ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਪਹਿਚਾਨਣਾ ਵੀ ਹੋਇਆ ਮੁਸ਼ਕਿਲ, ਇੱਕ ਸਮੇਂ ’ਚ ਇਸ ਅਦਾਕਾਰਾ ਦੀ ਫ਼ਿਲਮ ਦੇ ਗਾਣੇ ਸਨ ਹਰ ਇੱਕ ਦੀ ਪਹਿਲੀ ਪਸੰਦ

Written by  Rupinder Kaler   |  September 17th 2019 01:09 PM  |  Updated: September 17th 2019 01:09 PM

ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਪਹਿਚਾਨਣਾ ਵੀ ਹੋਇਆ ਮੁਸ਼ਕਿਲ, ਇੱਕ ਸਮੇਂ ’ਚ ਇਸ ਅਦਾਕਾਰਾ ਦੀ ਫ਼ਿਲਮ ਦੇ ਗਾਣੇ ਸਨ ਹਰ ਇੱਕ ਦੀ ਪਹਿਲੀ ਪਸੰਦ

ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਲੀਜ਼ਾ ਰੇ ਲੰਮੇ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਹੈ । ਲੀਜ਼ਾ ਰੇ ਨੂੰ ਬਹੁਤ ਹੀ ਛੋਟੀ ਉਮਰ ਵਿੱਚ ਕੈਂਸਰ ਹੋ ਗਿਆ ਸੀ । ਇਸ ਤੋਂ ਬਾਅਦ ਉਹਨਾਂ ਨੇ ਲਾਈਮ ਲਾਈਟ ਤੋਂ ਦੂਰੀ ਬਣਾ ਲਈ ਸੀ ।ਹਾਲ ਹੀ ਵਿੱਚ ਲੀਜ਼ਾ ਦੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ । ਉਹਨਾਂ ਦੀ ਇਹ ਫੋਟੋ ਬਿਨ੍ਹਾਂ ਮੇਕਅਪ ਦੇ ਹੈ ।

https://www.instagram.com/p/B2dnWG1nEg-/

ਫੋਟੋ ਸ਼ੇਅਰ ਕਰਦੇ ਹੋਏ ਲੀਜ਼ਾ ਨੇ ਲਿਖਿਆ ਹੈ ‘ਇਹ ਮੈਂ ਹਾਂ 47 ਸਾਲ ਦੀ, ਆਜ਼ਾਦ ਤੇ ਬਿਨ੍ਹਾਂ ਮੇਕਅੱਪ ਦੇ । ਕੀ ਤੁਹਾਡੇ ਵਿੱਚ ਇਹ ਹਿੰਮਤ ਹੈ । ਜਦੋਂ ਮੈਂ ਜਵਾਨ ਸੀ ਤਾਂ ਉਦੋਂ ਮੇਰੇ ਵਿੱਚ ਇਹ ਹਿੰਮਤ ਨਹੀਂ ਸੀ ਹਰ ਕੋਈ ਤੁਹਾਡੀ ਕੀਮਤ ਨਹੀਂ ਸਮਝ ਸਕਦਾ ਪਰ ਤੁਸੀਂ ਆਪਣੇ ਸਰੀਰ ਨਾਲ ਪਿਆਰ ਕਰੋ’ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਲੀਜ਼ਾ ਰੇ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਪ੍ਰੇਰਣਾਦਾਇਕ ਪੋਸਟ ਸ਼ੇਅਰ ਕਰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲੀਜ਼ਾ ਨੇ ਸਾਲ 2012 ਵਿੱਚ ਜੇਸਨ ਡੇਨੀ ਨਾਲ ਵਿਆਹ ਕਰਵਾਇਆ ਸੀ ।

ਸਾਲ 2018 ਵਿੱਚ ਉਹਨਾਂ ਦੇ ਜੁੜਵਾ ਬੱਚੇ ਹੋਏ । ਲੀਜ਼ਾ ਨੂੰ ਦੀਪਾ ਮਹਿਤਾ ਦੀ ਫ਼ਿਲਮ ਵਾਟਰ ਲਈ ਜਾਣਿਆ ਜਾਂਦਾ ਹੈ । ਇਸ ਤੋਂ ਇਲਾਵਾ ਫ਼ਿਲਮ ਕਸੂਰ, ਵੀਰੱਪਨ, ਦੋਬਾਰਾ ਵਰਗੀਆਂ ਫ਼ਿਲਮਾਂ ਵਿੱਚ ਉਹ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਟੀਵੀ ਸ਼ੋਅ ਤੇ ਵੱੈਬ ਸੀਰੀਜ਼ ਵਿੱਚ ਵੀ ਉਹ ਨਜ਼ਰ ਆ ਚੁੱਕੀ ਹੈ ।

https://www.instagram.com/p/B2JrstjnhLi/

https://www.instagram.com/p/B2RnuhDn71X/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network