ਭੈਣ ਕਰੀਨਾ ਕਪੂਰ ਦੀ ਕ੍ਰਿਸਮਸ ਪਾਰਟੀ 'ਚ ਰਣਬੀਰ ਕਪੂਰ ਨੇ ਕੀਤੀ ਅਜਿਹੀ ਹਰਕਤ ਕਿ ਸ਼ਰਮ ਨਾਲ ਲਾਲ ਹੋਈ ਆਲਿਆ
ਕ੍ਰਿਸਮਸ ਦਾ ਤਿਉਹਾਰ ਦੇਸ਼ ਭਰ 'ਚ ਮਨਾਇਆ ਗਿਆ ।ਬਾਲੀਵੁੱਡ 'ਚ ਵੀ ਇਸ ਤਿਉਹਾਰ ਦੀ ਰੌਣਕ ਵੇਖਦਿਆਂ ਹੀ ਬਣ ਰਹੀ ਸੀ । ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ।ਕਿਸੇ ਨੇ ਆਪਣੇ ਘਰ ਪਾਰਟੀ ਰੱਖੀ ਅਤੇ ਕਿਸੇ ਨੇ ਵਿਦੇਸ਼ 'ਚ ਜਾ ਕੇ ਇਸ ਤਿਉਹਾਰ ਦਾ ਅਨੰਦ ਮਾਣਿਆ ।ਕਰੀਨਾ ਕਪੂਰ ਨੇ ਵੀ ਆਪਣੇ ਘਰ ਪਾਰਟੀ ਰੱਖੀ ਜਿਸ 'ਚ ਕਰੀਨਾ ਦੇ ਪਰਿਵਾਰਕ ਮੈਂਬਰਾਂ ਸਣੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ।
ਹੋਰ ਵੇਖੋ:ਕਰੀਨਾ ਕਪੂਰ ਦੀ ਰਗ-ਰਗ ‘ਚ ਵੱਸੀ ਹੈ ਪੰਜਾਬੀਅਤ,ਵੀਡੀਓ ਕਰ ਰਿਹਾ ਹੈ ਬਿਆਨ
https://www.instagram.com/p/B6djtYHHukb/?utm_source=ig_embed
ਇਸ ਪਾਰਟੀ 'ਚ ਆਲਿਆ ਭੱਟ ਅਤੇ ਰਣਬੀਰ ਕਪੂਰ ਵੀ ਸ਼ਾਮਿਲ ਹੋਏ । ਪਰ ਇਸ ਦੌਰਾਨ ਰਣਬੀਰ ਕਪੂਰ ਨੇ ਅਜਿਹੀ ਹਰਕਤ ਕਰ ਦਿੱਤੀ ਕਿ ਆਲਿਆ ਭੱਟ ਸ਼ਰਮ ਨਾਲ ਪਾਣੀ-ਪਾਣੀ ਹੋ ਗਈ ।ਦਰਅਸਲ ਇਹ ਲਵ ਬਰਡਸ ਪਾਰਟੀ 'ਚ ਪਹੁੰਚਿਆ ਸੀ ਅਤੇ ਜਿਉਂ ਹੀ ਦੋਵੇਂ ਗੱਡੀ ਚੋਂ ਉੱਤਰੇ ਤਾਂ ਫੋਟੋਗ੍ਰਾਫਰਸ ਤਸਵੀਰਾਂ ਲੈਣ ਲੱਗ ਪਏ ।
https://www.instagram.com/p/B6f9SZcnkyf/
ਇਸੇ ਦੌਰਾਨ ਰਣਬੀਰ ਕਪੂਰ ਆਲਿਆ ਭੱਟ ਦੇ ਗਲ 'ਚ ਬਾਂਹ ਪਾ ਕੇ ਤਸਵੀਰ ਖਿਚਵਾਉਣ ਲੱਗ ਪਏ ਜਿਸ ਤੋਂ ਬਾਅਦ ਆਲਿਆ ਭੱਟ ਸ਼ਰਮਾ ਗਈ ।
https://www.instagram.com/p/B6dkGhZHAYc/?utm_source=ig_embed
ਦੱਸ ਦਈਏ ਕਿ ਇਹ ਜੋੜੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ । ਆਪਣੀ ਲਵ ਲਾਈਫ ਕਰਕੇ ਇਹ ਜੋੜੀ ਮੀਡੀਆ 'ਚ ਅਕਸਰ ਚਰਚਾ 'ਚ ਰਹਿੰਦੀ ਹੈ ।