ਫ਼ਿਲਮ ਲਾਵਾਂ ਫੇਰੇ ਦੇ ਆਉਣ ਵਾਲੇ ਸਾਰੇ ਗੀਤਾਂ ਦਾ ਹੋਇਆ ਖੁਲਾਸਾ

written by Gourav Kochhar | January 16, 2018

ਲਓ ਰੋਸ਼ਨ ਪ੍ਰਿੰਸ ਨੇ ਕੱਢ ਦਿੱਤੀ ਹੈ ਆਪਣੇ ਲਾਵਾਂ ਫੇਰੇ ਦੇ ਮਿਊਜ਼ਿਕ ਦੀ ਤਾਰੀਕ | ਜੀ ਹਾਂ ਜਿਵੇਂ ਲਾਵਾਂ ਫੇਰੇ ਦੇ ਟ੍ਰੇਲਰ ਨੂੰ ਲੋਕਾਂ ਦਾ ਬਹੁਤ ਜਿਆਦਾ ਪਿਆਰ ਮਿਲਿਆ ਹੈ | ਖਾਸ ਕਰਕੇ ਜਿਜੇਆਂ ਦੀ ਲੜਾਈ ਦਾ ਸਵਾਦ ਹਰ ਕੋਈ ਲੈ ਰਿਹਾ ਹੈ | ਰੋਸ਼ਨ ਪ੍ਰਿੰਸ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪੇਜ ਤੇ ਆਪਣੀ ਫ਼ਿਲਮ “ਲਾਵਾਂ ਫੇਰੇ Laavan Phere” ਦੇ ਸਾਰੇ ਗੀਤਾਂ ਦੀ ਤਾਰੀਕ ਦਸ ਦਿੱਤੀ ਹੈ, ਗੀਤਾਂ ਦੇ ਨਾਲ-ਨਾਲ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਸੋਂਗ ਕਿਨ੍ਹਾਂ ਨੇ ਗਾਇਆ ਹੈ |

22 ਜਨਵਰੀ ਨੂੰ ਰਿਲੀਜ਼ ਹੋਵੇਗਾ ਗਿੱਪੀ ਗਰੇਵਾਲ ਦਾ ਗਾਇਆ "28 ਕਿੱਲ੍ਹੇ" | 29 ਜਨਵਰੀ ਨੂੰ ਰਿਲੀਜ਼ ਹੋਵੇਗਾ ਜੱਸੀ ਗਿਲ ਦਾ "ਜੁਦਾ-ਜੁਦਾ" | 2 ਫਰਵਰੀ ਨੂੰ ਰਿਲੀਜ਼ ਹੋਵੇਗਾ "ਚੜੀ ਜਵਾਨੀ" ਜੋ ਕਿ ਖੁਦ ਰੋਸ਼ਨ ਪ੍ਰਿੰਸ ਨੇ ਹੀ ਗਾਇਆ | 8 ਫਰਵਰੀ ਨੂੰ ਹੈਪ੍ਪੀ ਰਾਏਕੋਟੀ ਦਾ "ਕੱਚੇ ਪੱਕੇ ਸੁਪਨੇ" ਰਿਲੀਜ਼ ਹੋਵੇਗਾ ਤੇ ਸੱਭ ਤੋਂ ਆਖ਼ਿਰ ਵਿਚ ਰਿਲੀਜ਼ ਹੋਵੇਗਾ ਲਾਵਾਂ ਫੇਰੇ ਦਾ ਟਾਈਟਲ ਟਰੈਕ ਜੋ ਕਿ ਖੁਦ ਰੋਸ਼ਨ ਪ੍ਰਿੰਸ Roshan Prince ਨੇ ਹੀ ਗਾਇਆ ਹੈ | ਇਸਲਈ ਸਾਰੀਆਂ ਤਰੀਕਾਂ ਕਰ ਲਓ ਨੋਟ ਤੇ ਹਰ ਤਾਰੀਕ ਦੇ ਹਿੱਸਾਬ ਨਾਲ PTC Punjabi ਤੇ PTC Chakde ਲਗਾ ਕੇ ਟੈਲੀਵਿਜ਼ਨ ਦੇ ਸਾਹਮਣੇ ਬੈਠ ਜਾਣਾ |

0 Comments
0

You may also like