ਨਵੇਂ ਗੀਤ ‘ਚ ਅੰਮ੍ਰਿਤ ਮਾਨ ਅਤੇ ਗੁਰਲੇਜ਼ ਅਖਤਰ ਕਰ ਰਹੇ ਨੇ ਜੱਟ ਦੇ ‘ਲਾਈਫ਼ ਸਟਾਈਲ’ ਦੀ ਗੱਲ

written by Shaminder | April 13, 2020

ਗਾਇਕ ਅੰਮ੍ਰਿਤ ਮਾਨ ਅਤੇ ਗੁਰਲੇਜ਼ ਅਖਤਰ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋ ਚੁੱਕੇ ਨੇ ।ਇਸ ਗੀਤ ‘ਚ ਉਨ੍ਹਾਂ ਨੇ ਜੱਟ ਦੇ ਲਾਈਫ ਸਟਾਈਲ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਜੱਟ ਆਪਣੀ ਜ਼ਿੰਦਗੀ ਜਿਉਂਦਾ ਹੈ । ਗੀਤ ‘ਚ ਜਿਸ ਜੱਟ ਦੀ ਗੱਲ ਕੀਤੀ ਗਈ ਹੈ । ਉਹ ਜੱਟ ਹਥਿਆਰਾਂ ਦਾ ਸ਼ੌਂਕ ਰੱਖਦਾ ਹੈ । ਇਸ ਦੇ ਨਾਲ ਹੀ ਉਹ ਆਪਣੀ ਸੋਹਣੀ ਸੁਨੱਖੀ ਮੁਟਿਆਰ ਨੂੰ ਵੀ ਖੁਸ਼ ਰੱਖਦਾ ਹੈ ਅਤੇ ਚਿੱਲ ਕਰਨ ਲਈ ਉਸ ਨੇ ਕਈ ਯਾਰ ਰੱਖੇ ਹਨ।

ਇਸ ਗੀਤ ਨੂੰ ‘ਲਾਈਫ ਸਟਾਈਲ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ ‘ਚ ਉਨ੍ਹਾਂ ਨੇ ‘ਲਾਈਫ ਸਟਾਈਲ’ ਦੀ ਗੱਲ ਕੀਤੀ ਹੈ ।ਅੰਮ੍ਰਿਤ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾਏ ਨੇ ।‘ਬੰਬ ਜੱਟ’, ‘ਸੁਭਾਅ ਜੱਟ ਦਾ’, ‘ਆਕੜ’, ‘ਕੰਬੀਨੇਸ਼ਨ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਨੇ ।

https://www.instagram.com/p/B9v-Bg0BE2h/

ਗੁਰਲੇਜ਼ ਅਖਤਰ ਦੇ ਨਾਲ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।ਗੁਰਲੇਜ਼ ਅਖਤਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ । ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਹੁਣ ਵੇਖਣਾ ਇਹ ਹੋਵੇਗਾ ਅੰਮ੍ਰਿਤ ਮਾਨ ਦੇ ਨਾਲ ਗਾਏ ਇਸ ਗੀਤ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ ਹੈ ।

You may also like