ਸਪਨਾ ਚੌਧਰੀ ਦੀ ਨਵੀਂ ਡਾਂਸ ਵੀਡੀਓ ਨੇ ਇੰਟਰਨੈੱਟ 'ਤੇ ਲਗਾਈ ਅੱਗ, ਸੈਲਫੀ ਲੈਂਦੀ ਰਹੀ ਪੁਲਿਸ

Written by  Gourav Kochhar   |  June 04th 2018 12:24 PM  |  Updated: June 04th 2018 12:24 PM

ਸਪਨਾ ਚੌਧਰੀ ਦੀ ਨਵੀਂ ਡਾਂਸ ਵੀਡੀਓ ਨੇ ਇੰਟਰਨੈੱਟ 'ਤੇ ਲਗਾਈ ਅੱਗ, ਸੈਲਫੀ ਲੈਂਦੀ ਰਹੀ ਪੁਲਿਸ

ਹਰਿਆਣਾ ਦੀ ਸਟਾਰ ਸਪਨਾ ਚੌਧਰੀ ਦੀ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਬਟੋਰਦੀ ਹੈ । ਹਾਲ ਹੀ 'ਚ ਉਨ੍ਹਾਂ ਨੇ ਰਾਂਚੀ 'ਚ ਆਪਣੇ ਹਿੱਟ ਗੀਤ 'ਤੇਰੀ ਆਖਿਆ ਕਾ ਯੋ ਕਾਜਲ' 'ਤੇ ਸ਼ਾਨਦਾਰ ਡਾਂਸ ਕੀਤਾ। ਉਨ੍ਹਾਂ ਦੀ ਇਹ ਡਾਂਸ ਵੀਡੀਓ ਇੰਟਰਨੈੱਟ 'ਤੇ ਛਾਈ ਹੋਈ ਹੈ। ਸਪਨਾ ਚੌਧਰੀ sapna chaudhary 'ਬਿੱਗ ਬੌਸ 11' ਤੋਂ ਨਿਕਲਣ ਤੋਂ ਬਾਅਦ ਪਹਿਲਾਂ ਨਾਲੋਂ ਵੱਧ ਮਸ਼ਹੂਰ ਹੋ ਗਈ ਹੈ। ਹੁਣ ਉਹ ਵੱਡੇ-ਵੱਡੇ ਇਵੈਂਟਸ 'ਚ ਨਜ਼ਰ ਆਉਂਦੀ ਹੈ। ਸਪਨਾ ਦੇ ਗੀਤ ਹੁਣ ਫਿਲਮਾਂ 'ਚ ਵੀ ਸੁਣਾਈ ਦੇ ਰਹੇ ਹਨ। ਕਈ ਫਿਲਮਾਂ 'ਚ ਉਨ੍ਹਾਂ ਨੇ ਆਈਟਮ ਸਾਂਗ ਕੀਤੇ ਹਨ।

sapna chaudhary

ਇੱਥੋਂ ਤੱਕ ਕਿ 'ਬਿੱਗ ਬੌਸ' ਤੋਂ ਨਿਕਲਣ ਤੋਂ ਬਾਅਦ ਉਨ੍ਹਾਂ ਦਾ ਮੇਕਓਵਰ ਵੀ ਹੋਇਆ ਹੈ। ਸਪਨਾ ਦੇਸੀ ਅੰਦਾਜ਼ ਛੱਡ ਹੁਣ ਗਲੈਮਰਸ ਲੁੱਕ 'ਚ ਦਿਖਾਈ ਦੇ ਰਹੀ ਹੈ। ਸਪਨਾ ਦਾ ਮੇਕਓਵਰ ਦੇਖ ਉਨ੍ਹਾਂ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਹੈ। ਅਕਸਰ ਸਲਵਾਰ-ਕੁੜਤੇ 'ਚ ਦਿਖਣ ਵਾਲੀ ਸਪਨਾ ਚੌਧਰੀ sapna chaudhary ਮੈਕਸੀ ਡਰੈੱਸ ਅਤੇ ਗਾਊਨ 'ਚ ਦਿਖ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਲਵਾਰ-ਸੂਟ ਛੱਡ ਇੰਡੋ-ਵੈਸਟਰਨ ਲੁੱਕ 'ਚ ਦਿਖ ਰਹੀ ਹੈ।

sapna chaudhary

ਉਨ੍ਹਾਂ ਨੇ ਆਪਣਾ ਭਾਰ ਵੀ ਘਟਾਇਆ ਹੈ ਅੱਜਕਲ ਉਹ ਕਾਫੀ ਫਿੱਟ ਅਤੇ ਸਲਿਮ ਦਿਖ ਰਹੀ ਹੈ। ਸਪਨਾ ਚੌਧਰੀ ਨੇ ਬਾਲੀਵੁੱਡ 'ਚ ਵੀ ਕਦਮ ਰੱਖਿਆ ਤੇ ਆਪਣੀ ਸ਼ੌਹਰਤ 'ਚ ਵਾਧਾ ਕੀਤਾ।

https://www.instagram.com/p/BjW45KXhsRN/

sapna chaudhary

ਕੁਝ ਫਿਲਮਾਂ 'ਚ ਉਸ ਨੇ ਆਈਟਮ ਡਾਂਸ ਵੀ ਕੀਤਾ। ਸਟੇਜ ਸ਼ੋਅ ਪਰਫਾਰਮ ਕਰਨ ਬਰੇਲੀ ਪਹੁੰਚੀ ਸਪਨਾ ਚੌਧਰੀ sapna chaudhary ਨੂੰ ਦੇਖਣ ਲਈ ਪਹੁੰਚੀ ਹਜ਼ਾਰਾਂ ਦੀ ਭੀੜ ਬੇਕਾਬੂ ਹੋ ਗਈ।

sapna chaudhary

ਸੁਰੱਖਿਆ ਲਈ ਤਾਇਨਾਤ ਪੁਲਿਸ ਵੀ ਭੀੜ ਦੇ ਸਾਹਮਣੇ ਬੇਵੱਸ ਦਿਖ ਰਹੀ ਸੀ। ਇਸ ਦੌਰਾਨ ਜ਼ਿਆਦਾਤਰ ਪੁਲਿਸ ਵਾਲੇ ਸੈਲਫੀ ਲੈਣ 'ਚ ਮਸ਼ਰੂਫ ਸਨ। ਸਪਨਾ ਚੌਧਰੀ ਦੀ ਸੁਰੱਖਿਆ ਲਈ ਸੈਂਕੜੇ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਜਿਵੇਂ ਹੀ ਸਪਨਾ ਸਟੇਜ sapna chaudhary 'ਤੇ ਪਹੁੰਚੀ ਤਾਂ ਇਹ ਪੁਲਿਸ ਵਾਲੇ ਵੀ ਸਪਨਾ ਦੇ ਡਾਂਸ ਨਾਲ ਮਸਤ ਹੋ ਗਏ।

Live Concert:

https://www.instagram.com/p/BjVEB2rBVsb/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network