ਮਾਂ–ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦਾ ਫ਼ਿਲਮ 'ਸ਼ੂਟਰ' ਦਾ ਗੀਤ ਹਰ ਕਿਸੇ ਨੂੰ ਕਰ ਰਿਹਾ ਹੈ ਭਾਵੁਕ

written by Shaminder | January 29, 2020

ਮਾਂ ਅਤੇ ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦਾ ਗੀਤ ਫ਼ਿਲਮ ਸ਼ੂਟਰ ਦਾ ਗੀਤ ਮਾਂ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ । ਇਸ ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ਅਤੇ ਗਾਇਆ ਵੀ ਖੁਦ ਵੀਤ ਬਲਜੀਤ ਨੇ ਹੀ ਹੈ । ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਦੀਪ ਜੰਡੂ ਨੇ ਅਤੇ ਇਸ ਨੂੰ ਗੀਤ ਐੱਮਪੀ -3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਹੋਰ ਵੇਖੋ:ਜੈ ਰੰਧਾਵਾ ਆਪਣੀ ਅਦਾਕਾਰੀ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਫ਼ਿਲਮ ਦਾ ਟਰੇਲਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ ਇਸ ਫ਼ਿਲਮ ਦਾ ਨਾਂ ਸੁੱਖਾ ਕਾਹਲਵਾਂ ਰੱਖਿਆ ਗਿਆ ਸੀ ਜਿਸ ਨੂੰ ਹੁਣ ਬਦਲ ਕਿ 'ਸ਼ੂਟਰ' ਕਰ ਦਿੱਤਾ ਗਿਆ ਹੈ। https://www.instagram.com/p/B70-R-LJ_Dr/ ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਵੇਗੀ।ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਦਿਲਸ਼ੇਰ ਸਿੰਘ ਨੇ ਅਤੇ ਖੁਸ਼ਪਾਲ ਸਿੰਘ ਨੇ ਅਤੇ ਇਸ ਨੂੰ ਲਿਖਿਆ ਗਿਆ ਹੈ ਵਾਹਿਦ ਬਰਦਰਜ਼ ਦੁਆਰਾ। ਇਸ ਫ਼ਿਲਮ ਵਿੱਚ ਵੇਖਣ ਨੂੰ ਮਿਲਣਗੇ ਜੈ ਰੰਧਾਵਾ ਅਤੇ ਵੱਡਾ ਗਰੇਵਾਲ।

0 Comments
0

You may also like