ਹੂਰ ਫ਼ਿਲਮ ਮੇਕਰ ਬੁਧਦੇਬ ਦਾਸ ਗੁਪਤਾ ਦਾ ਦੇਹਾਂਤ

written by Rupinder Kaler | June 10, 2021

ਬੰਗਾਲ ਦੇ ਦਿੱਗਜ ਫਿਲਮ ਮੇਕਰ ਬੁਧਦੇਬ ਦਾਸ ਗੁਪਤਾ ਦਾ ਦੇਹਾਂਤ ਹੋ ਗਿਆ। ਫਿਲਮਮੇਕਰ ਬੁਧਦੇਬ ਦਾਸਗੁਪਤਾ 77 ਸਾਲ ਦੇ ਸਨ। ਉਨ੍ਹਾਂ ਦੀ ਸਿਹਤ ਕਾਫੀ ਲੰਬੇ ਸਮੇਂ ਤੋਂ ਖਰਾਬ ਸੀ। ਉਨ੍ਹਾਂ ਨੇ ਦੱਖਣੀ ਕੋਲਕਾਤਾ ਵਿਚ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਰਿਪੋਰਟਾਂ ਮੁਤਾਬਕ ਬੁਧਦੇਬ ਦਾਸ ਗੁਪਤਾ ਦਾ ਕਿਡਨੀ ਦੀ ਬਿਮਾਰੀ ਕਾਰਨ ਡਾਇਲਸਿਸ ਚੱਲ ਰਿਹਾ ਸੀ। ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਉਡਾਰੀਆਂ’ ਰਿਲੀਜ਼ ਉਹ ਅੱਜ ਸਵੇਰੇ 8 ਵਜੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੇਹਾਂਤ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਟਵੀਟ ਕਰਕੇ ਬੁਧਦੇਬ ਦਾਸਗੁਪਤਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਲਿਖਿਆ,‘ ਮਸ਼ਹੂਰ ਫਿਲਮਮੇਕਰ ਬੁਧਦੇਬ ਦਾਸਗੁਪਤਾ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੈ। ਉਨ੍ਹਾਂ ਆਪਣੇ ਕੰਮ ਨਾਲ ਸਿਨੇਮਾ ਨੂੰ ਸਿਖਰ ’ਤੇ ਪਹੁੰਚਾਇਆ। ਉਨ੍ਹਾਂ ਦੀ ਮੌਤ ਨਾਲ ਬੰਗਾਲੀ ਸਿਨੇਮਾ ਜਗਤ ਨੂੰ ਬਹੁਤ ਘਾਟਾ ਪਿਆ ਹੈ। ਮੇਰੇ ਵੱਲੋਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਸਾਥੀਆਂ ਨਾਲ ਹਮਦਰਦੀ ਤੇ ਬੁਧਦੇਬ ਨੂੰ ਸ਼ਰਧਾਂਜਲੀ’। ਜ਼ਿਕਰਯੋਗ ਹੈ ਕਿ ਬੁਧਦੇਬ ਦਾਸਗੁਪਤਾ ਨੂੰ ਆਪਣੇ ਜੀਵਨ ਵਿਚ ਬੈਸਟ ਫੀਚਰ ਫਿਲਮ ਦੇ 5 ਨੈਸ਼ਨਲ ਪੁਰਸਕਾਰ ਮਿਲ ਚੁੱਕੇ ਹਨ।

0 Comments
0

You may also like