ਸੰਜੇ ਦੱਤ ਤੇ ਮਾਧੁਰੀ ਦੇ ਰੋਮਾਂਸ ਦੇ ਸਨ ਹਰ ਪਾਸੇ ਚਰਚੇ, ਕਰਵਾਉਣਾ ਚਾਹੁੰਦੇ ਸਨ ਵਿਆਹ, ਪਰ ਇਸ ਗੱਲ ਨੇ ਵਧਾ ਦਿੱਤੀਆਂ ਦੋਹਾਂ ’ਚ ਦੂਰੀਆਂ

Written by  Rupinder Kaler   |  April 16th 2020 01:15 PM  |  Updated: April 16th 2020 01:15 PM

ਸੰਜੇ ਦੱਤ ਤੇ ਮਾਧੁਰੀ ਦੇ ਰੋਮਾਂਸ ਦੇ ਸਨ ਹਰ ਪਾਸੇ ਚਰਚੇ, ਕਰਵਾਉਣਾ ਚਾਹੁੰਦੇ ਸਨ ਵਿਆਹ, ਪਰ ਇਸ ਗੱਲ ਨੇ ਵਧਾ ਦਿੱਤੀਆਂ ਦੋਹਾਂ ’ਚ ਦੂਰੀਆਂ

ਬਾਲੀਵੁੱਡ ਦੇ ਕੁਝ ਸਿਤਾਰੇ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਦੇ ਪਿਆਰ ਮੁਹੱਬਤ ਦੇ ਕਿੱਸੇ ਅੱਜ ਵੀ ਗਲੀਆਂ ਮੁੱਹਲਿਆਂ ਵਿੱਚ ਸੁਣਾਈ ਦਿੰਦੇ ਹਨ । ਇਹਨਾਂ ਕਿੱਸਿਆਂ ਵਿੱਚੋਂ ਇੱਕ ਕਿੱਸਾ ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤ ਦਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ 90 ਦੇ ਦਹਾਕੇ ਵਿੱਚ ਦੋਹਾਂ ਦੀ ਲਵ ਸਟੋਰੀ ਨੇ ਖੂਬ ਸੁਰਖੀਆਂ ਵਟੋਰੀਆਂ ਸਨ । 1991 ਵਿੱਚ ਆਈ ਫ਼ਿਲਮ ਸਾਜਨ ਦੀ ਸ਼ੂਟਿੰਗ ਦੌਰਾਨ ਸੰਜੇ ਦੱਤ ਤੇ ਮਾਧੁਰੀ ਦੀਆਂ ਨਜ਼ਦੀਕੀਆਂ ਵਧੀਆਂ ਸਨ । ਦੋਵੇਂ ਫ਼ਿਲਮ ਵਿੱਚ ਰੋਮਾਂਸ ਕਰਦੇ ਕਰਦੇ ਅਸਲ ਜ਼ਿੰਦਗੀ ਵਿੱਚ ਵੀ ਰੋਮਾਂਸ ਕਰਨ ਲੱਗ ਗਏ ।

ਸੰਜੇ ਉਸ ਸਮੇਂ ਵਿਆਹੇ ਹੋਏ ਸਨ ਜਦੋਂ ਕਿ ਮਾਧੁਰੀ ਦੀ ਬਾਲੀਵੁੱਡ ਵਿੱਚ ਖੂਬ ਚੜਾਈ ਸੀ । ਸੰਜੇ ਨੇ ਰਿਚਾ ਸ਼ਰਮਾ ਨਾਲ ਵਿਆਹ ਕੀਤਾ ਹੋਇਆ ਸੀ । ਰਿਚਾ ਨੂੰ ਬਰੇਨ ਟਿਊਮਰ ਸੀ ਜਿਸ ਕਰਕੇ ਉਹ ਆਪਣੀ ਮਾਂ ਕੋਲ ਅਮਰੀਕਾ ਚਲੀ ਗਈ ਤੇ 1996 ਵਿੱਚ ਉਸ ਦੀ ਮੌਤ ਹੋ ਗਈ । ਸੰਜੇ ਤੇ ਮਾਧੁਰੀ ਦਾ ਪਿਆਰ ਕਾਫੀ ਅੱਗੇ ਤੱਕ ਵੱਧ ਚੁੱਕਾ ਸੀ । ਦੋਵੇਂ ਵਿਆਹ ਕਰਨ ਦੀ ਤਿਆਰੀ ਕਰ ਰਹੇ ਸਨ ।

ਪਰ ਮਾਧੁਰੀ ਦੇ ਪਿਤਾ ਸ਼ੰਕਰ ਦੀਕਸ਼ਿਤ ਨੂੰ ਇਹ ਰਿਸ਼ਤਾ ਮਨਜੂਰ ਨਹੀਂ ਸੀ । ਮਾਧੁਰੀ ਦੇ ਪਿਤਾ ਨੂੰ ਸੰਜੇ ਇਸ ਲਈ ਪਸੰਦ ਨਹੀਂ ਸੀ ਕਿਉਂਕਿ ਉਸ ਨੂੰ ਕਈ ਬੁਰੀਆਂ ਆਦਤਾਂ ਸਨ । ਮਾਧੁਰੀ ਦੇ ਪਰਿਵਾਰ ਨੇ ਉਹਨਾਂ ਨੇ ਸੰਜੇ ਨਾਲੋਂ ਰਿਸ਼ਤਾ ਤੋੜਨ ਲਈ ਖੂਬ ਦਬਾਅ ਬਣਾਇਆ ਪਰ ਮਾਧੁਰੀ ਇਹ ਰਿਸ਼ਤਾ ਤੋੜਨ ਲਈ ਤਿਆਰ ਨਹੀਂ ਸੀ । ਇਸ ਸਭ ਦੇ ਚਲਦੇ ਫ਼ਿਲਮ ਖਲਨਾਇਕ ਦੀ ਸ਼ੂਟਿੰਗ ਤੋਂ ਬਾਅਦ ਸੰਜੇ ਜੇਲ੍ਹ ਚਲੇ ਗਏ । ਇਸ ਤੋਂ ਬਾਅਦ ਮਾਧੁਰੀ ਨੇ ਸੰਜੇ ਤੋਂ ਦੂਰੀਆਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ।

ਕਹਿੰਦੇ ਹਨ ਕਿ ਮਾਧੁਰੀ ਸੰਜੇ ਨੂੰ ਇੱਕ ਵਾਰ ਵੀ ਜੇਲ੍ਹ ਵਿੱਚ ਮਿਲਣ ਨਹੀਂ ਗਈ । ਜੇਲ੍ਹ ਤੋਂ ਰਿਹਾ ਹੋਣ ੳਤੋਂ ਬਾਅਦ ਵੀ ਮਾਧੁਰੀ ਸੰਜੇ ਨੂੰ ਮਿਲਣ ਨਹੀਂ ਗਈ । ਮਾਧੁਰੀ ਦੇ ਇਸ ਰਵੱਵੀਏ ਨੂੰ ਦੇਖਕੇ ਸੰਜੇ ਦਾ ਵੀ ਮਨ ਖੱਟਾ ਹੋ ਗਿਆ ਤੇ ਉਹਨਾਂ ਨੇ ਵੀ ਮਾਧੁਰੀ ਨਾਲੋਂ ਦੂਰੀਆਂ ਵਧਾ ਲਈਆਂ । ਇਸ ਤੋਂ ਬਾਅਦ ਸੰਜੇ ਨੇ ਮਾਧੁਰੀ ਨਾਲ ਕਦੇ ਕੋਈ ਫ਼ਿਲਮ ਸਾਈਨ ਨਹੀਂ ਕੀਤੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network